India-Canada Tension: ਭਾਰਤ - ਕੈਨੇਡਾ ਸਰਕਾਰਾਂ ਵਿਚ ਵਧੇ ਤਣਾਅ ਦਾ ਪੰਜਾਬ ’ਤੇ ਮਾੜਾ ਅਸਰ

By : BALJINDERK

Published : Sep 15, 2024, 8:51 pm IST
Updated : Sep 15, 2024, 8:51 pm IST
SHARE ARTICLE
canada Flag
canada Flag

India-Canada Tension : ਵਿਦੇਸ਼ੀ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੱਧੀ ਹੋਈ

India-Canada Tension: ਪਿਛਲੇ ਸਾਲ ਕੈਨੇਡਾ ਵਿਚ ਰਹਿੰਦੇ ਨਿੱਜਰ ਦੇ ਹੋਏ ਕਤਲ ਉਸ ਉਪਰੰਤ ਭਾਰਤੀ ਏਜੰਸੀਆਂ ’ਤੇ ਲਾਏ ਦੋਸ਼ ਤੋਂ ਦੋਹਾਂ ਮੁਲਕਾਂ ਵਿਚ ਵਧੇ ਤਣਾਅ ਨਾਲ ਭਾਵੇਂ ਅੰਤਰਰਾਸ਼ਟਰੀ ਪੱਧਰ ’ਤੇ ਇੰਨਾ ਮਾੜਾ ਅਸਰ ਨਹੀਂ ਪਾਇਆ ਪਰ ਪੰਜਾਬ ਦੇ ਦੋਆਬਾ ਤੇ ਮਾਲਵਾ ਇਲਾਕਿਆਂ ਵਿਚੋਂ ਵਿਦੇਸ਼ੀ ਪੜ੍ਹਾਈ ਲਈ ਜਾ ਰਹੇ ਲੱਖਾਂ ਵਿਦਿਆਰਥੀਆਂ ’ਤੇ ਡੂੰਘਾ ਪ੍ਰਭਾਵ ਅਤੇ ਮਾਯੂਸੀ ਪੈਦਾ ਕੀਤੀ ਹੈ।
ਇਸ ਦਾ ਅਸਰ ਆਸਟ੍ਰੇਲੀਆ, ਯੂ.ਕੇ. ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਅਤੇ ਯੂੁਨੀਵਰਸਿਟੀਆਂ ਉਪਰ ਵੀ ਪਿਆ ਹੈ ਜਿਨ੍ਹਾਂ ਪਿਛਲੇ ਸਾਲ ਕੀਤੇ ਦਾਖ਼ਲਿਆਂ ਦੇ ਮੁਕਾਬਲੇ ਇਸ ਸਤੰਬਰ ਤੋਂ ਫ਼ੀਸਾਂ ਦੇ ਰੇਟ ਦੁਗਣੇ ਅਤੇ ਨਿਯਮਾਂ ਵਿਚ ਵਾਧੂ ਸਖ਼ਤੀ ਕਰ ਦਿਤੀ ਹੈ। ਕੈੈਨੇਡਾ ਦੇ 2 ਸੂਬਿਆਂ ਉਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਮਿਲੀਆਂ ਰੀਪੋਰਟਾਂ ਤੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਸਾਲ ਕੈਨੇਡਾ ਨੇ ਅਪਣੇ ਵਰਕਰਾਂ ਤੇ ਕੰਮ ਕਰ ਰਹੇ ਵਿਦਿਆਰਥੀਆਂ ਨੂੰ 6 ਜਾਂ 7 ਸਾਲ ਤੋਂ ਉਥੇ ਕਾਨੂੰਨਨ ਰਹਿ ਰਹੇ ਵਾਸੀਆਂ 4,70,000 ਨੂੰ ਪੀ.ਆਰ. ਦਿਤੀ ਸੀ ਉਹ ਗਿਣਤੀ ਹੁਣ 2024, 25 ਅਤੇ 2026 ਵਿਚ ਅੱਧੀ ਰਹਿ ਜਾਵੇਗੀ। ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਹੀ ਹੁੰਦੇ ਹਨ। 
ਉਂਜ ਤਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਰਾਹੀਂ ਸਿੱਖ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਨੇ ਓਟਾਵਾ ਨੇੜੇ ਹੋਈਆਂ ਸਿੱਖ ਵਿਰੋਧੀ ਘਟਨਾਵਾਂ ਵਿਰੁਧ ਆਵਾਜ਼ ਉਠਾਈ ਹੈ ਅਤੇ ਉਥੇ ਹੋਏ ਹਿੰਦੂ ਸਿੱਖ ਤਣਾਅ ਵਿਚ ਕਮੀ ਲਿਆਉਣ ਲਈ ਕਦਮ ਚੁੱਕੇ ਹਨ ਪਰ ਕੈਨੇਡਾ ਸਰਕਾਰ ਨੇ ਜੋ ਵਿਦਿਆਰਥੀ ਵੀਜ਼ਿਆਂ ਵਿਚ ਕਮੀ ਕੀਤੀ ਹੈ, ਉਸ ਨਾਲ ਪੰਜਾਬੀਆਂ ਨੂੰ ਸਖ਼ਤ ਧੱਕਾ ਲੱਗਾ ਹੈ। ਇਕ ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿਚੋਂ ਅਮਰੀਕਾ, ਕੈਨੇਡਾ, ਯੂ.ਕੇ., ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨੂੰ ਸਟੱਡੀ ਵੀਜ਼ਾ ’ਤੇ ਸਾਲਾਨਾ 25-30 ਲੱਖ ਰਕਮ ਪ੍ਰਤੀ ਵਿਦਿਆਰਥੀ ਦੇ ਰੇਟ ਨਾਲ ਪੰਜਾਬ ਤੋਂ ਹਰ ਸਾਲ 70,000-75,000 ਕਰੋੜ ਦੀ ਰਕਮ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਜਾ ਰਹੀ ਹੈ। ਰੌਇਲ ਬੈਂਕ, ਕੈਨੇਡਾ ਦੇ ਅਰਥ ਸ਼ਾਸਤਰੀ ਰਾਸ਼ੇਲ ਬੱਤਾਗਲੀਆ ਅਨੁਸਾਰ ਉਂਜ ਤਾਂ ਇਸ ਸਾਲ 2024 ਵਿਚ 1 ਲੱਖ ਵਿਦੇਸ਼ੀ ਵਿਦਿਆਰਥੀ ਵਾਧੂ ਕੈਨੇਡਾ ਵਿਚ ਆਉਣ ਦੀ ਉਮੀਦ ਹੈ, ਪਰ ਇਹ ਅੰਕੜਾ ਪਿਛਲੇ ਸਾਲਾਂ ਦੇ ਮੁਕਾਬਲੇ ਅੱਧਾ ਹੋਵੇਗਾ ਕਿਉਂਕਿ ਪਹਿਲਾਂ ਹਰ ਸਾਲ 2 ਲੱਖ ਦਾ ਵਾਧਾ ਹੁੰਦਾ ਰਿਹਾ ਹੈ। ਬੱਤਾਗਲੀਆ ਵਲੋਂ ਦਿਤੀ ਰੀਪੋਰਟ ਕਹਿੰਦੀ ਹੈ ਕਿ ਜੇ ਕੈਨੇਡਾ ਸਰਕਾਰ ਤੇ ਉਥੋਂ ਦੀਆਂ ਯੂਨੀਵਰਸਿਟੀਆਂ ਨੇ ਨਿਯਮ ਅਤੇ ਕਾਨੂੰਨ ਹੋਰ ਸਖ਼ਤ ਕਰ ਕੇ ਲਗਾਤਾਰ ਜਾਰੀ ਰੱਖੇ ਤਾਂ ਕੈਨੇਡਾ ਦਾ ਅਕਸ ਜੋ ਕਿਸੇ ਵੇਲੇ ਸੱਭ ਨੂੰ ਜੀ ਆਇਆਂ ਵਾਲਾ ਸੀ ਉਹ ਖ਼ਰਾਬ ਹੋਣ ਦੇ ਨਾਲ ਨਾਲ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਹੋਰ ਦੇਸ਼ਾਂ ਵਲ ਮੁੜਨਾ ਸ਼ੁਰੂ ਹੋ ਜਾਵੇਗਾ। 
ਬੱਤਾਗਲੀਆ ਰੀਪੋਰਟ ਵਿਚ ਇਹ ਵੀ ਕਿਹਾ ਹੈ ਕਿ ਵੀਜ਼ਾ ਪਾਬੰਦੀਆਂ ਉਂਟਾਰੀਉ ਸੂਬੇ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚ 53 ਫ਼ੀ ਸਦੀ ਸੀਟਾਂ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਕੇਵਲ 19 ਫ਼ੀ ਸਦੀ ਸੀਟਾਂ ਭਰਨ ਵਿਚ ਮਦਦ ਕਰਦੀਆਂ ਹਨ। ਜੇ ਇਸ ਤਰ੍ਹਾਂ ਪਾਬੰਦੀ ਲਾਗੂ ਰਹੀ ਤਾਂ ਰਿਹਾਇਸ਼ੀ ਮਕਾਨਾਂ ਦੀ ਥੁੜ੍ਹ ਤਾਂ ਕੰਟਰੋਲ ਵਿਚ ਰਹੇਗੀ ਪਰ ਕਿਰਾਏ ਵਧਣ ਤੇ ਫ਼ੀਸਾਂ ਦੇ ਰੇਟ ਵਧਣ ਨਾਲ ਭਾਰਤੀ ਵਿਦਿਆਰਥੀ ਹੋਰ ਮੁਲਕਾਂ ਵਲ ਮੂੰਹ ਕਰ ਲੈੇਣਗੇ। 
ਜ਼ਿਕਰਯੋਗ ਹੈ ਕਿ ਜਸਟਿਸ ਟਰੂਡੋ ਦੀ ਲਿਬਰਲ ਪਾਰਟੀ ਵਾਲੀ ਸਰਕਾਰ ਦੀ ਟਰਮ ਅਗਲੇ ਸਾਲ ਅਕਤੂਬਰ ਵਿਚ ਪੂਰੀ ਹੋਣੀ ਹੈ ਪਰ ਨਿਊ ਡੈਮੋਕਰੇਟਿਕ ਪਾਰਟੀ ਨੇ ਅਪਣੀ ਮਦਦ ਵਾਪਸ ਲੈ ਲਈ ਹੈ, ਟਰੂਡੋ ਸਰਕਾਰ ਕੋਲ ਐਮ.ਪੀ. ਘੱਟ ਗਏ ਹਨ, ਹੋ ਸਕਦਾ ਹੈ ਚੋਣਾਂ ਅਕਤੂਬਰ 2025 ਤੋਂ ਪਹਿਲਾਂ ਹੋ ਜਾਣ ਜਿਸ ਦਾ ਅਸਰ ਨਵੀਂ ਸਰਕਾਰ ਮੌਕੇ ਭਾਰਤੀ ਵਿਦਿਆਰਥੀਆਂ ਵਾਸਤੇ ਚੰਗਾ ਹੋ ਜਾਵੇ। ਕੰਜ਼ਰਨੇਟਿਵ ਪਾਰਟੀ ਵਿਰੋਧੀ ਧਿਰ ਦੇ ਨੇਤਾ ਪਾਇਰੀ ਪੌਲੀਵਰ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਵਿਚ ਕੈਨੇਡਾ ਦਾ ਇਮੀਗਰੇਸ਼ਨ ਸਿਸਟਮ ਬਿਖਰ ਚੁੱਕਾ ਹੈ ਹਿੰਸਕ ਘਟਨਾਵਾਂ ਵੱਧ ਰਹੀਆਂ ਹਨ, ਕੈੇਨੇਡੀਅਨ ਨਾਗਰਿਕ ਤੰਗ ਹਨ ਅਤੇ ਬਦਲਾਅ ਚਾਹੁੰਦੇ ਹਨ। 

 (For more news apart from       News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement