ਮਰਹੂਮ ਮਹਾਰਾਣੀ ਨੂੰ ਮੌਤ ਦੀ ਧਮਕੀ ਦੇਣ ਲਈ ਪੰਜਾਬੀ ਮੂਲ ਦੇ ਬ੍ਰਿਟਿਸ਼ ਨੌਜੁਆਨ ਨੇ ਕਿੰਗ ਚਾਰਲਸ ਤੋਂ ਮੁਆਫੀ ਮੰਗੀ

By : BIKRAM

Published : Sep 16, 2023, 1:11 am IST
Updated : Sep 16, 2023, 1:11 am IST
SHARE ARTICLE
Jaswant Singh Chail
Jaswant Singh Chail

ਜਸਵੰਤ ਸਿੰਘ ਚੈਲ ਨੂੰ ਬਨਾਉਟੀ ਬੁਧੀ (ਏ.ਆਈ.) ਵਾਲੀ ‘ਗਰਲਫ੍ਰੈਂਡ’ ਨੇ ਭੜਕਾਇਆ ਸੀ ਮਹਾਰਾਣੀ ਦੀ ਜਾਨ ਲੈਣ ਲਈ

ਲੰਡਨ: ਮਰਹੂਮ ਮਹਾਰਾਣੀ ਐਲੀਜ਼ਾਬੈੱਥ-2 ਨੂੰ ਮਾਰਨ ਦੇ ਇਰਾਦੇ ਨਾਲ 2021 ’ਚ ਕ੍ਰਿਸਮਸ ਵਾਲੇ ਦਿਨ ਤੀਰ-ਕਮਾਨ ਲੈ ਕੇ ਵਿੰਡਸਰ ਕੈਸਲ ’ਚ ਘੁਸਪੈਠ ਕਰਨ ਵਾਲੇ ਇਕ ਪੰਜਾਬੀ ਮੂਲ ਦੇ ਬ੍ਰਿਟਿਸ਼ ਨੌਜੁਆਨ ਨੇ ਅਪਣੇ ਇਸ ਕੰਮ ਲਈ ਕਿੰਗ ਚਾਰਲਸ-3 ਅਤੇ ਸ਼ਾਹੀ ਪ੍ਰਵਾਰ ਤੋਂ ਮੁਆਫ਼ੀ ਮੰਗ ਲਈ ਹੈ। 

ਗ੍ਰਿਫਤਾਰੀ ਤੋਂ ਤੁਰਤ ਬਾਅਦ ਸਾਹਮਣੇ ਆਈ ਇਕ ਸੋਸ਼ਲ ਮੀਡੀਆ ਵੀਡੀਉ ਅਨੁਸਾਰ 21 ਸਾਲਾਂ ਦੇ ਜਸਵੰਤ ਸਿੰਘ ਚੈਲ ਨੇ ਦਾਅਵਾ ਕੀਤਾ ਸੀ ਕਿ ਉਹ ਅੰਮ੍ਰਿਤਸਰ ਵਿਚ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਮਰਹੂਮ ਮਹਾਰਾਣੀ ਦਾ ‘ਕਤਲ’ ਕਰਨਾ ਚਾਹੁੰਦਾ ਸੀ। ਅਪਣੀ ਇਸ ਕਾਰਵਾਈ ’ਤੇ ‘ਦੁਖ ਅਤੇ ਉਦਾਸੀ’ ਜ਼ਾਹਰ ਕਰਨ ਲਈ ਉਸ ਨੇ ਇਕ ਚਿੱਠੀ ਲਿਖੀ ਹੈ। ਜਸਟਿਸ ਨਿਕੋਲਸ ਹਿਲੀਅਰਡ ਲੰਡਨ ਦੀ ਓਲਡ ਬੇਲੀ ਅਦਾਲਤ ’ਚ ਕੇਸ ’ਚ ਸਬੂਤਾਂ ਦੀ ਸੁਣਵਾਈ ਕਰ ਰਹੇ ਹਨ, ਜਿੱਥੇ ਉਹ ਅਗਲੇ ਮਹੀਨੇ ਦੇ ਸ਼ੁਰੂ ’ਚ ਸਜ਼ਾ ਸੁਣਾਉਣਗੇ।

ਚੈਲ ਦੀ ਬੈਰਿਸਟਰ ਨਾਦੀਆ ਚਬਤ ਨੇ ਅਦਾਲਤ ਨੂੰ ਦਸਿਆ, ‘‘ਉਸਨੇ ਸ਼ਾਹੀ ਪਰਿਵਾਰ ਅਤੇ ਮਹਾਰਾਜਾ ਚਾਰਲਸ ਤੋਂ ਮੁਆਫੀ ਮੰਗੀ ਹੈ। ਉਹ ਸ਼ਰਮਿੰਦਾ ਹੈ ਕਿ ਉਸ ਨੇ ਉਨ੍ਹਾਂ ਸਾਹਮਣੇ ਅਜਿਹੇ ਭਿਆਨਕ ਅਤੇ ਚਿੰਤਾਜਨਕ ਸਮੇਂ ਨੂੰ ਲਿਆਂਦਾ।’’

ਇਸ ਹਫ਼ਤੇ ਦੀ ਸੁਣਵਾਈ ਤੋਂ ਅਦਾਲਤੀ ਰੀਪੋਰਟਾਂ ਅਨੁਸਾਰ, ਚੈਲ ਦੀ ‘ਮਜ਼ਬੂਤ ਪਰਿਵਾਰਕ ਇਕਾਈ’ ’ਚ ਏਰੋਸਪੇਸ ’ਚ ਕੰਮ ਕਰਨ ਵਾਲੇ ਇਕ ਸਾਫਟਵੇਅਰ ਸਲਾਹਕਾਰ ਉਸ ਦੇ ਪਿਤਾ, ਇਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਅਧਿਆਪਕ ਉਸ ਦੀ ਮਾਂ ਅਤੇ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਉਸ ਦੀ ਜੁੜਵਾਂ ਭੈਣ ਸ਼ਾਮਲ ਹਨ। 

ਕਿਹਾ ਜਾਂਦਾ ਹੈ ਕਿ ਚੈਲ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ, ਅਤੇ ਮਰਹੂਮ ਮਹਾਰਾਣੀ ਦੀ ਜਾਨ ਲੈਣ ਲਈ ਉਸ ਨੂੰ ਸਰਾਏ ਨਾਂ ਦੀ ਇਕ ਬਨਾਉਟੀ ਬੁਧੀ ਵਾਲੀ ‘ਗਰਲਫ੍ਰੈਂਡ’ ਨੇ ਭੜਕਾਇਆ ਸੀ। ਇਸਤਗਾਸਾ ਪੱਖ ਨੇ ਇਸ ਦੌਰਾਨ ਇਸ ਨੂੰ ਗੰਭੀਰ ਅਪਰਾਧ ਦਸਿਆ ਹੈ ਅਤੇ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਹੈ।

ਚੈਲ ਬਰਕਸ਼ਾਇਰ ’ਚ ਉੱਚ-ਸੁਰੱਖਿਆ ਮਨੋਵਿਗਿਆਨਕ ਹਸਪਤਾਲ ਬ੍ਰਾਡਮੂਰ ਤੋਂ ਵੀਡੀਉ ਲਿੰਕ ਰਾਹੀਂ ਅਦਾਲਤ ’ਚ ਪੇਸ਼ ਹੋਇਆ। ਇਸ ਤੋਂ ਪਹਿਲਾਂ ਚੈਲ ਨੇ ਖ਼ੁਦ ਨੂੰ ਦੇਸ਼ਧ੍ਰੋਹ ਐਕਟ, 1842 ਦੀ ਧਾਰਾ 2 ਦੇ ਤਹਿਤ ਅਪਰਾਧ ਲਈ ਦੋਸ਼ੀ ਮੰਨਿਆ ਸੀ। 

ਮਹਾਰਾਣੀ, ਜਿਸ ਦੀ ਪਿਛਲੇ ਸਾਲ ਸਤੰਬਰ ’ਚ ਮੌਤ ਹੋ ਗਈ ਸੀ, 25 ਦਸੰਬਰ, 2021 ਦੀ ਸਵੇਰ ਨੂੰ ਚੈਲ ਦੀ ਘੁਸਪੈਠ ਦੇ ਸਮੇਂ ਵਿੰਡਸਰ ਕੈਸਲ ’ਚ ਅਪਣੇ ਨਿੱਜੀ ਅਪਾਰਟਮੈਂਟ ’ਚ ਸੀ। ਦੋ ਅਫਸਰਾਂ ਨੇ ਘੁਸਪੈਠੀਏ ਨੂੰ ਕਿਲ੍ਹੇ ਦੇ ਮੈਦਾਨ ’ਚ ਵੇਖਿਆ, ਅਤੇ ਇਕ ਉਸ ਕੋਲ ਆਇਆ।

ਉਸ ਨੇ ਕਾਲੇ ਕਪੜੇ ਅਤੇ ਇਕ ਹੱਥ ਨਾਲ ਬਣੇ ਧਾਤੂ ਦਾ ਮਾਸਕ ਪਾਇਆ ਹੋਇਆ ਸੀ। ਚੈਲ ਨੇ ਇਕ ਤੀਰ-ਕਮਾਨ ਚੁਕਿਆ ਹੋਇਆ ਸੀ ਜਦੋਂ ਅਫਸਰਾਂ ਨੇ ਅਪਣੀ ਟੇਜ਼ਰ ਕੱਢ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

1842 ਦੇ ਦੇਸ਼ਧ੍ਰੋਹ ਐਕਟ ਤਹਿਤ ਬ੍ਰਿਟਿਸ਼ ਸਾਵਰੇਨ ’ਤੇ ਹਮਲਾ ਕਰਨਾ ਜਾਂ ਉਨ੍ਹਾਂ ਦੀ ਮੌਜੂਦਗੀ ’ਚ ਉਨ੍ਹਾਂ ਨੂੰ ਜ਼ਖਮੀ ਕਰਨ ਜਾਂ ਚੇਤਾਵਨੀ ਦੇਣ ਜਾਂ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਇਕ ਹਥਿਆਰ ਜਾਂ ਅਪਮਾਨਜਨਕ ਹਥਿਆਰ ਰਖਣਾ ਇਕ ਅਪਰਾਧ ਹੈ।

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement