ਪਾਕਿ ਵਿਚ ਪੀਐਮ ਮੋਦੀ ਦੀ ਅਲੋਚਨਾ ਕਰਕੇ ਮਸ਼ਹੂਰ ਹੋਣਾ ਚਾਹੁੰਦੀ ਸੀ ਇਹ ਗਾਇਕਾ, ਉਲਟਾ ਪੈ ਗਿਆ ਦਾਅ
Published : Sep 16, 2019, 12:04 pm IST
Updated : Sep 17, 2019, 4:25 pm IST
SHARE ARTICLE
Rabi Pirzada
Rabi Pirzada

ਪੀਐਮ ਮੋਦੀ ਦਾ ਨਾਂਅ ਲੈ ਕੇ ਉਹਨਾਂ ਨੂੰ ਸੱਪ ਅਤੇ ਮਗਰਮੱਛ ਦਿਖਾਉਣ ਵਾਲੀ ਪਾਕਿਸਤਾਨੀ ਸਿੰਗਰ ਰਾਬੀ ਪੀਰਜ਼ਾਦਾ ਇਕ ਅਲੱਗ ਹੀ ਮੁਸ਼ਕਲ ਵਿਚ ਪੈ ਗਈ ਹੈ।

ਕਰਾਚੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਲੈ ਕੇ ਉਹਨਾਂ ਨੂੰ ਸੱਪ ਅਤੇ ਮਗਰਮੱਛ ਦਿਖਾਉਣ ਵਾਲੀ ਪਾਕਿਸਤਾਨੀ ਸਿੰਗਰ ਰਾਬੀ ਪੀਰਜ਼ਾਦਾ ਇਕ ਅਲੱਗ ਹੀ ਮੁਸ਼ਕਲ ਵਿਚ ਪੈ ਗਈ ਹੈ। ਉਹਨਾਂ ਨੂੰ ਪਾਕਿਸਤਾਨ ਦੇ ਜੰਗਲੀ ਜੀਵ ਵਿਭਾਗ ਨੇ ਗੈਰ ਕਾਨੂੰਨੀ ਤਰੀਕੇ ਨਾਲ ਸੱਪ ਅਤੇ ਮਗਰਮੱਛ ਰੱਖਣ ਦੇ ਮਾਮਲੇ ਵਿਚ ਚਲਾਨ ਭਰਨ ਨੂੰ ਕਿਹਾ ਹੈ। ਪੀਰਜ਼ਾਦਾ ਨੇ ਕਦੀ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕਾਉਣ ਵਾਲੀ ਪਾਕਿਸਤਾਨੀ ਪੌਪ ਸਿੰਗਰ ਰੱਬੀ ਪੀਰਜ਼ਾਦਾ ’ਤੇ ਪਾਕਿਸਤਾਨ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਦੋ ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।

Pm ModiPm Modi

ਉਹਨਾਂ ਨੂੰ ਲੱਗਿਆ ਸੀ ਕਿ ਉਹ ਇਕ ‘ਵੱਡਾ ਦੇਸ਼ ਭਗਤੀ ਦਾ ਕੰਮ’ ਕਰ ਰਹੀ ਹੈ ਪਰ ਇਹ ਕੰਮ ਗੈਰ ਕਾਨੂੰਨੀ ਨਿਕਲਿਆ। ਕੁੱਝ ਦਿਨ ਪਹਿਲਾਂ ਪੀਰਜ਼ਾਦਾ ਨੇ ਇਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿਚ ਉਹਨਾਂ ਨੇ ‘ਜ਼ੁਰਮ ਦੇ ਸ਼ਿਕਾਰ ਕਸ਼ਮੀਰੀਆ’ ਦੇ ਸਮਰਥਨ ਵਿਚ ਅਵਾਜ਼ ਉਠਾਉਂਦੇ ਹੋਏ ਮੋਦੀ ਨੂੰ ਸੱਪ ਅਤੇ ਮਗਰਮੱਛ ਦਿਖਾ ਕੇ ‘ਡਰਾਇਆ’ ਸੀ। ਪਾਕਿਸਤਾਨ ਦੀ ਇਸ ਪੌਪ ਸਿੰਗਰ ਨੇ ਅਜਗਰ ਅਤੇ ਸੱਪਾਂ ਦੇ ਨਾਲ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਇਹ ਗਿਫ਼ਟ ਖ਼ਾਸ ਤੌਰ ’ਤੇ ਮੋਦੀ ਲਈ ਹੈ। ਤੁਸੀਂ ਕਸ਼ਮੀਰੀਆਂ ਨੂੰ ਤੰਗ ਕਰ ਰਹੇ ਹੋ, ਹੁਣ ਨਰਕ ਵਿਚ ਜਾਣ ਲਈ ਤਿਆਰ ਹੋ ਜਾਓ। 

Rabi PirzadaRabi Pirzada

ਇਸੇ ਵੀਡੀਓ ‘ਤੇ ਵਣ ਜੀਵ ਵਿਭਾਗ ਨੇ ਕਿਹਾ ਕਿ ਇਹਨਾਂ ਜਾਨਵਰਾਂ ਨੂੰ ਘਰ ਵਿਚ ਰੱਖਣ ਦੀ ਇਜਾਜ਼ਤ ਨਹੀਂ ਹੈ ਅਤੇ ਉਹਨਾਂ ਨੇ ਪੀਰਜ਼ਾਦਾ ਦਾ ਚਲਾਨ ਕੱਟ ਦਿੱਤਾ। ਹੁਣ ਪੀਰਜ਼ਾਦਾ ਨੇ ਇਕ ਵੀਡੀਓ ਜਾਰੀ ਕੀਤਾ ਹੈ ਇਸ ਵਿਚ ਉਹਨਾਂ ਨੇ ਕਿਹਾ ਕਿ ਸੱਪ ਅਤੇ ਮਗਰਮੱਛ ਉਹਨਾਂ ਦੇ ਨਹੀਂ ਹਨ। ਵੀਡੀਓ ਵਿਚ ਉਹਨਾਂ ਨੇ ਕਿਹਾ ਕਿ, ‘ਪੰਜ ਸਾਲਾਂ ਤੋਂ ਇਹਨਾਂ ਸੱਪਾਂ ਦੇ ਨਾਲ ਕਈ ਨਿਊਜ਼ ਚੈਨਲਾਂ ਵਿਚ ਜਾ ਰਹੀ ਹਾਂ’।

ਉਹਨਾਂ ਕਿਹਾ ਕਿ ‘ਉਸ ਸਮੇਂ ਤਾਂ ਕਿਸੇ ਨੇ ਕੁਝ ਨਹੀਂ ਬੋਲਿਆ ਅਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਪਰ ਜਿਵੇਂ ਹੀ ਮੈਂ ਭਾਰਤ ਦੇ ਪੀਐਮ ਬਾਰੇ ਬੋਲੀ ਤਾਂ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਮੇਰੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਗਈ’। ਪੀਰਜ਼ਾਦਾ ਨੇ ਕਿਸੇ ਦਾ ਨਾਂਅ ਲਏ ਬਗੈਰ ਕਿਹਾ, ‘ਜੇਕਰ ਤੁਸੀਂ ਪਾਕਿਸਤਾਨ ਨਾਲ ਪਿਆਰ ਨਹੀਂ ਕਰ ਸਕਦੇ ਤਾਂ ਘੱਟੋ ਘਟ ਗੱਦਾਰੀ ਨਾ ਕਰੋ’। ਇਸ ਦੌਰਾਨ ਉਹਨਾਂ ਨੇ ਟੀਵੀ ਚੈਨਲਾਂ ਨੂੰ ਵੀ ਨਿਸ਼ਾਨੇ ‘ਤੇ ਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement