ਬਲੋਚਿਸਤਾਨ 'ਚ ਅੱਤਵਾਦੀ ਹਮਲਾ, ਸਾਬਕਾ ਚੀਫ਼ ਜਸਟਿਸ ਦਾ ਗੋਲੀ ਮਾਰ ਕੇ ਕਤਲ
Published : Oct 15, 2022, 12:01 pm IST
Updated : Oct 15, 2022, 12:34 pm IST
SHARE ARTICLE
Terrorist attack in Balochistan, former Chief Justice shot dead
Terrorist attack in Balochistan, former Chief Justice shot dead

ਅੱਤਵਾਦੀਆਂ ਨੇ ਮਸਜਿਦ ਦੇ ਬਾਹਰ ਕੀਤਾ ਹਮਲਾ 

ਬਲੋਚਿਸਤਾਨ : ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਤਵਾਦੀ ਹਮਲਾ ਹੋਇਆ। ਹਮਲਾਵਰਾਂ ਨੇ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦੀ ਇੱਕ ਮਸਜਿਦ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਖਾਰਨ ਦੇ ਪੁਲਿਸ ਸੁਪਰਡੈਂਟ ਆਸਿਫ਼ ਹਲੀਮ ਨੇ ਦੱਸਿਆ ਕਿ ਹਮਲਾਵਰਾਂ ਨੇ ਖਾਰਨ ਖੇਤਰ ਵਿੱਚ ਮਸਜਿਦ ਦੇ ਬਾਹਰ ਮੁਹੰਮਦ ਨੂਰ ਮਸਕਾਨਜ਼ਈ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਸਾਬਕਾ ਜਸਟਿਸ ਦੀ ਹੱਤਿਆ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੁਸ ਬਿਜ਼ੇਂਜੋ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਭੁੱਲਣਯੋਗ ਨਹੀਂ ਹਨ। ਬਿਜ਼ੇਂਜੋ ਨੇ ਕਿਹਾ ਕਿ ਸ਼ਾਂਤੀ ਦੇ ਦੁਸ਼ਮਣਾਂ ਦੇ ਕਾਇਰਾਨਾ ਹਮਲੇ ਦੇਸ਼ ਨੂੰ ਡਰਾ ਨਹੀਂ ਸਕਦੇ। ਕਵੇਟਾ ਬਾਰ ਐਸੋਸੀਏਸ਼ਨ (ਕਿਊ.ਬੀ.ਏ.) ਦੇ ਪ੍ਰਧਾਨ ਅਜਮਲ ਖਾਨ ਕੱਕੜ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਸਾਬਕਾ ਜੱਜ ਦੇ ਦੇਹਾਂਤ ਨਾਲ ਪਾਕਿਸਤਾਨ ਦਾ ਹਰ ਨਾਗਰਿਕ ਬਹੁਤ ਦੁਖੀ ਹੈ। ਅਸੀਂ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਇਸ ਮਹੀਨੇ ਦੀ ਸ਼ੁਰੂਆਤ 'ਚ ਪਾਕਿਸਤਾਨ ਦੇ ਕਾਨੂੰਨ ਰਾਜ ਮੰਤਰੀ ਸ਼ਹਾਦਤ ਹੁਸੈਨ ਨੇ ਮੰਨਿਆ ਕਿ ਅੱਤਵਾਦੀ ਗਤੀਵਿਧੀਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੱਸ ਦੇਈਏ ਕਿ ਪਾਕਿਸਤਾਨ 'ਚ ਇਸ ਸਾਲ ਸਤੰਬਰ 'ਚ ਸਭ ਤੋਂ ਜ਼ਿਆਦਾ ਅੱਤਵਾਦੀ ਘਟਨਾਵਾਂ ਦਰਜ ਕੀਤੀਆਂ ਗਈਆਂ।

ਪਾਕਿਸਤਾਨ ਇੰਸਟੀਚਿਊਟ ਫਾਰ ਕੰਫਲਿਕਟ ਐਂਡ ਸਕਿਓਰਿਟੀ ਸਟੱਡੀਜ਼ (ਪੀਆਈਸੀਐਸਐਸ) ਦੇ ਅਨੁਸਾਰ, ਇਸ ਸਾਲ ਅਗਸਤ ਦੇ ਮੁਕਾਬਲੇ ਸਤੰਬਰ ਵਿੱਚ ਅੱਤਵਾਦੀ ਹਮਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਤੰਬਰ 'ਚ 42 ਅੱਤਵਾਦੀ ਹਮਲੇ ਹੋਏ, ਜਦਕਿ ਇਸ ਸਾਲ ਅਗਸਤ 'ਚ ਅੱਤਵਾਦੀਆਂ ਨੇ ਪਾਕਿਸਤਾਨ 'ਚ 31 ਹਮਲੇ ਕੀਤੇ, ਜਿਸ 'ਚ 37 ਲੋਕ ਮਾਰੇ ਗਏ ਅਤੇ 55 ਹੋਰ ਜ਼ਖ਼ਮੀ ਹੋਏ ।ਉੱਥੇ ਹੀ ਫਾਟਾ ਅਤੇ ਖੈਬਰ ਪਖਤੂਨਖਵਾ (ਕੇਪੀ) 'ਚ ਹਿੰਸਾ 'ਚ 106 ਫ਼ੀਸਦੀ ਵਾਧਾ ਹੋਇਆ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement