ਨਿਊਯਾਰਕ ਬੱਚਿਆਂ 'ਚ ਕੋਰੋਨਾ ਨਾਲ ਸਬੰਧਤ ਸੋਜ ਦੀ ਦੁਰਲੱਭ ਬੀਮਾਰੀ ਦੇ 110 ਮਾਮਲਿਆਂ ਦੀ ਜਾਂਚ ...
Published : May 16, 2020, 4:01 am IST
Updated : May 16, 2020, 4:01 am IST
SHARE ARTICLE
File Photo
File Photo

ਸੋਜ ਦੀ ਦੁਰਲੱਭ ਬੀਮਾਰੀ ਨਾਲ ਤਿੰਨ ਬੱਚਿਆਂ ਦੀ ਹੋਈ ਮੌਤ

ਨਿਊਯਾਰਕ, 15 ਮਈ : ਅਮਰੀਕਾ ਵਿਚ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਕੇਂਦਰ ਰਹੇ ਨਿਊਯਾਰਕ ਸਿਟੀ ਦੇ ਅਧਿਕਾਰੀ ਬੱਚਿਆਂ ਵਿਚ ਕੋਵਿਡ-19 ਨਾਲ ਸਬੰਧਤ ਸੋਜ ਦੀ ਦੁਰਲੱਭ ਬੀਮਾਰੀ ਦੇ 110 ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਸ਼ਹਿਰ ਦੇ ਗਵਰਨਰ ਨੇ ਹਾਲਾਤ ਨੂੰ ਗੰਭੀਰ ਦਸਿਆ ਤੇ ਕਿਹਾ ਕਿ ਇਸ ਨਾਲ ਤਿੰਨ ਬੱਚਿਆਂ ਦੀ ਜਾਨ ਚਲੀ ਗਈ ਹੈ।

ਬੱਚਿਆਂ ਵਿਚ ਗੰਭੀਰ ਬੀਮਾਰੀ ਤੇ ਬੱਚਿਆਂ ਦੀ ਮੌਤ, ਸੋਜ ਦੀ ਗੰਭੀਰ ਬੀਮਾਰੀ ਨਾਲ ਸਬੰਧਤ ਹੈ, ਜਿਸ ਨੂੰ ਕੋਵਿਡ-19 ਨਾਲ ਜੁੜਿਆ 'ਪੀਡੀਆਟ੍ਰਿਕ ਮਲਟੀ-ਸਿਸਟਮ ਇੰਫਲੇਮੇਟ੍ਰੀ ਸਿੰਡ੍ਰਾਮ' ਕਿਹਾ ਜਾਂਦਾ ਹੈ। ਹੁਣ ਤਕ ਪੰਜ ਤੇ 7 ਸਾਲ ਦੇ ਦੋ ਲੜਕਿਆਂ ਤੇ 18 ਸਾਲ ਦੀ ਲੜਕੀ ਦੀ ਇਸ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ। ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕਯੋਮੋ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ 'ਤੇ ਰੋਜ਼ਾਨਾ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਨਿਊਯਾਰਕ ਸਿਹਤ ਵਿਭਾਗ ਹੁਣ ਬੱਚਿਆਂ ਵਿਚ ਕੋਰੋਨਾ ਵਾਇਰਸ ਸਬੰਧੀ ਬੀਮਾਰੀ ਦੇ 110 ਮਾਮਲਿਆਂ ਨੂੰ ਦੇਖ ਰਿਹਾ ਹੈ, ਜੋ ਕਵਾਸਾਕੀ ਬੀਮਾਰੀ ਜਾਂ ਟਾਕਸਿਕ ਸ਼ਾਕ ਲਾਈਕ ਸਿੰਡ੍ਰਾਮ ਜਿਹਾ ਹੈ ਤੇ ਉਹਨਾਂ ਨੇ ਹਾਲਾਤ ਨੂੰ ਹੋਰ ਗੰਭੀਰ ਤੇ ਚਿੰਤਾਜਨਕ ਦਸਿਆ ਹੈ।

ਉਹਨਾਂ ਨੇ ਕਿਹਾ ਕਿ ਨਿਊਯਾਰਕ ਸੂਬਾ ਜਾਂ ਸਿਹਤ ਵਿਭਾਗ ਇਸ ਦੁਰਲੱਭ ਬੀਮਾਰੀ ਦੀ ਜਾਂਚ ਕਰਨ ਵਿਚ ਅਮਰੀਕਾ ਵਿਚ ਸਭ ਤੋਂ ਅੱਗੇ ਹੈ। ਉਹਨਾਂ ਕਿਹਾ ਕਿ ਇਹ ਬੀਮਾਰੀ ਉਹਨਾਂ ਬੱਚਿਆਂ ਵਿਚ ਹੋ ਰਹੀ ਹੈ ਜੋ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਏ ਹਨ ਤੇ ਹੁਣ ਉਹਨਾਂ ਦੇ ਸਰੀਰ ਵਿਚ ਵਾਇਰਸ ਦੇ ਵਿਰੁਧ ਐਂਟੀਬਾਡੀ ਹੈ ਜਾਂ ਉਹ ਹੁਣ ਵੀ ਵਾਇਰ ਨਾਲ ਪ੍ਰਭਾਵਤ ਹਨ। ਇਹ ਬੀਮਾਰੀ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ 21 ਸਾਲ ਤਕ ਦੇ ਕਿਸ਼ੋਰਾਂ ਨੂੰ ਪ੍ਰਭਾਵਤ ਕਰ ਰਹੀ ਹੈ।
(ਪੀਟੀਆਈ)

File photoFile photo

ਆਉਣ ਵਾਲੇ ਦਿਨਾਂ 'ਚ ਇਹ ਬੀਮਾਰੀ ਵੱਧ ਸਕਦੀ ਹੈ ਪ੍ਰਵਾਰ ਰਹਿਣ ਸਾਵਧਾਨ
ਨਿਊਯਾਰਕ ਤੋਂ ਇਲਾਵਾ 16 ਹੋਰ ਸੂਬੇ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਨੂੰ ਦੇਖ ਰਹੇ ਹਨ। ਕਯੂਮੋ ਨੇ ਸਾਵਧਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ-ਹਫ਼ਤਿਆਂ ਵਿਚ ਮਾਮਲੇ ਵਧ ਸਕਦੇ ਹਨ ਤੇ ਕਿਹਾ ਹੈ ਕਿ ਪ੍ਰਵਾਰ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਪੰਜ ਦਿਨ ਤੋਂ ਜ਼ਿਆਦਾ ਬੁਖਾਰ ਰਹਿਣ, ਛੋਟੇ ਬੱਚਿਆਂ ਨੂੰ ਦੁੱਧ ਪੀਣ ਜਾਂ ਕੋਈ ਤਰਲ ਪਦਾਰਥ ਪੀਣ ਵਿਚ ਦਿੱਕਤ ਹੋਣ, ਪੇਟ ਵਿਚ ਦਰਦ ਹੋਣ, ਦਸਤ ਜਾਂ ਉਲਟੀ, ਸਰੀਰ ਦੇ ਰੰਗ ਵਿਚ ਬਦਲਾਅ, ਸਾਹ ਲੈਣ ਵਿਚ ਦਿੱਕਤ, ਆਲਸਪਨ, ਚਿੜਚਿੜਾਪਨ ਜਾਂ ਭਰਮ ਹੋਣ ਦੀ ਹਾਲਤ ਵਿਚ ਤੁਰੰਤ ਮੈਡੀਕਲ ਮਦਦ ਲੈਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement