
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਕੁਫ਼ਰੀ ਲਾਗੇ ਭਾਰੀ ਬਰਫ਼ਬਾਰੀ ਵਿਚਾਲੇ ਫਸੇ 170 ਵਿਦਿਆਰਥੀਆਂ ਨੂੰ ਸਨਿਚਰਵਾਰ ਤੜਕੇ ਬਚਾਇਆ ਗਿਆ। ਸ਼ਿਮਲਾ ਦੇ ਪੁਲਿਸ ...
ਸ੍ਰੀਨਗਰ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਕੁਫ਼ਰੀ ਲਾਗੇ ਭਾਰੀ ਬਰਫ਼ਬਾਰੀ ਵਿਚਾਲੇ ਫਸੇ 170 ਵਿਦਿਆਰਥੀਆਂ ਨੂੰ ਸਨਿਚਰਵਾਰ ਤੜਕੇ ਬਚਾਇਆ ਗਿਆ। ਸ਼ਿਮਲਾ ਦੇ ਪੁਲਿਸ ਅਧਿਕਾਰੀ ਉਮਾਪਤੀ ਜਾਮਵਾਲ ਨੇ ਦਸਿਆ ਕਿ ਮਹਾਰਾਸ਼ਟਰ ਦੇ 90 ਵਿਦਿਆਰਥੀ ਅਤੇ ਰਾਜਸਥਾਨ ਦੇ 80 ਵਿਦਿਆਰਥੀ ਸੂਬੇ ਵਿਚ ਘੁੰਮਣ ਆਏ ਸਨ ਪਰ ਸ਼ੁਕਰਵਾਰ ਸ਼ਾਮ ਕੁਫ਼ਰੀ ਲਾਗੇ ਬਰਫ਼ਬਾਰੀ ਵਿਚ ਫਸ ਗਏ।
Snowfall
ਐਸਪੀ ਨੇ ਦਸਿਆ ਕਿ ਮਹਾਰਾਸ਼ਟਰ ਤੋਂ ਵਿਦਿਆਰਥੀਆ ਨੂੰ ਲੈ ਕੇ ਮਨਾਲੀ ਜਾ ਰਹੀ ਬੱਸ ਰਾਤ ਕਰੀਬ 8 ਵਜੇ ਕੁਫ਼ਰੀ ਲਾਗੇ ਫਾਗੂ ਵਿਚ ਤਿਲਕ ਗਈ। ਐਸਪੀ ਨੇ ਦਸਿਆ ਕਿ ਢੱਲੀ ਦੇ ਐਸਐਚਓ ਰਾਜਕੁਮਾਰ ਅਤੇ ਉਸ ਦੀ ਟੀਮ ਨੇ ਸੈਲਾਨੀਆਂ ਨੂੰ ਬਚਾਇਆ। ਦੱਸ ਦਈਏ ਕਿ ਕਸ਼ਮੀਰ ਵਿਚ ਭਾਰੀ ਬਰਫ਼ਬਾਰੀ ਵਿਚਾਲੇ ਸ੍ਰੀਨਗਰ-ਜੰਮੂ ਰਾਜਮਾਰਗ ਬੰਦ ਹੋਣ ਕਾਰਨ ਸਨਿਚਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਕਸ਼ਮੀਰ ਘਾਟੀ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲ ਸੰਪਰਕ ਟੁਟਿਆ ਰਿਹਾ ਅਤੇ ਹਵਾਈ ਆਵਾਜਾਈ ਵੀ ਰੁਕੀ ਰਹੀ।
Snowfall
ਆਵਾਜਾਈ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਖ਼ਰਾਬ ਮੌਸਮ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਸਨਿਚਰਵਾਰ ਨੂੰ ਲਗਾਤਾਰ ਤੀਜੇ ਦਿਨ ਆਵਾਜਾਈ ਲਈ ਬੰਦ ਰਿਹਾ। ਉਨ੍ਹਾਂ ਦਸਿਆ ਕਿ ਕਸ਼ਮੀਰ ਘਾਟੀ ਦਾ ਪ੍ਰਵੇਸ਼ ਦੁਆਰ ਮੰਨੀ ਜਾਣ ਵਾਲੀ ਜਵਾਹਰ ਸੁਰੰਗ ਦੇ ਆਲੇ ਦੁਆਲੇ ਭਾਰੀ ਬਰਫ਼ਬਾਰੀ ਮਗਰੋਂ ਵੀਰਵਾਰ ਸ਼ਾਮ ਨੂੰ ਰਾਜਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਸੀ।
Snowfall
ਅਧਿਕਾਰੀ ਨੇ ਦਸਿਆ ਕਿ ਆਵਾਜਾਈ ਬਹਾਲ ਕਰਨ ਲਈ ਰਾਜਮਾਰਗ ਨੂੰ ਸਾਫ਼ ਕਰਨ ਦੇ ਯਤਨ ਜਾਰੀ ਹਨ। ਅਧਿਕਾਰੀਆਂ ਨੇ ਦਸਿਆ ਕਿ ਖ਼ਰਾਬ ਮੌਸਮ ਕਾਰਨ ਘਾਟੀ ਵਿਚ ਹਵਾਈ ਆਵਾਜਾਈ ਸਨਿਚਰਵਾਰ ਨੂੰ ਲਗਾਤਾਰ ਅਠਵੇਂ ਦਿਨ ਵੀ ਪ੍ਰਭਾਵਤ ਰਹੀ। ਉਨ੍ਹਾਂ ਦਸਿਆ ਕਿ ਮੌਸਮ ਵਿਚ ਸੁਧਾਰ ਹੋਣ 'ਤੇ ਹਵਾਈ ਬਹਾਲ ਕੀਤੀ ਜਾਵੇਗੀ।