
ਕੰਪਨੀ ਮੁਤਾਬਕ ਇਹ ਟਿਕਟ ਲਾਸ ਏਂਜਲਸ ਦੇ ਸਟੋਰ ਤੋਂ ਵੇਚਿਆ ਗਿਆ ਸੀ।
ਨਵੀਂ ਦਿੱਲੀ : ਇਨਸਾਨ ਦੀ ਕਿਸਮਤ ਵੀ ਬਹੁਤ ਹੀ ਅਜੀਬ ਹੈ, ਕਈ ਲੋਕ ਜ਼ਿੰਦਗੀ ਭਰ ਲਾਟਰੀ ਖ਼ਰੀਦਦੇ ਰਹਿੰਦੇ ਹਨ ਪਰ ਉਨ੍ਹਾਂ ਦੇ ਹੱਥ ਕੁੱਝ ਵੀ ਪੱਲੇ ਨਹੀਂ ਪੈਂਦਾ। ਕਈ ਲੋਕ ਲਾਟਰੀ ਜਿੱਤ ਕੇ ਹਾਰ ਜਾਂਦੇ ਹਨ, ਜਿਸ ਦਾ ਤਾਜ਼ਾ ਉਦਾਹਰਣ ਕੈਲੀਫ਼ੋਰਨੀਆ ਵਿਚ ਦੇਖਣ ਨੂੰ ਮਿਲਿਆ। ਉਥੇ ਇਕ ਔਰਤ ਦੇ ਹੱਥ ਕਰੋੜਾਂ ਰੁਪਏ ਦੀ ਲਾਟਰੀ ਲੱਗੀ ਪਰ ਇਕ ਛੋਟੀ ਜਿਹੀ ਗ਼ਲਤੀ ਕਾਰਨ ਸਭ ਕੁਝ ਬਰਬਾਦ ਹੋ ਗਿਆ।
Lottery
ਮੀਡੀਆ ਰਿਪੋਰਟਾਂ ਮੁਤਾਬਕ ਕੈਲੀਫ਼ੋਰਨੀਆ ਦੀ ਔਰਤ ਕਾਫੀ ਸਮੇਂ ਤੋਂ ਲਾਟਰੀ ਖ਼ਰੀਦ ਕੇ ਅਪਣੀ ਕਿਸਮਤ ਅਜ਼ਮਾ ਰਹੀ ਸੀ। ਪਿਛਲੇ ਸਾਲ ਨਵੰਬਰ ਵਿਚ ਵੀ ਉਸ ਨੇ ਲਾਟਰੀ ਖ਼ਰੀਦੀ, ਜਿਸ ਦੀ ਇਨਾਮੀ ਰਕਮ 26 ਮਿਲੀਅਨ ਡਾਲਰ ਸੀ। ਭਾਰਤ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਰਕਮ ਕਰੀਬ 190 ਕਰੋੜ ਰੁਪਏ ਹੋਵੇਗੀ। ਇਨਾਮ ਲੈਣ ਦੀ ਆਖਰੀ ਤਰੀਕ ਨੂੰ ਵੀ ਜਿੱਤੀ ਹੋਈ ਲਾਟਰੀ ’ਤੇ ਕੋਈ ਦਾਅਵਾ ਕਰਨ ਨਹੀਂ ਆਇਆ।
Lottery
ਕੰਪਨੀ ਮੁਤਾਬਕ ਇਹ ਟਿਕਟ ਲਾਸ ਏਂਜਲਸ ਦੇ ਸਟੋਰ ਤੋਂ ਵੇਚਿਆ ਗਿਆ ਸੀ। ਹੁਣ ਇਨਾਮ ਦੀ ਤਾਰੀਕ ਨਿਕਲਣ ਤੋਂ ਬਾਅਦ ਦਿਲਚਸਪ ਕਿੱਸਾ ਸਾਹਮਣੇ ਆਇਆ, ਔਰਤ ਸਟੋਰ ’ਤੇ ਪੁੱਜੀ ਤੇ ਉਸ ਨੇ ਇਨਾਮ ਦੀ ਰਕਮ ਜਿੱਤਣ ਦਾ ਦਾਅਵਾ ਕੀਤਾ। ਸਟੋਰ ਦੇ ਕਰਮਚਾਰੀ ਮੁਤਾਬਕ ਔਰਤ ਦਾ ਕਹਿਣਾ ਸੀ ਕਿ ਉਸ ਨੇ ਟਿਕਟ ਖ਼ਰੀਦੀ ਅਤੇ ਉਸ ਦਾ ਨੰਬਰ ਨੋਟ ਕੀਤਾ। ਇਸ ਤੋਂ ਬਾਅਦ ਉਹ ਉਸ ਨੂੰ ਪੈਂਟ ਦੀ ਜੇਬ ਵਿਚ ਪਾ ਕੇ ਭੁੱਲ ਗਈ। ਕੁਝ ਦਿਨਾਂ ਬਾਅਦ ਉਸੇ ਪੈਂਟ ਨੂੰ ਧੋਣ ਲਈ ਦੇ ਦਿਤਾ ਜਿਸ ਕਾਰਨ ਉਹ ਟਿਕਟ ਖ਼ਰਾਬ ਹੋ ਗਿਆ।
ਔਰਤ ਦੇ ਇਸ ਦਾਅਵੇ ਤੋਂ ਬਾਅਦ ਹੁਣ ਲਾਟਰੀ ਕੰਪਨੀ ਭੰਬਲਭੂਸੇ ਵਿਚ ਫਸ ਗਈ। ਹਾਲਾਂਕ ਉਸ ਨੇ ਸਟੋਰ ਤੋਂ ਸੀਸੀਟੀਵੀ ਫੁਟੇਜ ਦੀ ਕਾਪੀ ਲੈ ਲਈ ਹੈ। ਮਾਮਲੇ ਵਿਚ ਲਾਟਰੀ ਕੰਪਨੀ ਦੇ ਬੁਲਾਰੇ ਕੈਥੀ ਨੇ ਕਿਹਾ ਕਿ ਉਹ ਔਰਤ ਦੇ ਦਾਅਵੇ ਨੂੰ ਨਾ ਤਾਂ ਮੰਨਦੇ ਹਨ ਤੇ ਨਾ ਹੀ ਖਾਰਜ ਕਰਦੇ ਹਨ। ਉਨ੍ਹਾਂ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Jackpot Lottery
ਬੁਲਾਰੇ ਮੁਤਾਬਕ ਦਾਅਵਾ ਕਰਨ ਵਾਲਿਆਂ ਦੇ ਕੋਲ ਪੁਖਤਾ ਸਬੂਤ ਹੋਣਾ ਚਾਹੀਦਾ। ਜਿਵੇਂ ਕਿ ਲਾਟਰੀ ਟਿਕਟ ਦੇ ਫ਼ੋਟੋਗਰਾਫ਼ ਜਾਂ ਸਟੋਰ ਨਾਲ ਜੁੜੀ ਫੁਟੇਜ ਆਦਿ। ਲੱਕੀ ਡਰਾਅ ਦਾ ਨੰਬਰ 23, 36, 12, 31, 13 ਅਤੇ ਵੱਡਾ ਨੰਬਰ 10 ਹੈ। ਜੇਤੂ ਨੂੰ 26 ਮਿਲੀਅਨ ਡਾਲਰ ਦੀ ਇਨਾਮੀ ਰਕਮ ਇੱਕ ਸਾਲ ਦੇ ਅੰਦਰ ਕਈ ਕਿਸ਼ਤਾਂ ਵਿਚ ਭੁਗਤਾਨ ਕੀਤੀ ਜਾਵੇਗੀ।
ਜੇਕਰ ਜੇਤੂ ਨਗਦ ਇਨਾਮ ਲੈਣਾ ਚਾਹੁੰਦਾ ਹੈ ਤਾਂ ਉਸ ਨੁੰ 19.7 ਮਿਲੀਅਨ ਡਾਲਰ ਉਪਲਬਧ ਕਰਵਾ ਦਿੱਤੇ ਜਾਣਗੇ। ਜੇਕਰ ਕਿਸੇ ਦਾ ਵੀ ਦਾਅਵਾ ਲਾਟਰੀ ਦੀ ਰਕਮ ’ਤੇ ਸਹੀ ਨਹੀਂ ਹੋਇਆ ਤਾ 19.7 ਮਿਲੀਅਨ ਡਾਲਰ ਕੈਲੀਫੋਰਨੀਆ ਪਬਲਿਕ ਸਕੂਲ ਨੂੰ ਦਾਨ ਵਿਚ ਦਿੱਤੇ ਜਾਣਗੇ । ਜਿਸ ਸਟੋਰ ਨੇ ਇਹ ਟਿਕਟ ਵੇਚਿਆ ਸੀ। ਉਸ ਨੂੰ 1.30 ਲੱਖ ਡਾਲਰ ਦਾ ਬੋਨਸ ਮਿਲਿਆ ਹੈ। ਫਿਲਹਾਲ ਪਹਿਲੀ ਵਾਰ ਅਜਿਹਾ ਹੋਇਆ ਜਦ ਜਿੱਤੇ ਹੋਏ ਟਿਕਟ ਦੇ ਖੋਹਣ ਦਾ ਮਾਮਲਾ ਸਾਹਮਣੇ ਆਇਆ।