Italy News: ਇਟਲੀ ਦੀ ਲੈਕੋ ਝੀਲ ਵਿੱਚ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬਣ ਨਾਲ ਭਾਰਤੀ ਵਿਦਿਆਰਥੀ ਦੀ ਮੌਤ
Published : Jul 15, 2025, 7:16 am IST
Updated : Jul 15, 2025, 7:16 am IST
SHARE ARTICLE
Italy News
Italy News

ਦਿੱਲੀ ਨਾਲ ਸਬੰਧਤ ਸੀ ਮ੍ਰਿਤਕ ਈਸ਼ ਗੁਪਤਾ

Italy News: ਇਟਲੀ ਵਿੱਚ ਭਾਰਤੀ ਭਾਈਚਾਰੇ ਲਈ ਇੱਕ ਵਾਰੀ ਫਿਰ ਦੁਖਦਾਇਕ ਖਬਰ ਸਾਹਮਣੇ ਆਈ ਹੈ |ਇੱਥੋਂ ਦੀ ਲੈਕੋ ਝੀਲ ਵਿੱਚ ਨਹਾਉਂਦੇ ਸਮੇਂ ਪੈਰ ਫਿਸਲ ਜਾਣ ਨਾਲ 24 ਸਾਲ ਦੇ ਭਾਰਤੀ ਵਿਦਿਆਰਥੀ ਦੀ ਪਾਣੀ ਵਿੱਚ ਡੁੱਬ ਜਾਣ ਦੇ ਨਾਲ ਮੌਤ ਹੋ ਗਈ |ਇਹ ਘਟਨਾ ਸ਼ਨੀਵਰ ਸ਼ਾਮ ਲਗਭਗ 7 ਵਜੇ ਦੀ ਹੈ ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਈਸ਼ ਗੁਪਤਾ ਵਜੋਂ ਹੋਈ ਹੈ ਜੋ ਕਿ ਦਿੱਲੀ ਨਾਲ ਸੰਬੰਧਿਤ ਸੀ ਅਤੇ ਵਰੋਨਾ ਸ਼ਹਿਰ ਵਿੱਚ ਰਹਿੰਦਾ ਸੀ |

ਈਸ਼ ਗੁਪਤਾ ਇਟਲੀ ਦੇ ਵਿੱਚ ਐਮ ਬੀ ਏ ਦੇ ਤਿੰਨ ਸਾਲ ਦੇ ਕੋਰਸ ਦੀ ਪੜ੍ਹਾਈ ਕਰਦਾ ਸੀ | ਉਹ ਆਪਣੇ ਇੱਕ ਜਾਣਕਾਰ ਪਰਿਵਾਰ ਦੇ ਨਾਲ ਲੈਕੋ ਝੀਲ ਵਿੱਚ ਘੁੰਮਣ ਗਿਆ ਸੀ |ਜਿੱਥੇ ਨਹਾਉਂਦੇ ਸਮੇਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਡੂੰਘੇ ਪਾਣੀ ਵਿੱਚ ਚਲਾ ਗਿਆ। ਇਟਾਲੀਅਨ ਗੋਤਾਖੋਰ ਅਤੇ ਬਚਾਓ ਦਸਤਿਆਂ ਵੱਲੋਂ ਬਹੁਤ ਹੀ ਮੁਸ਼ੱਕਤ ਨਾਲ ਉਸ ਦਾ ਮ੍ਰਿਤਕ ਸਰੀਰ ਡੂੰਘੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸੇ ਪ੍ਰਕਾਰ ਇੰਡੀਅਨ ਕੌਂਸਲੇਟ ਜਨਰਲ ਆਫ਼ ਮਿਲਾਨ ਦੁਆਰਾ ਈਸ਼ ਗੁਪਤਾ ਦੇ ਪਰਿਵਾਰ ਨਾਲ ਰਾਬਤਾ ਬਣਾ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਇਆ ਤੇ ਈਸ਼ ਗੁਪਤਾ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

"(For more news apart from “Indian student dies after drowning while bathing in Lake Lecco, Italy latest news in punjabi, ” stay tuned to Rozana Spokesman.)
 

SHARE ARTICLE

ਏਜੰਸੀ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement