ਅਮਰੀਕਾ ਤੋਂ ਵੱਡੀ ਖ਼ਬਰ: ਸੰਗੀਤ ਸਮਾਰੋਹ ਦੌਰਾਨ ਮਚੀ ਭਗਦੜ ਦੌਰਾਨ 9 ਦੀ ਹੋਈ ਮੌਤ
Published : Sep 16, 2022, 5:02 pm IST
Updated : Sep 16, 2022, 5:03 pm IST
SHARE ARTICLE
photo
photo

20 ਲੋਕ ਗੰਭੀਰ ਜ਼ਖਮੀ

 

ਗੁਆਟੇਮਾਲਾ ਸਿਟੀ: ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਗੁਆਟੇਮਾਲਾ ਦੇ ਸੁਤੰਤਰਤਾ ਦਿਵਸ ਮੌਕੇ ਪੱਛਮੀ ਸ਼ਹਿਰ ਕੁਏਟਜ਼ਾਲਟੇਂਗੋ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਮਚੀ ਭਗਦੜ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਜ਼ਖ਼ਮੀ ਹੋ ਗਏ।

ਇਸ ਦੀ ਪੁਸ਼ਟੀ ਸਥਾਨਕ ਰੈੱਡ ਕਰਾਸ ਨੇ ਕੀਤੀ ਹੈ। ਖਬਰਾਂ ਅਨੁਸਾਰ ਇਹ ਘਟਨਾ ਵੀਰਵਾਰ ਸਵੇਰੇ ਵਾਪਰੀ। ਸੋਸ਼ਲ ਮੀਡੀਆ 'ਤੇ ਘਟਨਾ ਨਾਲ ਸਬੰਧਤ ਰਿਪੋਰਟਾਂ ਦੇ ਅਨੁਸਾਰ, ਗੁਆਟੇਮਾਲਾ ਰੈੱਡ ਕਰਾਸ ਅਤੇ ਸਵੈਸੇਵੀ ਫਾਇਰਫਾਈਟਰਾਂ ਨੇ 20 ਤੋਂ ਵੱਧ ਲੋਕਾਂ ਨੂੰ ਬਚਾਇਆ। ਜਦਕਿ 9 ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕੁਝ ਲੋਕ ਜਾ ਰਹੇ ਸਨ, ਉਸੇ ਸਮੇਂ ਕੁਝ ਲੋਕ ਉੱਥੇ ਦਾਖਲ ਹੋ ਰਹੇ ਸਨ। ਅਜਿਹੇ 'ਚ ਹਫੜਾ-ਦਫੜੀ ਤੋਂ ਬਾਅਦ ਭਗਦੜ ਮੱਚ ਗਈ। 15 ਸਤੰਬਰ ਨੂੰ, ਕੋਸਟਾ ਰੀਕਾ, ਅਲ ਸਲਵਾਡੋਰ, ਗੁਆਟੇਮਾਲਾ, ਹੋਂਡੁਰਾਸ ਅਤੇ ਨਿਕਾਰਾਗੁਆ ਨੇ ਆਜ਼ਾਦੀ ਦੀ 201ਵੀਂ ਵਰ੍ਹੇਗੰਢ ਮਨਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement