ਅਮਰੀਕਾ ਵਿਚ ਨਿਲਾਮ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ 2 ਵਿਰਾਸਤੀ ਮੇਜ਼ਾਂ
Published : Oct 15, 2021, 10:02 am IST
Updated : Oct 15, 2021, 10:04 am IST
SHARE ARTICLE
2 heritage tables of Punjab Vidhan Sabha to be auctioned in USA
2 heritage tables of Punjab Vidhan Sabha to be auctioned in USA

ਪੰਜਾਬ ਵਿਧਾਨ ਸਭਾ ਦੀਆਂ ਦੋ ਮੇਜ਼ਾਂ ਦੀ ਅਮਰੀਕਾ ਵਿਚ 21 ਅਕਤੂਬਰ ਨੂੰ ਨਿਲਾਮੀ ਹੋਣ ਜਾ ਰਹੀ ਹੈ।

ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਦੀਆਂ ਦੋ ਮੇਜ਼ਾਂ ਦੀ ਅਮਰੀਕਾ ਵਿਚ 21 ਅਕਤੂਬਰ ਨੂੰ ਨਿਲਾਮੀ ਹੋਣ ਜਾ ਰਹੀ ਹੈ। ਇਸ ਸਬੰਧੀ ਹੈਰੀਟੇਜ ਪ੍ਰੋਟੈਕਸ਼ਨ ਸੈੱਲ ਚੰਡੀਗੜ੍ਹ ਦੇ ਮੈਂਬਰ ਐਡਵੋਕੇਟ ਅਜੈ ਜੱਗਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ,  ਡਰੱਗਜ਼ ਐਂਡ ਕ੍ਰਾਈਮ ਸਬੰਧੀ ਸੰਯੁਕਤ ਰਾਸ਼ਟਰ ਦੇ ਦਫਤਰ ਯੂਐਨਓਡੀਸੀ ਦੇ ਕਾਰਜਕਾਰੀ ਨਿਰਦੇਸ਼ਕ ਜੀ. ਵੇਲੀ, ਅਮਰੀਕਾ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਨਿਲਾਮੀ ਰੋਕਣ ਅਤੇ ਦੋਵੇਂ ਵਿਰਾਸਤੀ ਮੇਜ਼ਾਂ ਵਾਪਸ ਲਿਆਉਣ ਦੀ ਮੰਗ ਕੀਤੀ ਹੈ।

Punjab GovtPunjab Govt

ਹੋਰ ਪੜ੍ਹੋ:ਆਖ਼ਰ ਕੀ ਹੈ ਬੀ.ਐਸ.ਐਫ਼ ਨੂੰ ਵੱਧ ਅਧਿਕਾਰ ਦੇਣ ਦਾ ਮਕਸਦ, ਜਾਣੋ ਕੀ ਹੈ ਨਵਾਂ ਨਿਯਮ

ਨਿਲਾਮੀ ਦੌਰਾਨ ਇਹ ਟੇਬਲ 3500-4500 ਡਾਲਰ (ਲਗਭਗ 2.63-3.39 ਲੱਖ ਰੁਪਏ) ਵਿਚ ਵਿਕਣ ਦੀ ਸੰਭਾਵਨਾ ਹੈ। ਆਪਣੇ ਪੱਤਰ ਵਿਚ ਉਹਨਾਂ ਲਿਖਿਆ ਕਿ ਅਮਰੀਕਾ ਦੇ ਲਾਸ ਏਂਜਲਸ ਵਿਚ ਹੋ ਰਹੀ ਨਿਲਾਮੀ ਵਿਚ ਪੰਜਾਬ ਵਿਧਾਨ ਸਭਾ ਦੇ ਦੋ ਮੇਜ਼ਾਂ (ਜੋ ਕਿ ਵਿਰਾਸਤੀ ਵਸਤੂਆਂ ਹਨ) ਨਿਲਾਮ ਕੀਤੀਆਂ ਜਾ ਰਹੀਆਂ ਹਨ।

Ministry of Home AffairsMinistry of Home Affairs

ਹੋਰ ਪੜ੍ਹੋ: ਐਸ. ਚਟੋਪਾਧਿਆਏ ਬਣੇ ਪੰਜਾਬ ਦੇ ਨਵੇ ਵਿਜੀਲੈਂਸ ਬਿਉਰੋ ਮੁਖੀ

ਇਹ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਸੰਵਿਧਾਨ ਅਤੇ ਗ੍ਰਹਿ ਮੰਤਰਾਲੇ ਦੇ 22 ਫਰਵਰੀ 2011 ਦੇ ਆਦੇਸ਼ਾਂ ਦਾ ਉਲੰਘਣ ਕਰਕੇ ਵਿਰਾਸਤੀ ਮੇਜ਼ਾਂ ਨੂੰ ਕਿਸ ਨੇ ਵੇਚਿਆ ਅਤੇ ਕੌਣ ਅਮਰੀਕਾ ਲੈ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹਨਾਂ ਮੇਜ਼ਾਂ 'ਤੇ ਗੁਰਮੁਖੀ (ਪੰਜਾਬੀ) ਵਿਚ ਪੰਜਾਬ ਵਿਧਾਨ ਸਭਾ ਵੀ ਲਿਖਿਆ ਹੋਇਆ ਹੈ। ਇਹ ਦੋਵੇਂ ਮੇਜ਼ਾਂ 1968 ਵਿਚ ਬਣੀਆਂ ਹਨ।

Punjab Vidhan SabhaPunjab Vidhan Sabha

ਹੋਰ ਪੜ੍ਹੋ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ 

ਇਹਨਾਂ ਵਿਚੋਂ ਇਕ ਅਸੈਂਬਲੀ ਦੇ ਰਿਸੈਪਸ਼ਨ ਰੂਮ ਅਤੇ ਦੂਜਾ ਐਂਟਰੀ ਰੂਮ ਦਾ ਮੇਜ਼ ਹੈ। ਚਿੱਠੀ ਵਿਚ ਮੰਗ ਕੀਤੀ ਗਈ ਹੈ ਕਿ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਅਤੇ ਅਮਰੀਕਾ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਇਸ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੇਜ਼ ਉੱਥੇ ਕਿਵੇਂ ਪਹੁੰਚੇ ਜਦਕਿ ਭਾਰਤ ਵਿਚ ਅਜਿਹੀਆਂ ਵਿਰਾਸਤੀ ਵਸਤੂਆਂ ਦੀ ਬਰਾਮਦ ’ਤੇ ਪਾਬੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement