‘ਦੁਬਈ ਅਨਲੌਕਡ’ ਦੀ ਤਾਜ਼ਾ ਰਿਪੋਰਟ ’ਚ ਸਾਲ 2020 ਤੋਂ ਲੈ ਕੇ 2022 ਤਕ ਦੇ ਅੰਕੜੇ ਜਾਰੀ ਕੀਤੇ ਗਏ ਹਨ।
Indians in Dubai: ਦੁਬਈ ’ਚ ਕੁਲ 29,700 ਭਾਰਤੀਆਂ ਨੇ 35,000 ਜਾਇਦਾਦਾਂ ਖ਼ਰੀਦੀਆਂ ਹੋਈਆਂ ਹਨ। ਇਨ੍ਹਾਂ ਦੀ ਅਨੁਮਾਨਤ ਕੀਮਤ 17 ਅਰਬ ਡਾਲਰ ਹੈ। ਇਸੇ ਤਰ੍ਹਾਂ 17 ਹਜ਼ਾਰ ਪਾਕਿਸਤਾਨੀਆਂ ਦੀਆਂ ਇਥੇ 23 ਹਜ਼ਾਰ ਸੰਪਤੀਆਂ ਹਨ, ਜਿਨ੍ਹਾਂ ਦੀ ਕੀਮਤ 11 ਅਰਬ ਡਾਲਰ ਹੈ। ‘ਦੁਬਈ ਅਨਲੌਕਡ’ ਦੀ ਤਾਜ਼ਾ ਰਿਪੋਰਟ ’ਚ ਸਾਲ 2020 ਤੋਂ ਲੈ ਕੇ 2022 ਤਕ ਦੇ ਅੰਕੜੇ ਜਾਰੀ ਕੀਤੇ ਗਏ ਹਨ।
ਇਸ ਵਿਚ ਵਿਅਕਤੀਆਂ ਦੇ ਰਿਹਾਇਸ਼ੀ ਪਤੇ, ਆਮਦਨ ਦੇ ਸਰੋਤ, ਕਿਰਾਇਆਂ ਤੋਂ ਹੋਣ ਵਾਲੀ ਆਮਦਨ ਦੇ ਵੇਰਵੇ ਸ਼ਾਮਲ ਨਹੀਂ ਕੀਤੇ ਗਏ ਹਨ। ਇਸ ਰਿਪੋਰਟ ਤੋਂ ਇਹ ਵੀ ਪਤਾ ਲਗਦਾ ਹੈ ਕਿ ਪਾਕਿਸਤਾਨ ਦੀ ਆਰਥਕ ਹਾਲਤ ਭਾਵੇਂ ਕੋਈ ਬਹੁਤੀ ਵਧੀਆ ਨਹੀਂ ਹੈ ਪਰ ਉਥੇ ਵੀ ਬਹੁਤ ਜ਼ਿਆਦਾ ਅਮੀਰ ਲੋਕਾਂ ਦੀ ਕੋਈ ਕਮੀ ਨਹੀਂ। ਉਨ੍ਹਾਂ ਦੇ ਵਿਸ਼ਾਲ ਬੰਗਲੇ ਅਤੇ ਘਰ ਦੁਬਈ ’ਚ ਹਨ।
ਇਸ ਸੂਚੀ ਵਿਚ ਭਾਰਤੀਆਂ ਦੀ ਗਿਣਤੀ ਸਭ ਤੋਂ ਵਧ ਹੈ। ਦੁਬਈ ’ਚ ਜਾਇਦਾਦਾਂ ਖ਼ਰੀਦਣ ਵਾਲੇ ਭਾਰਤੀਆਂ ’ਚ ਹਾਈ ਸਿਆਸੀ ਆਗੂ, ਅਪਰਾਧੀ ਤੇ ਅਦਾਲਤਾਂ ਵਲੋਂ ਪਾਬੰਦੀਸ਼ੁਦਾ ਵਿਅਕਤੀ ਸ਼ਾਮਲ ਹਨ। ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਭਾਰਤੀਆਂ ਦੀ ਗਿਣਤੀ ਵੀ ਸੱਭ ਤੋਂ ਵਧ ਹੈ, ਜਦਕਿ ਪਾਕਿਸਤਾਨੀ ਦੂਜੇ ਨੰਬਰ ’ਤੇ ਹਨ।