ਖ਼ਬਰਾਂ |

ਤਾਜ਼ਾ |

ਪਾਕਿਸਤਾਨ: ਸਿੰਧ 'ਚ ਮੰਦਿਰ 'ਤੇ ਰਾਕੇਟ ਲਾਂਚਰ ਨਾਲ ਹਮਲਾ, ਮਚਿਆ ਹੜਕੰਪ

By : GAGANDEEP

Published : Jul 16, 2023, 8:11 pm IST
Updated : Jul 16, 2023, 8:11 pm IST
SHARE ARTICLE
photo
photo

ਹਮਲੇ ਤੋਂ ਬਾਅਦ ਸ਼ੱਕੀ ਹਮਲਾਵਰ ਮੌਕੇ ਤੋਂ ਫਰਾਰ

 

ਇਸਲਾਮਾਬਾਦ: ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸ਼ਮੋਰ ਵਿਚ ਡਾਕੂਆਂ ਦੇ ਇਕ ਗਿਰੋਹ ਨੇ ਕਥਿਤ ਤੌਰ 'ਤੇ ਇੱਕ "ਰਾਕੇਟ ਲਾਂਚਰ" ਨਾਲ ਇਕ ਹਿੰਦੂ ਮੰਦਰ 'ਤੇ ਹਮਲਾ ਕੀਤਾ। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਬੰਦ ਡਾਕੂਆਂ ਨੇ ਔਰਤਾਂ ਅਤੇ ਬੱਚਿਆਂ ਸਮੇਤ ਹਿੰਦੂ ਭਾਈਚਾਰੇ ਦੇ ਕਰੀਬ 30 ਲੋਕਾਂ ਨੂੰ ਵੀ ਬੰਧਕ ਬਣਾ ਲਿਆ

ਇਹ ਵੀ ਪੜ੍ਹੋ: ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਨਾਭਾ ਹਲਕੇ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਦੌਰਾ

ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਗੌਸਪੁਰ ਥਾਣੇ ਦੀ ਹਦੂਦ ਅੰਦਰ ਇਕ ਧਾਰਮਿਕ ਸਥਾਨ ਅਤੇ ਆਸਪਾਸ ਦੇ ਭਾਈਚਾਰੇ ਦੇ ਘਰਾਂ 'ਤੇ ਹਮਲਾ ਕਰ ਦਿਤਾ। ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਕਸ਼ਮੋਰ-ਕੰਧਕੋਟ ਦੇ ਐਸਐਸਪੀ ਇਰਫਾਨ ਸੰਮੋ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਪਟਿਆਲਾ ਪਹੁੰਚੀ ਸੋਨਾਕਸ਼ੀ ਸਿਨਹਾ, ਕਿਹਾ-ਜਲਦ ਸੁਧਰ ਜਾਣ ਪੰਜਾਬ ਦੇ ਹਾਲਾਤ  

ਖਬਰ ਮੁਤਾਬਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਡਾਕੂਆਂ ਨੇ ਪੂਜਾ ਸਥਾਨ 'ਤੇ ''ਰਾਕੇਟ ਲਾਂਚਰ'' ਦਾਗੇ, ਜੋ ਹਮਲੇ ਦੌਰਾਨ ਬੰਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਹ ਹਰ ਸਾਲ ਬਾਗੜੀ ਭਾਈਚਾਰੇ ਵਲੋਂ ਕੀਤੀਆਂ ਜਾਂਦੀਆਂ ਧਾਰਮਿਕ ਸੇਵਾਵਾਂ ਲਈ ਖੁੱਲ੍ਹਦਾ ਹੈ। ਹਮਲੇ ਤੋਂ ਬਾਅਦ ਸ਼ੱਕੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵਲੋਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਐਸਐਸਪੀ ਸੰਮੋ ਨੇ ਅੰਦਾਜ਼ਾ ਲਗਾਇਆ ਕਿ ਅੱਠ ਤੋਂ ਨੌਂ ਬੰਦੂਕਧਾਰੀ ਸਨ।

ਇਸ ਦੌਰਾਨ ਬਾਗੜੀ ਭਾਈਚਾਰੇ ਦੇ ਮੈਂਬਰ ਡਾ. ਸੁਰੇਸ਼ ਨੇ ਕਿਹਾ ਕਿ ਡਾਕੂਆਂ ਵਲੋਂ ਦਾਗੇ ਗਏ "ਰਾਕੇਟ ਲਾਂਚਰ" ਫਟਣ ਵਿਚ ਅਸਫਲ ਰਹੇ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਪੁਲਿਸ ਨੂੰ ਭਾਈਚਾਰੇ ਦੀ ਸੁਰੱਖਿਆ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਘਟਨਾ ਨੇ ਇਲਾਕਾ ਵਾਸੀਆਂ ਨੂੰ ਦਹਿਸ਼ਤ ਵਿਚ ਪਾ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement