
ਟ੍ਰਾੰਸਪੋਰਟ ਮੰਤਰੀ ਬ੍ਰਾਇਨ ਨੇ ਦੱਸਿਆ ਕਿ ਅਲਬਰਟਾ ਸਿਖਾਂ ਦੀ ਅਬਾਦੀ ਵਿਚ ਪੂਰੇ ਕੈਨੇਡਾ ਵਿੱਚੋ ਤੀਜੇ ਸਥਾਨ ਤੇ ਆਉਂਦਾ ਹੈ
ਅਲਬਰਟਾ: ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਮਗਰੋਂ ਹੁਣ ਅਲਬਰਟਾ ਕੈਨੇਡਾ ਦਾ ਤੀਜਾ ਸੂਬਾ ਹੋਵੇਗਾ ਜਿਥੇ ਸਿਖਾਂ ਨੂੰ ਮੋਟਰਸਾਈਕਲ ਚਲਾਉਣ ਵੇਲੇ ਹੈਲਮੇਟ ਦੀ ਜ਼ਰੂਰਤ ਨਹੀਂ ਪਵੇਗੀ। ਹਾਲਾਂਕਿ ਇਹ ਕਾਨੂੰਨ ਸਿਰਫ਼ ਦਸਤਾਰ ਧਾਰੀ ਸਿਖਾਂ ਲਈ ਹੀ ਹੋਵੇਗਾ। ਟ੍ਰਾੰਸਪੋਰਟ ਮੰਤਰੀ ਬ੍ਰਾਇਨ ਨੇ ਦੱਸਿਆ ਕਿ ਅਲਬਰਟਾ ਸਿਖਾਂ ਦੀ ਅਬਾਦੀ ਵਿਚ ਪੂਰੇ ਕੈਨੇਡਾ ਵਿੱਚੋ ਤੀਜੇ ਸਥਾਨ ਤੇ ਆਉਂਦਾ ਹੈ। ਬ੍ਰਾਇਨ ਨੇ ਕਿਹਾ ਕਿ ਕੈਨੇਡਾ ਵਿਖੇ ਵਸਦੇ ਸਿੱਖ ਸਮਾਜ ਨੇ ਉਨ੍ਹਾਂ ਅੱਗੇ ਇਸ ਸਬੰਧ ਵਿਚ ਦਰਖ਼ਾਸਤ ਰੱਖੀ ਸੀ ਜੋ ਕਿ ਸਰਕਾਰ ਵਲੋਂ ਮਨਜ਼ੂਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖੀ ਦੀਆਂ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹਾਂ।