ਨਿਊਜ਼ੀਲੈਂਡ ਦੇ ਹੋਸਟਲ 'ਚ ਅੱਗ ਲਗਣ ਕਾਰਨ 6 ਦੀ ਮੌਤ, 90 ਫਾਇਰਫਾਈਟਰਜ਼ ਨੇ 50 ਲੋਕਾਂ ਨੂੰ ਬਚਾਇਆ, 20 ਅਜੇ ਵੀ ਲਾਪਤਾ
Published : May 16, 2023, 1:18 pm IST
Updated : May 16, 2023, 1:18 pm IST
SHARE ARTICLE
photo
photo

ਅੱਗ 'ਤੇ ਕਾਬੂ ਪਾਉਣ ਲਈ 90 ਫਾਇਰ ਫਾਈਟਰਜ਼ ਅਤੇ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ।

 

ਵੈਲਿੰਗਟਨ : ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ 'ਚ ਮੰਗਲਵਾਰ ਦੁਪਹਿਰ 12.30 ਵਜੇ ਚਾਰ ਮੰਜ਼ਿਲਾ ਹੋਸਟਲ 'ਚ ਅੱਗ ਲਗ ਗਈ। ਇਸ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਦੇ ਕਰੀਬ ਲੋਕ ਲਾਪਤਾ ਹਨ। ਹੋਸਟਲ ਦਾ ਨਾਂ ਲੋਫਰਸ ਲਾਜ ਹੋਸਟਲ ਹੈ, ਜਿਸ ਵਿਚ 92 ਕਮਰੇ ਸਨ। ਅੱਗ 'ਤੇ ਕਾਬੂ ਪਾਉਣ ਲਈ 90 ਫਾਇਰ ਫਾਈਟਰਜ਼ ਅਤੇ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ।

ਉਨ੍ਹਾਂ ਨੇ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਨ੍ਹਾਂ 'ਚੋਂ 5 ਲੋਕਾਂ ਨੂੰ ਹੋਸਟਲ ਦੀ ਛੱਤ ਤੋਂ ਬਚਾਇਆ ਗਿਆ। ਇੱਕ ਵਿਅਕਤੀ ਨੇ ਜਾਨ ਬਚਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਵੀ ਮਾਰ ਦਿਤੀ। ਜੋ ਕਿ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਐਮਰਜੈਂਸੀ ਸੇਵਾਵਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਇਸ ਦੇ ਲਈ ਆਮ ਨਾਗਰਿਕਾਂ ਦੀ ਮਦਦ ਵੀ ਮੰਗੀ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ ਪਰ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਹੋਵੇ।

ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਸਥਿਤੀ ਨੂੰ ਗੰਭੀਰ ਦਸਿਆ ਹੈ। ਉਨ੍ਹਾਂ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਮਰਨ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿਹਤ ਬੋਰਡ ਅਨੁਸਾਰ ਇਸ ਹੋਸਟਲ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਸੀ। ਇੱਥੇ ਕਈ ਬਜ਼ੁਰਗ ਵੀ ਰਹਿ ਰਹੇ ਸਨ। ਜੋ ਅਜੇ ਵੀ ਸਦਮੇ ਵਿਚ ਹਨ। 

ਹੋਸਟਲ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਲੋਕਾਂ ਨੂੰ ਆਪਣੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਇਕ ਅਧਿਕਾਰੀ ਨੇ ਕਿਹਾ ਹੈ ਕਿ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਦੀ ਪਛਾਣ ਕਰਨ 'ਚ ਸਮਾਂ ਲਗੇਗਾ। 
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement