
ਦੁਬਈ ਦੇ ਡਾਕਟਰ ਨੇ ਸਾਂਝੀ ਕੀਤੀ ਅਨੋਖੀ ਤਸਵੀਰ
ਦੁਬਈ: ਕੋਰੋਨਾ ਵਾਇਰਸ ਕਾਲ ਦੌਰਾਨ ਮਾਸਕ ਪਾਉਣਾ ਆਮ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਹਰੇਕ ਲਈ ਮਾਸਕ ਪਾਉਣਾ ਲਾਜ਼ਮੀ ਦੱਸਿਆ ਗਿਆ ਹੈ। ਭਾਰਤ ਤੋਂ ਇਲਾਵਾ ਦੁਨੀਆਂ ਭਰ ਦੇ ਕਈ ਦੇਸ਼ਾਂ ਵਿਚ ਇਹ ਨਿਯਮ ਲਾਗੂ ਹੈ।
Mask
ਇਸ ਸਭ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਨਵਜੰਮੇ ਬੱਚੇ ਦੀ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਫੋਟੋ ਦੁਬਈ ਦੇ ਇਕ ਡਾਕਟਰ ਨੇ ਟਵਿਟਰ 'ਤੇ ਸਾਂਝੀ ਕੀਤੀ। ਇਸ ਫੋਟੋ ਵਿਚ ਇਕ ਨਵਜੰਮਾ ਬੱਚਾ ਡਾਕਟਰ ਦੇ ਮੂੰਹ ਤੋਂ ਮਾਸਕ ਉਤਾਰਦਾ ਨਜ਼ਰ ਆ ਰਿਹਾ ਹੈ। ਲੋਕ ਇਸ ਤਸਵੀਰ ਨੂੰ ਇਕ ਉਮੀਦ ਅਤੇ ਸਕਾਰਾਤਮਕ ਰੂਪ ਵਿਚ ਦੇਖ ਰਹੇ ਹਨ।
ਇਸ ਫੋਟੋ ਨੂੰ ਸ਼ੇਅਰ ਕਰਦਿਆਂ ਯੂਏਈ ਦੇ ਡਾਕਟਰ ਨੇ ਲਿਖਿਆ, 'ਅਸੀਂ ਸਾਰੇ ਕੋਈ ਇਸ਼ਾਰਾ ਚਾਹੁੰਦੇ ਹਾਂ ਕਿ ਜਲਦ ਹੀ ਅਸੀਂ ਇਹ ਮਾਸਕ ਉਤਾਰ ਸਕੀਏ'।
Newborn baby pulls doctor's mask
ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦਿਆਂ ਵੀ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਗਈ। ਲੋਕ ਇਸ ਤਸਵੀਰ 'ਤੇ ਲਗਾਤਾਰ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਲੋਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਦੁਨੀਆਂ ਆਮ ਦੀ ਤਰ੍ਹਾਂ ਹੋ ਜਾਵੇਗੀ।