ਪਿਛਲੀਆਂ ਜੰਗਾਂ ਤੋਂ ਬਚੇ ਇਕ ਨਾ ਫਟੇ ਗੋਲਾ ਬਾਰੂਦ ਵਿਚ ਅਚਾਨਕ ਹੋਇਆ ਧਮਾਕਾ
ਕਾਬੁਲ : ਪੱਛਮੀ ਅਫ਼ਗ਼ਾਨਿਸਤਾਨ ਦੇ ਬਦਗਿਸ ਸੂਬੇ ਵਿਚ ਪਿਛਲੀਆਂ ਜੰਗਾਂ ਤੋਂ ਬਚੇ ਇਕ ਨਾ ਫਟੇ ਗੋਲਾ ਬਾਰੂਦ ਦੇ ਅਚਾਨਕ ਹੋਏ ਧਮਾਕੇ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਸੂਬਾਈ ਪੁਲਿਸ ਦੇ ਬੁਲਾਰੇ ਸਦੀਕੁੱਲਾ ਸਦੀਕੀ ਨੇ ਦਸਿਆ ਕਿ ਇਹ ਬਦਕਿਸਮਤ ਬੱਚਿਆਂ ਨੂੰ ਇਕ ‘ਖਿਡੌਣੇ ਵਰਗੀ ਚੀਜ਼’ ਲੱਭੀ ਅਤੇ ਉਹ ਉਸ ਨਾਲ ਖੇਡਣ ਲੱਗੇ ਪਰ ਉਹ ਯੰਤਰ ਅਚਾਨਕ ਫਟ ਗਿਆ, ਜਿਸ ਕਾਰਨ ਤਿੰਨੇ ਬੱਚੇ ਮੌਕੇ ’ਤੇ ਹੀ ਮਾਰੇ ਗਏ।
ਬੁਲਾਰੇ ਨੇ ਦਸਿਆ ਕਿ ਇਹ ਇਸੇ ਸੂਬੇ ’ਚ ਪਿਛਲੇ ਇਕ ਹਫ਼ਤੇ ਦੇ ਅੰਦਰ ਵਾਪਰੀ ਇਸ ਕਿਸਮ ਦੀ ਦੂਜੀ ਘਟਨਾ ਹੈ। ਇਸ ਤੋਂ ਇਕ ਹਫ਼ਤਾ ਪਹਿਲਾਂ ਵੀ ਅਜਿਹੀ ਹੀ ਇਕ ਘਟਨਾ ਵਿਚ ਦੋ ਬੱਚਿਆਂ ਦੀ ਜਾਨ ਚਲੀ ਗਈ ਸੀ। (ਏਜੰਸੀ)
