ਇੰਗਲੈਂਡ ਦਾ ਦਾਅਵਾ ਮਿਲ ਗਈ ਕੋਰੋਨਾ ਵਾਇਰਸ ਦੀ ਦਵਾਈ
Published : Jun 16, 2020, 11:21 pm IST
Updated : Jun 16, 2020, 11:21 pm IST
SHARE ARTICLE
1
1

ਕੋਵਿਡ 19 ਦੇ ਮਰੀਜ਼ਾਂ ਲਈ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਡੇਕਸਾਮੇਥਾਸੋਨ ਦਵਾਈ ਦਵਾਈ ਦੀ ਵਰਤੋਂ ਨਾਲ ਮੌਤ ਦਰ ਇਕ ਤਿਹਾਈ ਤਕ ਘਟੀ

ਆਕਸਫੋਰਡ, 16 ਜੂਨ : ਇੰਗਲੈਂਡ ਵਿਚ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪਹਿਲਾ ਅਜਿਹਾ ਸਬੂਤ ਮਿਲਿਆ ਹੈ ਕਿ ਇਕ ਦਵਾਈ ਕੋਵਿਡ -19 ਦੇ ਮਰੀਜ਼ਾਂ ਨੂੰ ਬਚਾਉਣ ਲਈ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ।  ਡੇਕਸਾਮੇਥਾਸੋਨ ਨਾਂ ਦੀ ਸਟੀਰੌਇਡ ਦੀ ਵਰਤੋਂ ਨਾਲ ਗੰਭੀਰ ਤੌਰ 'ਤੇ ਬਿਮਾਰ ਮਰੀਜ਼ਾਂ ਦੀ ਮੌਤ ਦਰ ਇਕ ਤਿਹਾਈ ਤਕ ਘਟਾ ਗਈ। ਮੰਗਲਵਾਰ ਨੂੰ ਨਤੀਜੇ ਐਲਾਨ ਕੀਤੇ ਗਏ ਅਤੇ ਅਧਿਐਨ ਜਲਦੀ ਹੀ ਪ੍ਰਕਾਸ਼ਤ ਕੀਤਾ ਜਾਵੇਗਾ।


ਅਧਿਐਨ ਮੁਤਾਬਕ 2104 ਮਰੀਜ਼ਾਂ ਨੂੰ ਸਖ਼ਤ ਜਾਂਚ ਅਤੇ ਬੇਤਰਤੀਬੀ ਤੌਰ 'ਤੇ ਦਵਾਈ ਦਿਤੀ ਗਈ ਅਤੇ ਉਨ੍ਹਾਂ ਦੀ ਤੁਲਨਾ 4321 ਮਰੀਜ਼ਾਂ ਨਾਲ ਕੀਤੀ ਗਈ, ਜਿਨ੍ਹਾਂ ਦੀ ਆਮ ਢੰਗ ਨਾਲ ਦੇਖਭਾਲ ਕੀਤੀ ਜਾ ਰਹੀ ਹੈ।

1


ਦਵਾਈ ਦੀ ਵਰਤੋਂ ਤੋਂ ਬਾਅਦ, ਸਾਹ ਦੀਆਂ ਮਸ਼ੀਨਾਂ ਨਾਲ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਮੌਤ ਦਰ ਵਿਚ 35 ਫ਼ੀ ਸਦੀ ਘੱਟ ਗਈ। ਇਥੋਂ ਤਕ ਕਿ ਜਿਨ੍ਹਾਂ ਨੂੰ ਆਕਸੀਜਨ ਸਹਾਇਤਾ ਦਿਤੀ ਜਾ ਰਹੀ ਸੀ, ਉਨ੍ਹਾਂ ਵਿਚ ਵੀ ਮੌਤ ਦਰ 20 ਫ਼ੀ ਸਦੀ ਦੀ ਘੱਟ ਹੋ ਗਈ।
ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾ ਪੀਟਰ ਹੋਰਬੀ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਬਹੁਤ ਉਤਸ਼ਾਹਜਨਕ ਨਤੀਜੇ ਹਨ''। ਉਨ੍ਹਾਂ ਕਿਹਾ, ''ਮੌਤ ਦਰ ਘਟਾਉਣ ਅਤੇ ਆਕਸੀਜਨ ਸਹਾਇਤਾ ਪ੍ਰਾਪਤ ਮਰੀਜ਼ਾਂ ਵਿਚ ਸਾਫ਼ ਤੌਰ 'ਤੇ ਇਸ ਦਾ ਫ਼ਾਇਦਾ ਹੋਇਆ। ਇਸ ਲਈ ਅਜਿਹੇ ਮਰੀਜ਼ਾਂ 'ਚ ਡੇਕਸਾਮੇਥਾਸੋਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਡੇਕਸਾਮੇਥਾਸੋਨ ਦਵਾਈ ਮਹਿੰਗੀ ਵੀ ਨਹੀਂ ਹੈ ਅਤੇ ਦੁਨੀਆਂ ਭਰ ਦੀਆਂ ਜਾਨਾਂ ਬਚਾਉਣ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ”ਹਾਲ ਹੀ ਵਿਚ ਇਸੇ ਅਧਿਐਨ 'ਚ ਕਿਹਾ ਗਿਆ ਹੈ ਕਿ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਇਕ ਦਵਾਈ ਹਾਈਡ੍ਰੋਕਸਾਈਕਲੋਰੋਕਿਨ, ਕੋਰੋਨਾ ਵਾਇਰਸ ਦੇ ਇਲਾਜ ਵਿਚ ਲਾਭਦਾਇਕ ਨਹੀਂ ਹੈ। ਅਧਿਐਨ ਵਿਚ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿਚ 11,000 ਤੋਂ ਵੱਧ ਮਰੀਜ਼ ਸ਼ਾਮਲ ਕੀਤੇ ਗਏ।
(ਪੀਟੀਆਈ)

SHARE ARTICLE

ਏਜੰਸੀ

Advertisement

ਮਰਜੀਵੜਿਆਂ ਦਾ ਜੱਥਾ Delhi ਜਾਣ ਨੂੰ ਪੂਰਾ ਤਿਆਰ, Shambhu Border 'ਤੇ Ambulances ਵੀ ਕਰ 'ਤੀਆਂ ਖੜੀਆਂ

14 Dec 2024 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Dec 2024 12:09 PM

Sidhu Moosewala ਕਤਲ ਮਾਮਲੇ 'ਚ ਪੇਸ਼ੀ ਮੌਕੇ ਸਿੱਧੂ ਦੀ ਥਾਰ ਪਹੁੰਚੀ Mansa court

13 Dec 2024 12:27 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Dec 2024 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Dec 2024 12:17 PM
Advertisement