ਨਿਊਜ਼ੀਲੈਂਡ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਕੋਵਿਡ-19 ਪ੍ਰੀ-ਡਿਪਾਰਚਰ ਟੈਸਟ ਕਰਵਾਉਣ ਦੀ ਨਹੀਂ ਹੋਵੇਗੀ ਲੋੜ 
Published : Jun 16, 2022, 9:03 pm IST
Updated : Jun 16, 2022, 9:03 pm IST
SHARE ARTICLE
 New Zealand
New Zealand

ਕੋਵਿਡ-19 ਪ੍ਰਤੀਕਿਰਿਆ ਮੰਤਰੀ ਆਇਸ਼ਾ ਵੇਰਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।

 

ਨਿਊਜ਼ੀਲੈਂਡ : ਨਿਊਜ਼ੀਲੈਂਡ ਨੇ ਦੇਸ਼ ਵਿਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਰਾਹਤ ਦਿੱਤੀ ਹੈ। ਦਰਅਸਲ ਨਿਊਜ਼ੀਲੈਂਡ ਆਉਣ ਵਾਲੇ ਯਾਤਰੀਆਂ ਨੂੰ ਹੁਣ 20 ਜੂਨ ਨੂੰ ਰਾਤ 11:59 ਵਜੇ ਤੋਂ ਬਾਅਦ ਕੋਵਿਡ-19 ਪ੍ਰੀ-ਡਿਪਾਰਚਰ ਟੈਸਟ ਦੀ ਲੋੜ ਨਹੀਂ ਹੋਵੇਗੀ। ਕੋਵਿਡ-19 ਪ੍ਰਤੀਕਿਰਿਆ ਮੰਤਰੀ ਆਇਸ਼ਾ ਵੇਰਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੰਤਰੀ ਆਇਸ਼ਾ ਮੁਤਾਬਕ ਅਸੀਂ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹਣ ਲਈ ਇੱਕ ਸਾਵਧਾਨੀ ਭਰਪੂਰ ਅਤੇ ਪੜਾਅਵਾਰ ਪਹੁੰਚ ਅਪਣਾਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੇਸ਼ ਵਿਚ ਕੋਵਿਡ-19 ਮਾਮਲੇ ਦੁਬਾਰਾ ਨਾ ਵਧ ਸਕਣ।

covid 19 vaccinecovid 19 vaccine

ਸਾਡੀ ਰਣਨੀਤੀ ਨੇ ਕੰਮ ਕੀਤਾ ਹੈ ਅਤੇ ਨਤੀਜੇ ਵਜੋਂ, ਪ੍ਰੀ-ਡਿਪਾਰਚਰ ਟੈਸਟ ਦੀਆਂ ਜ਼ਰੂਰਤਾਂ ਨੂੰ ਬਹੁਤ ਜਲਦੀ ਖ਼ਤਮ ਕਰਨਾ ਸੁਰੱਖਿਅਤ ਹੈ। ਉਹਨਾਂ ਨੇ ਕਿਹਾ ਕਿ ਲਗਭਗ 90 ਪ੍ਰਤੀਸ਼ਤ ਅੰਤਰਰਾਸ਼ਟਰੀ ਆਮਦ ਦੇਸ਼ ਵਿਚ ਆਉਣ ਤੋਂ ਬਾਅਦ ਆਪਣੀ ਲੋੜੀਂਦੀ ਜਾਂਚ ਕਰਵਾਉਂਦੇ ਹਨ। ਮੰਤਰੀ ਆਇਸ਼ਾ ਨੇ ਕਿਹਾ ਕਿ ਇੱਕ ਵਾਰ ਲੋੜ ਖ਼ਤਮ ਹੋਣ ਤੋਂ ਬਾਅਦ ਉਹ ਸਰਹੱਦੀ ਮਾਮਲਿਆਂ ਵਿਚ ਮਹੱਤਵਪੂਰਨ ਵਾਧੇ ਦੀ ਉਮੀਦ ਨਹੀਂ ਕਰਦੇ। ਮੰਤਰੀ ਨੇ ਅੱਗੇ ਕਿਹਾ ਕਿ ਇੱਥੇ ਯਾਤਰਾ ਕਰਨ ਦਾ ਇਰਾਦਾ ਰੱਖਣ ਵਾਲੇ ਲੋਕਾਂ ਲਈ ਟੈਸਟ ਦੀ ਉਪਲੱਬਧਤਾ ਅਤੇ ਲਾਗਤ ਵਰਗੇ ਕਾਰਕ ਤੇਜ਼ੀ ਨਾਲ ਰੁਕਾਵਟ ਬਣ ਰਹੇ ਹਨ। ਇਸ ਲਈ ਪ੍ਰੀ-ਡਿਪਾਰਚਰ ਟੈਸਟ ਦੀਆਂ ਜ਼ਰੂਰਤਾਂ ਨੂੰ ਹਟਾਇਆ ਜਾ ਰਿਹਾ ਹੈ। 

New zealand New zealand

ਇਸ ਦੇ ਨਾਲ ਹੀ ਕੋਵਿਡ-19 ਦੇ ਕਿਸੇ ਵੀ ਸੰਭਾਵਿਤ ਨਵੇਂ ਰੂਪਾਂ ਦਾ ਪਤਾ ਲਗਾਉਣ ਲਈ ਸਰਹੱਦੀ ਨਿਗਰਾਨੀ ਉਪਾਵਾਂ ਦਾ ਇੱਕ ਸੈੱਟ ਰੱਖਿਆ ਗਿਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਸਮਝਣ ਲਈ ਕਿ ਕੋਵਿਡ ਦੀਆਂ ਕਿਹੜੀਆਂ ਨਵੀਆਂ ਕਿਸਮਾਂ ਸਰਹੱਦ 'ਤੇ ਆ ਰਹੀਆਂ ਹਨ, ਯਾਤਰੀਆਂ ਨੂੰ ਅਜੇ ਵੀ ਦਿਨ 0/1 ਅਤੇ ਦੁਬਾਰਾ 5/6 ਦਿਨ ਸਵੈ-ਟੈਸਟ ਕਰਨ ਦੀ ਲੋੜ ਹੋਵੇਗੀ। ਜੇਕਰ ਕਿਸੇ ਵੀ ਟੈਸਟ ਦਾ ਨਤੀਜਾ ਸਕਾਰਾਤਮਕ ਹੈ, ਤਾਂ ਉਹਨਾਂ ਨੂੰ ਪੀਸੀਆਰ ਟੈਸਟ ਕਰਵਾਉਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement