
ਕਰੋਨਾ ਨਾਲ ਇਸ ਸਮੇਂ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਾ ਰੱਖੀ ਹੈ। ਹੁਣ ਤੱਕ ਦੁਨੀਆਂ ਵਿਚ 79 ਲੱਖ ਦੇ ਕਰੀਬ ਕੇਸ ਦਰਜ਼ ਹੋ ਚੁੱਕੇ ਹਨ।
ਕਰੋਨਾ ਵਾਇਰਸ ਨਾਲ ਇਸ ਸਮੇਂ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਾ ਰੱਖੀ ਹੈ। ਆਏ ਦਿਨ ਦੁਨੀਆਂ ਵਿਚ ਤੇਜ਼ੀ ਨਾਲ ਕਰੋਨਾ ਕੇਸਾਂ ਵਿਚ ਇਜ਼ਾਫਾ ਹੋ ਰਿਹਾ ਹੈ, ਹੁਣ ਤੱਕ ਦੁਨੀਆਂ ਵਿਚ 79 ਲੱਖ ਦੇ ਕਰੀਬ ਕੇਸ ਦਰਜ਼ ਹੋ ਚੁੱਕੇ ਹਨ। ਉੱਥੇ ਹੀ ਸਵਾ ਚਾਰ ਲੱਖ ਦੇ ਕਰੀਬ ਲੋਕ ਇਸ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਜ਼ੋਨਸ ਹੌਪਕਿਨਸ ਯੂਨੀਵਰਸਿਟੀ ਦੇ ਅਨੁਸਾਰ, ਸੋਮਵਾਰ ਸਵੇਰੇ ਤੱਕ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 78,93,700 ਅਤੇ ਮੌਤਾਂ ਦੀ ਗਿਣਤੀ 4,32,922 ਤੱਕ ਸੀ।
Corona Virus
ਦੱਸ ਦੱਈਏ ਕਿ ਅਮਰੀਕਾ ਵਿਚ ਇਹ ਮਹਾਂਮਾਰੀ ਦਾ ਪ੍ਰਭਾਵ ਪੂਰੇ ਵਿਸ਼ਵ ਵਿਚੋਂ ਸਭ ਤੋਂ ਜ਼ਿਆਦਾ ਹੈ ਜਿੱਥੇ ਹੁਣ ਤੱਕ 20,93,508 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ ਅਤੇ 1,15,732 ਲੋਕਾਂ ਦੀ ਇਥੇ ਹੁਣ ਤੱਕ ਮੌਤ ਹੋ ਚੁੱਕੀ ਹੈ। ਉਧਰ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਯੂਰਪ ਦੇ ਕੁਝ ਦੇਸ਼ਾਂ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਕਮੀਂ ਦੇ ਬਾਵਜੂਦ ਵੀ ਇਕ ਦਿਨ ਵਿਚ ਸਵਾ ਲੱਖ ਤੋਂ ਜ਼ਿਆਦਾ ਮਾਮਲੇ ਦਰਜ਼ ਹੋ ਰਹੇ ਹਨ। ਹੁਣ ਚੀਨ ਵਿਚ ਵੀ ਕਰੋਨਾ ਵਾਇਰਸ ਇਕ ਵਾਰ ਫਿਰ ਤੋਂ ਰਫਤਾਰ ਫੜਨ ਲੱਗਾ ਹੈ।
corona virus
ਇਸਦੇ ਬਾਅਦ, ਸੀਐਸਈ ਦੇ ਅੰਕੜਿਆਂ ਦੇ ਅਨੁਸਾਰ, ਰੂਸ (5,28,267), ਭਾਰਤ (3,32,424), ਬ੍ਰਿਟੇਨ (2,97,342), ਸਪੇਨ (2,43,928), ਇਟਲੀ (2,36,989), ਪੇਰੂ (2,29,736), ਫਰਾਂਸ (1,94,153), ਜਰਮਨੀ (1,87,518), ਈਰਾਨ (1,87,427), ਤੁਰਕੀ (1,78,239), ਚਿਲੀ (1,74,293), ਮੈਕਸੀਕੋ (1,46,837), ਪਾਕਿਸਤਾਨ (1,39,230), ਸਾਊਦੀ ਅਰਬ (1,27,541) ਅਤੇ ਕਨੇਡਾ (1,00,043)।
Corona virus
ਦੱਸ ਦੱਈਏ ਕਿ ਦੁਨੀਆਂ ਵਿਚ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਅਜਿਹੇ ਦੇਸ਼ ਹਨ ਜਿੱਥੇ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਇਸੇ ਤਹਿਤ ਅਮਰੀਕਾ ਵਿਚ ਹਰ ਰੋਜ਼ 20 ਹਜ਼ਾਰ, ਬ੍ਰਾਜ਼ੀਲ ਵਿਚ 15 ਹਜ਼ਾਰ ਅਤੇ ਭਾਰਤ ਵਿਚ 11 ਹਜ਼ਾਰ ਨਵੇਂ ਮਾਮਲੇ ਦਰਜ਼ ਹੋ ਰਹੇ ਹਨ। ਇਨ੍ਹਾਂ ਵਧਦੇ ਅੰਕੜਿਆਂ ਨੂੰ ਦੇਖ ਹਰ ਕਿਸੇ ਦੀ ਚਿੰਤਾ ਵੀ ਵੱਧ ਰਹੀ ਹੈ।
Corona Virus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।