ਚੀਨ ਨੇ ਭਾਰਤ ਦੇ ਨਾਲ ਨਾਲ ਬ੍ਰਿਟੇਨ ਦੇ ਵੀ 40 ਹਜ਼ਾਰ ਲੋਕਾਂ ਦੀ ਕੀਤੀ ਜਾਸੂਸੀ
Published : Sep 16, 2020, 8:41 am IST
Updated : Sep 16, 2020, 8:41 am IST
SHARE ARTICLE
Boris Johnson
Boris Johnson

ਬ੍ਰਿਟੇਨ ਦੀ ਮਹਾਰਾਣੀ ਤੇ ਪ੍ਰਧਾਨਮੰਤਰੀ ਜਾਨਸਨ ਵੀ ਸ਼ਾਮਲ

ਲੰਡਨ: ਚੀਨ ਦੀ ਕੰਪਨੀ ਨੇ ਇੱਕਲੇ ਭਾਰਤ ਦੇ ਨੇਤਾ, ਫ਼ੌਜ ਦੇ ਅਧਿਕਾਰੀਆਂ, ਜੱਜਾਂ ਸਮੇਤ 10 ਹਜ਼ਾਰ ਲੋਕਾਂ ਦਾ ਡਾਟਾ ਹੀ ਇਕੱਠਾ ਨਹੀਂ ਕੀਤਾ ਸਗੋਂ ਉਹ ਬ੍ਰਿਟੇਨ ਦੇ ਵੀ 40 ਹਜ਼ਾਰ ਤੋਂ ਜ਼ਿਆਦਾ ਪ੍ਰਮੁੱਖ ਲੋਕਾਂ ਦੀ ਜਾਣਕਾਰੀ ਇਕੱਠਾ ਕਰ ਜਾਸੂਸੀ ਲਈ ਦੇ ਰਹੀ ਹੈ।

Elizabeth IIElizabeth II

ਇਨ੍ਹਾਂ 'ਚ ਬ੍ਰਿਟੇਨ ਦੀ ਮਹਾਰਾਣੀ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਸ਼ਾਮਲ ਹਨ। ਮਾਹਰਾਂ ਮੁਤਾਬਕ ਬ੍ਰਿਟਿਸ਼ ਸਮਾਜ 'ਚ ਇਹ ਨਿਗਰਾਨੀ ਕਰਨ ਦਾ ਕਲਪਨਾ ਤੋਂ ਪਰੇ ਮਾਮਲਾ ਹੈ। ਬ੍ਰਿਟਿਸ਼ ਖੁਫ਼ੀਆ ਸੂਤਰਾਂ ਨੇ ਵੀ ਇਸ ਨੂੰ 'ਭਿਆਨਕ' ਦੱਸਿਆ ਹੈ।  

Boris JonesBoris Johnson

ਬ੍ਰਿਟੇਨ ਦੀ ਅਖ਼ਬਾਰ ' ਨੇ ਉਥੇ ਦੇ ਲੋਕਾਂ ਦੀ ਜਾਸੂਸੀ ਕੀਤੇ ਜਾਣ ਦੀ ਖ਼ਬਰ ਦਿਤੀ। ਜਿਸ ਤਰ੍ਹਾਂ ਭਾਰਤ ਨਾਲ ਪੁਛਗਿਛ ਕੀਤੇ ਜਾਣ 'ਤੇ ਚੀਨੀ ਟੈਕਨੋਲੋਜੀ ਕੰਪਨੀ ਸਿਨਹੂਆ ਨੇ ਵੈਬਸਾਈਟ ਬੰਦ ਕਰ ਦਿਤੀ, ਉਹੀ ਵਾਕਆ 'ਦਿ ਡੇਲੀ ਟੈਲੀਗ੍ਰਾਫ਼' ਦੇ ਨਾਲ ਹੋਇਆ।

Queen Elizabeth IIQueen Elizabeth II

ਬ੍ਰਿਟਿਸ਼ ਅਖ਼ਬਾਰ ਮੁਤਾਬਕ ਚੀਨੀ ਕੰਪਨੀ ਨੇ ਆਪਣੀ ਕਰਤੂਤ ਨੂੰ 'ਚੀਨੀ ਰਾਸ਼ਟਰ ਦੇ ਮਹਾਨ ਪੁਨਰ ਉਥਾਨ' ਮਿਸ਼ਨ ਲਈ ਕਰਨਾ ਦਸਿਆ ਹੈ। ਉਸ ਨੇ ਬ੍ਰਿਟੇਨ ਦੇ ਸੀਨੀਅਰ ਸਿਆਸਤਦਾਨਾਂ, ਸ਼ਾਹੀ ਖ਼ਾਨਦਾਨ ਦੇ ਲੋਕਾਂ, ਧਾਰਮਕ ਅਤੇ ਫ਼ੌਜੀ ਨੇਤਾਵਾਂ ਨਾਲ ਸਬੰਧਤ ਫ਼ਾਈਲਾਂ ਚੀਨੀ ਸਰਵਰ 'ਚ ਜਮਾਂ ਕੀਤੀਆਂ ਜਿਨ੍ਹਾਂ ਦਾ ਇਸਤੇਮਾਲ ਖੁਫੀਆ ਤਰੀਕੇ ਨਾਲ ਜਾਸੂਸੀ ਲਈ ਕੀਤਾ ਜਾਣਾ ਹੈ।

China China

ਇਸ ਡਾਟਾ 'ਚ ਨਾਮ, ਜਨਮ ਤਾਰੀਖ਼, ਸਿਖਿਆ, ਪੇਸ਼ੇਵਰ ਜੀਵਨੀ ਅਤੇ ਹੋਰ ਸੂਚਨਾਵਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਵੰਸ਼ਾਵਲੀ, ਸ਼ੌਕ ਅਤੇ ਰੁਚੀਆਂ ਦੀ ਜਾਣਕਾਰੀ ਹੈ। ਵੱਡੇ ਮੁਲਜ਼ਮਾਂ ਦਾ ਵੇਰਵਾ ਵੀ ਮਿਲਿਆ ਹੈ।

ਅਖ਼ਬਾਰ ਨੇ ਪੂਰੇ ਦੋ ਪੇਜ਼ ਦੇ ਕੇ ਵੇਰਵੇ ਦੇ ਕੁੱਝ ਅੰਸ਼ ਪ੍ਰਕਾਸ਼ਤ ਕੀਤੇ ਹਨ। ਇਸ ਕੰਪਨੀ ਨੇ ਅਜਿਹੀ ਹੀ ਜਾਣਕਾਰੀਆਂ ਅਮਰੀਕਾ, ਕੈਨੇਡਾ, ਭਾਰਤ ਅਤੇ ਜਾਪਾਨ 'ਚ ਇਕੱਠੀਆਂ ਕੀਤੀਆਂ ਹਨ। ਸਿਨਹੁਆ ਡਾਟਾ ਨਾਮਕ ਕੰਪਨੀ ਕਹਿੰਦੀ ਹੈ ਕਿ ਉਹ ਇਸ ਨੂੰ ਫ਼ੌਜ, ਸੁਰਖਿਆ ਅਤੇ ਵਿਦੇਸ਼ੀ ਪ੍ਰਚਾਰ ਲਈ ਉਪਲਬਧ ਕਰਵਾਉਂਦੀ ਹੈ। ਇਸ ਨੂੰ ਚੀਨ ਦੇ ਸੁਰਖਿਆ ਖੇਤਰ ਦੇ ਖ਼ਰੀਦਾਰਾਂ ਨੂੰ ਵੇਚਿਆ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement