ਕਿਹਾ, ‘ਸਾਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ’
ਵਾਸ਼ਿੰਗਟਨ: ਅਮਰੀਕਾ ’ਚ ਐੱਚ-1ਬੀ ਵੀਜ਼ਾ ਵਿਵਾਦ ਦੇ ਵਿਚਕਾਰ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਹੁਣ ਬਹਿਸ ਤੇਜ਼ ਹੋ ਗਈ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਨਸ ਨੇ ਵਿਦੇਸ਼ੀ ਕਾਮਿਆਂ ਨੂੰ ‘ਸਸਤੇ ਨੌਕਰ’ ਦਸਿਆ ਹੈ ਅਤੇ ਕਿਹਾ ਹੈ ਕਿ ‘ਸਾਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ।’
ਵੈਨਸ ਨੇ ਵਿਰੋਧੀ ਪਾਰਟੀ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿਚ ਲਿਆਉਣ ਉਤੇ ਜ਼ੋਰ ਦਿੰਦਾ ਹੈ। ਇਸ ਨਾਲ ਅਮਰੀਕੀ ਲੋਕਾਂ ਦੀਆਂ ਨੌਕਰੀਆਂ, ਤਨਖਾਹਾਂ ਅਤੇ ਖੁਸ਼ਹਾਲੀ ਨੂੰ ਨੁਕਸਾਨ ਹੋਵੇਗਾ।
ਵੈਨਸ ਨੇ ਕਿਹਾ ਕਿ ਟਰੰਪ ਦਾ ਮਾਡਲ ਦੂਜਾ ਮਾਡਲ ਹੈ ਜੋ ਅਮਰੀਕਾ ਵਿਚ ਵਿਕਾਸ ਦੇ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ, ‘‘ਅਮਰੀਕੀ ਕਾਮਿਆਂ ਨੂੰ ਤਕਨਾਲੋਜੀ ਰਾਹੀਂ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ, ਨਾ ਕਿ ਸਸਤੇ ਵਿਦੇਸ਼ੀ ਮਜ਼ਦੂਰਾਂ ਉਤੇ ਨਿਰਭਰ ਕਰ ਕੇ।’’
