Pakistan News: ਪਾਕਿਸਤਾਨ ਵਿਚ ਦੋ ਹਿੰਦੂ ਕੁੜੀਆਂ ਅਗਵਾ, ਇਕ ਦੀ ਮੌਤ, ਕੀ ਹੈ ਕਾਰਨ? 
Published : May 16, 2024, 10:57 am IST
Updated : May 16, 2024, 10:57 am IST
SHARE ARTICLE
File Photo
File Photo

ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ

Pakistan News: ਇਸਲਾਮਾਬਾਦ -  ਪਾਕਿਸਤਾਨ ਦੇ ਸੂਬਾ ਸਿੰਧ 'ਚ ਘੱਟ-ਗਿਣਤੀ ਹਿੰਦੂ ਭਾਈਚਾਰੇ ਦੇ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸੂਬਾ ਸਿੰਧ `ਚ ਦੋ ਨਾਬਾਲਗ ਹਿੰਦੂ ਕੁੜੀਆਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਮਗਰੋਂ ਉਹਨਾਂ ਦਾ ਗ਼ੈਰ-ਧਰਮ `ਚ ਨਿਕਾਹ ਕਰਵਾਇਆ ਗਿਆ। ਜਾਣਕਾਰੀ ਅਨੁਸਾਰਸੂਬਾ ਸਿੰਧ ਦੇ ਜ਼ਿਲ੍ਹਾ ਟਾਡੋ ਮੁਹੰਮਦ ਖਾਨ ਦੇ ਪਿੰਡ ਹਾਜੀ ਮੁਹੰਮਦ ਸਲਾਹ ਨਿਜ਼ਾਮੀ ਦੇ ਬਾਘੁ ਕੋਲਹੀ ਦੀ ਪੁੱਤਰੀ ਮਾਇਆ ਕੋਲਹੀ ਦਾ ਜ਼ਿਲ੍ਹਾ ਉਮਰਕੋਟ ਦੀ ਤਹਿਸੀਲ ਸਾਮਰੋ ਦੀ ਦਰਗਾਹ ਗੁਲਜ਼ਾਰ-ਏ-ਖਲੀਲ ਦੇ ਪੀਰ ਆਗ਼ਾ ਜਾਨ ਸਰਹੰਦੀ ਨੇ ਧਰਮ ਪਰਿਵਰਤਨ ਕਰਵਾਇਆ। 

ਇਸ ਬਾਰੇ 'ਚ ਜਾਰੀ ਕੀਤੀ ਵੀਡੀਓ 'ਚ ਮੌਲਵੀ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਉਹ ਅਦਾਲਤ `ਚ ਆਪਣੀ ਉਮਰ 16 ਸਾਲ ਨਹੀਂ ਬਲਕਿ 18 ਸਾਲ ਦੱਸੇਗੀ। ਜਾਣਕਾਰੀ ਅਨੁਸਾਰ ਮੀਰਪੁਰ ਖ਼ਾਸ ਦੀ ਅਦਾਲਤ 'ਚ ਲੜਕੀ ਨੂੰ ਪੇਸ਼ ਕਰਨ ਉਪਰੰਤ ਉਸ ਦਾ ਆਬਿਦ ਅਲੀ ਪੁੱਤਰ ਮੁਹੰਮਦ ਰਮਜ਼ਾਨ ਨਾਲ ਨਿਕਾਹ ਕਰਵਾਇਆ ਗਿਆ। 

ਜੋ ਇਕ ਹੋ ਮਾਮਲਾ ਸਾਹਮਣੇ ਆਇਆ ਹੈ ਉਸ ਵਿਚ ਸਿੰਧ ਦੇ ਲਿਆਰੀ ਦੇ ਪ੍ਰੇਮ ਕੁਮਾਰ ਦੀ ਧੀ ਪੂਜਾ ਕੁਮਾਰੀ (14 ਸਾਲ) ਦਾ ਜ਼ਿਲ੍ਹਾ ਘੋਟਕੀ ਦੀ ਤਹਿਸੀਲ ਡਹਿਰਕੀ ਦੀ ਦਰਗਾਹ-ਏ-ਆਲੀਆ ਬਰਚੂੰਡੀ ਸ਼ਰੀਫ਼ ਵਿਖੇ ਪੀਰ ਮੀਆਂ ਮਿੱਠੂ ਵਲੋਂ ਧਰਮ ਪਰਿਵਰਤਨ ਕਰਵਾ ਕੇ ਰਹੀਮ ਕੁਮਾਰੀ ਯਾਰ ਖ਼ਾਨ ਸ਼ਹਿਰ ਦੇ ਵਿਆਜ਼ ਅਲੀ ਨਾਲ ਨਿਕਾਹ ਕਰਵਾਇਆ ਗਿਆ।

ਇਸ ਸਭ ਤੋਂ ਇਲਾਵਾ ਦੱਸ ਦਈਏ ਕਿ ਜ਼ਿਲ੍ਹਾ ਸੰਘਰ ਦੇ ਜ਼ਾਮ ਨਵਾਜ਼ ਅਲੀ ਰੂਰਲ ਹਸਪਤਾਲ 'ਚ ਡਾਕਟਰ ਦੀ ਲਾਪਰਵਾਹੀ ਨਾਲ ਗਲਤ ਟੀਕਾ ਲਗਾਏ ਜਾਣ ਕਰਕੇ ਆਸ਼ਾ ਮੇਘਵਾਰ ਦੀ ਮੌਤ ਹੋ ਗਈ। ਪੁਲਿਸ ਦੇ ਹਸਪਤਾਲ 'ਚ ਪਹੁੰਚਣ ਤੋਂ ਪਹਿਲਾਂ ਡਾਕਟਰ ਵੀ ਉੱਥੋਂ ਫਰਾਰ ਹੋ ਗਏ ਤੇ ਹੁਣ ਤੱਕ ਉਹਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ। 
 

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement