Akali Dal Australia : ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ’ਤੇ ਅਕਾਲੀ ਦਲ ਆਸਟ੍ਰੇਲੀਆ ਦੀ ਕੋਰ ਕਮੇਟੀ ਨੇ ਅਸਤੀਫੇ ਦੇ ਕੇ ਰੋਸ ਜਾਹਿਰ ਕੀਤਾ

By : BALJINDERK

Published : Mar 16, 2025, 2:46 pm IST
Updated : Mar 16, 2025, 3:12 pm IST
SHARE ARTICLE
file photo
file photo

Akali Dal Australia : ਕੋਈ ਵੀ ਸਿੱਖ ਜਾਂ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਅ ਨਹੀਂ ਚਾਹੁੰਦਾ

Akali Dal Australia in Punjabi : ਅਕਾਲੀ ਦਲ ਵਿਚ ਬੀਤੇ ਦਿਨੀਂ ਵਾਪਰੇ ਘਟਨਾਕ੍ਰਮ ਕਾਰਨ ਜਿੱਥੇ ਸਿੱਖ ਜਗਤ ਵਿਚ ਰੋਸ ਹੈ ਉਥੇ ਹੀ ਪਾਰਟੀ ਅੰਦਰ ਵੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਜਿਵੇਂ ਹੀ ਅ੍ਰਤਿੰਗ ਕਮੇਟੀ ਨੂੰ ਦੋ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਤਾਂ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਇਸੇ ਲੜੀ ਵਿਚ ਅੱਜ ਅਕਾਲੀ ਦਲ ਆਸਟ੍ਰੇਲੀਆ ਦੀ ਕੋਰ ਕਮੇਟੀ ਨੇ ਅਸਤੀਫੇ ਦੇ ਕੇ ਰੋਸ ਜਾਹਿਰ ਕੀਤਾ।  

ਆਸਟ੍ਰੇਲੀਆ ਦੀ ਕੋਰ ਕਮੇਟੀ ਵਲੋਂ ਇੱਕ ਪ੍ਰੈਸ ਨੋਟ ਰਾਹੀ ਕਿਹਾ ਹੈ ਕਿ  ਦੋ ਦਸੰਬਰ ਵਾਲੇ ਦਿਨ  ਜਾਰੀ ਹੋਏ ਹੁਕਮਨਾਮਿਆਂ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਤੇ ਸਫਰ ਨੂੰ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਵੇਖਿਆ, ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਬਹੁਤ ਤਕਰਾਰਬਾਜ਼ੀ ਚੱਲਦੀ ਰਹੀ, ਸ਼੍ਰੋਮਣੀ ਅਕਾਲੀ ਦਲ ਦੋ ਧਿਰਾਂ 'ਚ ਵੰਡਿਆ ਗਿਆ, ਅਸੀਂ ਅੱਜ ਤੱਕ ਦੇਖਦੇ ਰਹੇ ਤੇ ਸੋਚਦੇ ਰਹੇ ਸ਼ਾਇਦ ਕੋਈ ਨਾ ਕੋਈ ਇਸ  ਦਾ ਹੱਲ ਨਿਕਲੇ ਤੇ ਸ਼੍ਰੋਮਣੀ ਅਕਾਲੀ ਦਲ ਇਹ ਔਖੀ ਘੜੀ ਚੋਂ ਨਿਕਲ ਕੇ ਬਾਹਰ ਆਏਗਾ, ਪਰ ਤਕਰਾਰ ਵੱਧਦਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਦਿੱਤਾ ਗਿਆ ਸਪਸ਼ਟ ਹੁਕਮ ਕਿ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਸ਼ੁਰੂ ਕਰੇ ਜਿਸ ਨਾਲ ਉਹਨਾਂ ਨੇ ਸਥਿਤੀ ਸਪਸ਼ਟ ਕਰ ਦਿੱਤੀ। 

ਗਿਆਨੀ ਰਘਬੀਰ ਸਿੰਘ ਜੀ ਨੂੰ ਇਕ ਆਮ ਸਧਾਰਨ ਆਦਮੀ ਤੌਰ ’ਤੇ ਦੇਖੀਏ ਤਾਂ ਕਿਸੇ ਦੇ ਕੋਈ ਨਿਜੀ ਮੱਤਭੇਦ ਉਹਨਾਂ ਬਾਰੇ ਹੋ ਸਕਦੇ ਨੇ ਪਰ ਜਿਸ ਫਜ਼ੀਲ ਤੋਂ ਉਹ ਹੁਕਮ ਕਰ ਰਹੇ ਸਨ ਜਾਂ ਜਿਸ ਤਖ਼ਤ ਤੇ ਉਹ ਬਿਰਾਜਮਾਨ ਸਨ ਉਹ ਹੁਕਮ ਗਿਆਨੀ ਰਘਬੀਰ ਸਿੰਘ ਜੀ ਦੇ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਹਨ, ਕੋਈ ਵੀ ਸਿੱਖ ਜਾਂ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਅ ਨਹੀਂ ਚਾਹੁੰਦਾ। 

ਅੱਜ ਜਿਸ ਤਰੀਕੇ ਨਾਲ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਬਦਲਿਆ ਗਿਆ ਹੈ ਇਹ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਾ ਹੈ। ਸਾਡੀ ਲੀਡਰਸ਼ਿਪ ਨੇ ਜਿਸ ਤਰੀਕੇ ਦੇ ਨਾਲ ਆਪਸ ਵਿੱਚ ਲੜਾਈ ਸ਼ੁਰੂ ਕੀਤੀ ਹੈ ਜਿਸ ਤਰੀਕੇ ਨਾਲ  ਇੱਕ ਦੂਜੇ ਪ੍ਰਤੀ ਬੋਲੀ ਵਰਤੀ ਜਾ ਰਹੀ ਹੈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨਾਲ ਜਿਸ ਤਰ੍ਹਾਂ ਦਾ ਰਵਈਆ ਕੀਤਾ ਜਾ ਰਿਹਾ ਹੈ ਉਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ- ਮਰਿਆਦਾ ਨੂੰ ਬਹੁਤ ਵੱਡੀ ਠੇਸ ਵੱਜੀ ਹੈ ਇਸ ਕਰਕੇ ਮੈਂ ਅੱਜ ਫੈਸਲਾ ਕੀਤਾ ਹੈ  ਅਕਾਲ ਤਖ਼ਤ ਦੀ ਫ਼ਸੀਲ ਤੋਂ 2 ਦਸੰਬਰ ਨੂੰ ਸੱਤ ਮੈਂਬਰੀ ਕਮੇਟੀ ਅਤੇ ਹੁਣ ਰਹਿ ਗਏ ਪੰਜ ਮੈਂਬਰਾਂ ਵੱਲੋਂ 18 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਦੀ ਸ਼ੁਰੂਆਤ ਵਿੱਚ ਸਮੁੱਚੇ ਪੰਜਾਬ ਵਾਸੀ ਵੱਧ ਚੜ ਕੇ ਸ਼ਮੂਲੀਅਤ ਕਰਨ ਤਾਂ ਕਿ ਖੇਤਰੀ ਪਾਰਟੀ ਦੁਬਾਰਾ ਚੜਦੀ ਕਲਾ ਜਾਵੇ। 


ਮੈਂ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੀ ਕੋਰ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।

1 ਪ੍ਰਧਾਨ ਕੋਰ ਕਮੇਟੀ ਆਸਟ੍ਰੇਲੀਆ 
ਕੰਵਲਜੀਤ ਸਿੰਘ ਸਿੱਧੂ

2 ਸਰਪ੍ਰਸਤ ਕੋਰ ਆਸਟ੍ਰੇਲੀਆ 
ਅਮਰਜੀਤ ਸਿੰਘ ਸਹੋਤਾ

3 ਮੁੱਖ ਸਲਾਹਕਾਰ ਕੋਰ ਕਮੇਟੀ ਆਸਟ੍ਰੇਲੀਆ 
ਗਿਆਨੀ ਸੰਤੋਖ ਸਿੰਘ 

4 ਖ਼ਜ਼ਾਨਚੀ ਕੋਰ ਕਮੇਟੀ ਆਸਟ੍ਰੇਲੀਆ 
ਸੁਖਬੀਰ ਸਿੰਘ ਗਰੇਵਾਲ਼ 

5 ਮੈਂਬਰ ਕੋਰ ਕਮੇਟੀ, ਸੂਬਾ ਨਿਊ ਸਾਊਥ ਵੇਲਜ਼ ਪ੍ਰਧਾਨ 
ਰਾਜਮਹਿੰਦਰ ਸਿੰਘ ਮੰਡ 

6 ਮੁੱਖ ਬੁਲਾਰਾ 
ਹਰਜੀਤ ਸਿੰਘ ਸੱਲਣ

7 ਜਰਨਲ ਸਕੱਤਰ,ਅਤੇ ਮੀਤ ਪ੍ਰਧਾਨ ਕੋਰ ਕਮੇਟੀ 
ਨਾਜ਼ਰ ਸਿੰਘ ਕਾਕੜਾ

8 ਮੈਂਬਰ ਕੋਰ ਕਮੇਟੀ 
ਸੀਨੀਅਰ ਮੀਤ ਪ੍ਰਧਾਨ ਸੂਬਾ ਨਿਊ ਸਾਊਥ ਵੇਲਜ਼ 
ਗੁਰਦੇਵ ਸਿੰਘ ਗਿੱਲ 

9 ਮੀਤ ਪ੍ਰਧਾਨ ਸੂਬਾ ਨਿਊ ਸਾਊਥ ਵੇਲਜ਼ 
ਮਨਦੀਪ ਸਿੰਘ ਰਿਆਤ

10 ਸੀਨੀਅਰ ਮੀਤ ਪ੍ਰਧਾਨ 
ਚਰਨਪ੍ਰਤਾਪ ਸਿੰਘ ਟਿੱਕਾ ਚਾਂਦਪੁਰੀ

11 ਜੁਆਇੰਟ ਸਕੱਤਰ 
ਸੁਖਮਨਪ੍ਰੀਤ ਸਿੰਘ ਮਾਨ

12 ਜਥੇਬੰਧਿਕ ਸਕੱਤਰ 
ਗੁਰਮੀਤ ਸਿੰਘ ਤੁਲ਼ੀ 

13 ਮੈਂਬਰ ਵਰਕਕਿੰਗ ਕਮੇਟੀ 
ਅੰਮਿ੍ਤਪਾਲ ਸਿੰਘ ਸਿਡਨੀ
ਅਮਨਦੀਪ ਸਿੰਘ 
ਕਮਲਦੀਪ ਸਿੰਘ

(For more news apart from  Akali Dal Australia core committee resigns in protest over retirement two Jathedars News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement