
ਨਵਲਨੀ ਨੂੰ ਸਿਹਤ ਸਮੱਸਿਆਵਾਂ ਹੋ ਗਈਆਂ ਅਤੇ ਸ਼ੁਕਰਵਾਰ ਨੂੰ ਸੈਰ ਕਰਨ ਤੋਂ ਬਾਅਦ ਉਹ ਬੇਹੋਸ਼ ਹੋ ਗਏ : ਫੈਡਰਲ ਜੇਲ
ਮਾਸਕੋ: ਰੂਸ ਦੀ ਜੇਲ ਏਜੰਸੀ ਨੇ ਕਿਹਾ ਹੈ ਕਿ ਜੇਲ ’ਚ ਬੰਦ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਦੀ ਮੌਤ ਹੋ ਗਈ ਹੈ। ਉਹ 47 ਸਾਲ ਦੇ ਸਨ। ਫੈਡਰਲ ਜੇਲ ਸਰਵਿਸ ਨੇ ਇਕ ਬਿਆਨ ਵਿਚ ਕਿਹਾ ਕਿ ਨਵਲਨੀ ਨੂੰ ਸਿਹਤ ਸਮੱਸਿਆਵਾਂ ਹੋ ਗਈਆਂ ਅਤੇ ਸ਼ੁਕਰਵਾਰ ਨੂੰ ਸੈਰ ਕਰਨ ਤੋਂ ਬਾਅਦ ਉਹ ਬੇਹੋਸ਼ ਹੋ ਗਏ।
ਇਸ ਵਿਚ ਕਿਹਾ ਗਿਆ ਹੈ ਕਿ ਨਵਲਨੀ ਦੀ ਮਦਦ ਲਈ ਇਕ ਐਂਬੂਲੈਂਸ ਪਹੁੰਚੀ ਪਰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਟੀਮ ਵਲੋਂ ਨਵਲਨੀ ਦੀ ਮੌਤ ਦੀ ਤੁਰਤ ਕੋਈ ਪੁਸ਼ਟੀ ਨਹੀਂ ਕੀਤੀ ਗਈ।