ਚੀਨ ਤੋਂ ਵਾਪਸ ਲਿਆ ਜਾਵੇਗਾ ਅਰਬਾਂ ਡਾਲਰ ਦਾ ਅਮਰੀਕੀ ਪੈਨਸ਼ਨ ਫ਼ੰਡ ਨਿਵੇਸ਼ : ਟਰੰਪ
Published : May 16, 2020, 3:31 am IST
Updated : May 16, 2020, 3:31 am IST
SHARE ARTICLE
File Photo
File Photo

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਪ੍ਰਸ਼ਾਸਨ ਨੇ ਚੀਨ ਨੂੰ ਅਮਰੀਕੀ ਪੈਨਸ਼ਨ ਫੰਡ ਨਿਵੇਸ਼ ਦੇ ਅਰਬਾਂ ਡਾਲਰ ਵਾਪਸ ਲੈਣ ਲਈ ਕਿਹਾ ਹੈ

ਵਾਸ਼ਿੰਗਟਨ, 15 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ ਪ੍ਰਸ਼ਾਸਨ ਨੇ ਚੀਨ ਨੂੰ ਅਮਰੀਕੀ ਪੈਨਸ਼ਨ ਫੰਡ ਨਿਵੇਸ਼ ਦੇ ਅਰਬਾਂ ਡਾਲਰ ਵਾਪਸ ਲੈਣ ਲਈ ਕਿਹਾ ਹੈ ਅਤੇ ਇਸ ਤਰਾਂ ਦੇ ਹੋਰ ਉਪਾਅ ਵਿਚਾਰੇ ਜਾ ਰਹੇ ਹਨ। ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਅਮਰੀਕਾ-ਚੀਨ ਦੇ ਰਿਸ਼ਤੇ ਵਿਗੜ ਗਏ ਹਨ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੀਨ ਦੇ ਰੁਖ 'ਤੇ ਅਮਰੀਕਾ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਕੋਰੋਨਾ ਵਾਇਰਸ ਨੇ ਹੁਣ ਤਕ ਅਮਰੀਕਾ ਵਿਚ 80,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।

ਚੀਨ ਉੱਤੇ ਬੌਧਿਕ ਜਾਇਦਾਦ ਅਤੇ ਖੋਜ ਕਾਰਜ ਨਾਲ ਜੁੜੀ ਜਾਣਕਾਰੀ ਚੋਰੀ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ। 'ਫੌਕਸ ਬਿਜ਼ਨਸ ਨਿਊਜ਼' 'ਤੇ ਜਦੋਂ ਟਰੰਪ ਨੂੰ ਇਨ੍ਹਾਂ ਖ਼ਬਰਾਂ ਬਾਰੇ ਪੁੱਛਿਆ ਗਿਆ ਕਿ, 'ਕੀ ਅਮਰੀਕਾ ਨੇ ਚੀਨੀ ਨਿਵੇਸ਼ ਤੋਂ ਅਰਬਾਂ ਡਾਲਰ ਦੇ ਅਮਰੀਕੀ ਪੈਨਸ਼ਨ ਫੰਡਾਂ ਨੂੰ ਵਾਪਸ ਲੈ ਲਿਆ ਹੈ, ਤਾਂ ਰਾਸ਼ਟਰਪਤੀ ਨੇ ਕਿਹਾ, “ਅਰਬਾਂ ਡਾਲਰ, ਅਰਬਾਂ ... ਹਾਂ, ਮੈਂ ਇਸ ਨੂੰ ਵਾਪਸ ਲੈ ਲਿਆ ।'' ਇਕ ਹੋਰ ਸਵਾਲ ਵਿਚ, ਰਾਸ਼ਟਰਪਤੀ ਤੋਂ ਪੁੱਛਿਆ ਗਿਆ ਕਿ ਕੀ ਉਹ ਅਮਰੀਕੀ ਸ਼ੇਅਰ ਬਾਜ਼ਾਰਾਂ ਵਿਚ ਸੂਚੀਬੱਧ ਹੋਣ ਲਈ ਚੀਨੀ ਕੰਪਨੀਆਂ ਨੂੰ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਮਜਬੂਰ ਕਰਨਗੇ।

File photoFile photo

ਇੰਟਰਵਿਊ ਲੈਣ ਵਾਲੇ ਨੇ ਕਿਹਾ ਕਿ ਅਲੀਬਾਬਾ ਵਰਗੀਆਂ ਚੀਨੀ ਕੰਪਨੀਆਂ ਨੂੰ ਨਿਊਯਾਰਕ ਸਟਾਕ ਐਕਸਚੇਂਜ ਵਿਚ ਸੂਚੀਬੱਧ ਕੀਤਾ ਗਿਆ ਹੈ, ਪਰ ਉਹ ਕਮਾਈ ਦੀ ਜਾਣਕਾਰੀ ਨੂੰ ਇਕ ਅਮਰੀਕੀ ਕੰਪਨੀ ਦੇ ਤਰੀਕੇ ਨਾਲ ਸਾਂਝਾ ਨਹੀਂ ਕਰਦੇ ਹਨ। ਟਰੰਪ ਨੇ ਕਿਹਾ, “ਅਸੀਂ ਇਸ ਮਾਮਲੇ 'ਤੇ ਬਹੁਤ ਧਿਆਨ ਦੇ ਰਹੇ ਹਾਂ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ, ਪਰ ਇਸ ਮਾਮਲੇ ਵਿਚ ਇਕ ਸਮੱਸਿਆ ਹੈ। ਮੰਨ ਲਓ ਅਸੀਂ ਅਜਿਹਾ (ਸ਼ਰਤਾਂ ਨੂੰ ਮੰਨਣ ਲਈ ਮਜਬੂਰ) ਕਰਦੇ ਹਾਂ, ਠੀਕ ਹੈ? ਫਿਰ ਉਹ ਕੀ ਕਰਨਗੇ? ਉਹ ਲੰਡਨ ਜਾਂ ਇਸ ਨੂੰ ਹੋਰ ਕਿਧਰੇ ਇਸ ਨੂੰ ਸੂਚੀਬੱਧ ਕਰਨ ਜਾਣਗੇ।''

ਇਸ ਦੌਰਾਨ, ਕੁਝ ਖ਼ਬਰਾਂ ਦੇ ਅਨੁਸਾਰ ਚੀਨ ਅਮਰੀਕੀ ਸੈਨੇਟ ਵਿਚ ਪੇਸ਼ ਕੀਤੇ ਗਏ ਉਨ੍ਹਾਂ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਨੇ ਕੋਰੋਨਾ ਵਿਸ਼ਾਣੂ ਫੈਲਣ ਨਾਲ ਨਜਿੱਠਣ ਵਿਚ ਲਾਪਰਵਾਹੀ ਵਰਤਣ ਲਈ ਚੀਨ 'ਤੇ ਪਾਬੰਦੀ ਲਗਾਉਣ ਦੀ ਮੰਗ ਦਾ ਮਤਾ ਪੇਸ਼ ਕੀਤਾ ਹੈ। (ਪੀਟੀਆਈ)

ਟਰੰਪ ਨੇ ਚੀਨ ਤੋਂ ਸਾਰੇ ਰਿਸ਼ਤੇ ਤੋੜਨ ਦੀ ਦਿਤੀ ਧਮਕੀ
ਵਾਸ਼ਿੰਗਟਨ, 15 ਮਈ : ਡੋਨਾਲਡ ਟਰੰਪ ਨੇ ਦੁਨੀਆਂ  ਭਰ 'ਚ ਕੋਰੋਨਾ ਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਚੀਨ ਨਾਲ ਸਾਰੇ ਰਿਸ਼ਤੇ ਤੋੜਨ ਦੀ ਵੀਰਵਾਰ ਨੂੰ ਧਮਕੀ ਦਿਤੀ ਸੀ। ਟਰੰਪ ਨੇ ਇਕ ਇੰਟਰਵੀਊ ਵਿਚ ਕਿਹਾ, ''ਕਈ ਚੀਜ਼ਾਂ ਹਨ ਜੋ ਅਸੀਂ ਕਰ ਸਕਦੇ ਹਾਂ। ਅਸੀਂ ਸਾਰੇ ਰਿਸ਼ਤੇ ਤੋੜ ਸਕਦੇ ਹਾਂ।'' ਪਿਛਲੇ ਕਈ ਹਫ਼ਤਿਆਂ ਤੋਂ ਰਾਸ਼ਟਰਪਤੀ 'ਤੇ ਚੀਨ ਵਿਰੁਧ ਕਾਰਵਾਈ ਕਰਨ ਦਾ ਦਬਾਅ ਵੱਧ ਰਿਹਾ ਹੈ। ਸਾਂਸਦਾਂ ਅਤੇ ਵਿਚਾਰਕਾਂ ਦਾ ਕਹਿਣਾ ਹੈ ਕਿ ਚੀਨ ਦੀ ਅਯੋਗਤਾ ਕਾਰਨ ਵੁਹਾਨ ਤੋਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਫੈਲ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਉਹ ਚੀਨੀ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨਾਲ ਫਿਲਹਾਲ ਗੱਲ ਨਹੀਂ ਕਰਨਾ ਚਾਹੁੰਦੇ। ਟਰੰਪ ਨੇ ਕਿਹਾ ਚੀਨ ਨੇ ਸਾਨੂੰ ਨਿਰਾਸ਼ ਕੀਤਾ ਹੈ।  

File photoFile photo

ਦੋਵਾਂ ਦੇਸ਼ਾਂ ਦੇ ਹਿਤਾਂ ਲਈ ਜ਼ਰੂਰੀ ਹਨ ਸਥਿਰ ਸੰਬੰਧ : ਚੀਨੀ ਵਿਦੇਸ਼ ਮੰਤਰਾਲਾ
ਬੀਜਿੰਗ, 15 ਮਈ : ਚੀਨ ਦੇ ਵਿਦੇਸ਼ ਮੰਤਰਾਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਥਿਰ ਚੀਨ-ਅਮਰੀਕੀ ਇਕਤਰਫ਼ਾ ਸੰਬੰਧ ਦੋਵਾਂ ਦੇ ਹਿੱਤਾਂ ਲਈ ਹੈ। ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਦਾ ਜਵਾਬ ਦਿੰਦੇ ਹੋਇਆ ਕਿਹਾ ਕਿ ਉਹ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਨਾਲ ਸੰਬੰਧਾਂ 'ਚ ਕਟੌਤੀ ਕਰ ਸਕਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਅਨ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਥਿਰ ਸੰਬੰਧਾਂ ਨੂੰ ਪ੍ਰਾਪਤ ਕਰਨ ਲਈ ਅਮਰੀਕਾ ਨੂੰ ਚੀਨ ਦੇ ਸਹਿਯੋਗ ਜ਼ਰੂਰਤ ਹੈ। ਬੀਜਿੰਗ ਤੇ ਵਾਸ਼ਿੰਗਟਨ 'ਚ ਸੰਬੰਧ ਹਾਲ ਦੇ ਮਹੀਨਿਆਂ 'ਚ ਤੇਜ਼ੀ ਨਾਲ ਖਰਾਬ ਹੋਏ ਹਨ। ਕਿਉਂਕਿ ਟਰੰਪ ਤੇ ਹੋਰ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਚੀਨ ਵਲੋਂ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਜਿੱਠਣ ਲਈ ਤੇਜ਼ੀ ਨਾਲ ਵਿਕਾਸ ਕੀਤਾ ਹੈ ਤੇ ਵੱਖ-ਵੱਖ ਦੰਡਕਾਰੀ ਉਪਾਆਂ ਦੀ ਧਮਕੀ ਦਿਤੀ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement