ਲੰਡਨ ’ਚ ਮੈਰਾਥਨ ਦੌੜਾਕ ਤੇ ਕੌਂਸਲਰ ਜਗਜੀਤ ਸਿੰਘ ਨੂੰ 'ਸਿੱਖ ਐਥਲੈਟਿਕ ਸ਼ਖ਼ਸੀਅਤ ਆਫ਼ ਦਿ ਈਅਰ' ਵਾਰਡ ਨਾਲ ਕੀਤਾ ਗਿਆ ਸਨਮਾਨਿਤ
Published : Jun 15, 2023, 12:08 pm IST
Updated : Jun 15, 2023, 12:08 pm IST
SHARE ARTICLE
photo
photo

ਇਸ ਮੌਕੇ ਵੱਖ-ਵੱਖ ਸਿੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ

 

ਲੰਡਨ - ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੇ ਸਹਿਯੋਗੀ ਸਿੱਖ ਫੋਰਮ ਇੰਟਰਨੈਸ਼ਨਲ ਨੇ ਕਿੰਗ ਚਾਰਲਸ III ਦੀ ਤਾਜਪੋਸ਼ੀ ਲਿੰਕਨਜ਼ ਇਨ ਲੰਡਨ ਦੇ ਓਲਡ ਹਾਲ ਵਿੱਚ ਮਨਾਈ ਗਈ। ਇਸ ਮੌਕੇ ਵੱਖ-ਵੱਖ ਸਿੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੈਰਾਥਨ ਸਿੱਖ ਦੌੜਾਕ ਤੇ ਕੌਂਸਲਰ ਜਗਜੀਤ ਸਿੰਘ ਨੂੰ ਸਿੱਖ ਐਥਲੈਟਿਕ ਸ਼ਖਸੀਅਤ ਆਫ਼ ਦਿ ਈਅਰ ਦਾ ਸਨਮਾਨ ਦਿਤਾ ਗਿਆ। ਸਿੱਖ ਦੌੜਾਕ ਨੂੰ ਇਹ ਸਨਮਾਨ ਸਤਿਕਾਰਯੋਗ ਲਾਰਡ ਜੌਹਨ ਸਟੀਵਨਜ਼ QPM,  ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਅਤੇ ਸਿੱਖ ਫੋਰਮ ਇੰਟਰਨੈਸ਼ਨਲ ਦੇ ਪ੍ਰਧਾਨ ਰਣਜੀਤ ਸਿੰਘ ਓਬੀਈ ਨੇ ਦਿਤਾ। 

ਇਸ ਸਮਾਗਮ ਵਿਚ ਯੂਕੇ ਪਾਰਲੀਮੈਂਟ ਅਤੇ ਪ੍ਰਸ਼ਾਸਨ ਦੇ ਸੀਨੀਅਰ ਪਤਵੰਤਿਆਂ ਦੇ ਨਾਲ-ਨਾਲ ਬ੍ਰਿਟੇਨ ਅਤੇ ਵਿਦੇਸ਼ਾਂ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ।  ਇਹ ਪੁਰਸਕਾਰ ਸਿੱਖ ਫੋਰਮ ਇੰਟਰਨੈਸ਼ਨਲ - ਇੱਕ ਸੱਭਿਆਚਾਰਕ ਅਤੇ ਚੈਰੀਟੇਬਲ ਸੰਸਥਾ ਦੁਆਰਾ ਪ੍ਰਦਾਨ ਕੀਤਾ ਗਿਆ, ਜਿਸ ਦਾ ਉਦੇਸ਼ ਸਿੱਖ ਧਰਮ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਅਤੇ ਸ਼ਾਂਤੀ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣਾ ਹੈ। ‘ਦਿ ਸਿੱਖ ਫੋਰਮ ਇੰਟਰਨੈਸ਼ਨਲ ਦੇ ਗਲੋਬਲ ਪ੍ਰਧਾਨ ਰਣਜੀਤ ਸਿੰਘ ਓ.ਬੀ.ਈ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
 

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement