
7 ਲੋਕ ਹੋਏ ਗੰਭੀਰ ਜ਼ਖ਼ਮੀ
ਕੋਲੰਬੋ— ਉੱਤਰੀ ਸ਼੍ਰੀਲੰਕਾ ਦੇ ਮਾਨਕੁਲਮ ਇਲਾਕੇ 'ਚ ਦੋ ਵਾਹਨਾਂ ਵਿਚਾਲੇ ਹੋਈ ਟੱਕਰ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਅਟਾਰੀ ਸਰਹੱਦ 'ਤੇ ਮਨਾਇਆ 77ਵਾਂ ਸੁਤੰਤਰਤਾ ਦਿਵਸ, ਬੀਐਸਐਫ ਨੇ ਪਾਕਿ ਰੇਂਜਰਾਂ ਨੂੰ ਦਿਤੀ ਵਧਾਈ
ਪੁਲਿਸ ਨੇ ਦਸਿਆ ਕਿ ਰਾਜਧਾਨੀ ਕੋਲੰਬੋ ਤੋਂ ਜਾਫਨਾ ਜਾ ਰਹੀ ਇਕ ਵੈਨ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਸਾਬਕਾ ਫੌਜੀ ਨੇ ਬਜ਼ੁਰਗ ਨੂੰ ਮਾਰੀ ਗੋਲੀ, ਹਾਲਤ ਨਾਜ਼ੁਕ
ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦੇ ਅਨੁਸਾਰ, ਸਾਲ 2022 ਵਿਚ ਦੱਖਣੀ ਏਸ਼ੀਆਈ ਦੇਸ਼ ਵਿਚ ਲਗਭਗ 19,740 ਸੜਕ ਹਾਦਸੇ ਹੋਏ, ਜਿਨ੍ਹਾਂ ਵਿਚ 2,485 ਲੋਕਾਂ ਦੀ ਮੌਤ ਹੋਈ।