ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਾਹੌਰ ’ਚ ਪਹਿਲੀ ਵਾਰ ਨਕਲੀ ਮੀਂਹ ਪੁਆਇਆ
Published : Dec 16, 2023, 9:46 pm IST
Updated : Dec 16, 2023, 9:46 pm IST
SHARE ARTICLE
File Photo
File Photo

ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਲਾਹੌਰ ਦੇ 10 ਇਲਾਕਿਆਂ ’ਚ ਕੀਤਾ ਗਿਆ ਪ੍ਰਯੋਗ ਸਫਲ ਰਿਹਾ। 

ਲਾਹੌਰ : ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਇਕ ਲਾਹੌਰ ’ਚ ਸ਼ਨਿਚਰਵਾਰ ਨੂੰ ਪਹਿਲੀ ਨਕਲੀ ਬਾਰਿਸ਼ ਕਰਵਾਈ ਗਈ। ਇਹ ਮੀਂਹ ਪਾਕਿਸਤਾਨ ਦੀ ਪੰਜਾਬ ਸਰਕਾਰ ਵਲੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਮਦਦ ਨਾਲ ਪ੍ਰਦੂ਼ਸ਼ਣ ਭਰੀ ਧੁੰਦ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਯੋਗ ਤੋਂ ਬਾਅਦ ਕੀਤਾ ਗਿਆ ਸੀ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਲਾਹੌਰ ਦੇ 10 ਇਲਾਕਿਆਂ ’ਚ ਕੀਤਾ ਗਿਆ ਪ੍ਰਯੋਗ ਸਫਲ ਰਿਹਾ। 

ਉਨ੍ਹਾਂ ਕਿਹਾ, ‘‘ਅੱਜ ਲਾਹੌਰ ਦੇ ਲਗਭਗ 10 ਫੀ ਸਦੀ ਇਲਾਕਿਆਂ ’ਚ ਕਲਾਊਡ ਸੀਡਿੰਗ ਦੇ ਪ੍ਰਯੋਗਾਂ ਕਾਰਨ ਮੀਂਹ ਪੁਆਇਆ। ਕਲਾਉਡ ਸੀਡਿੰਗ ਲਈ ਘੱਟੋ ਘੱਟ 48 ਫਲੇਅਰ ਤਾਇਨਾਤ ਕੀਤੇ ਗਏ ਸਨ। 15 ਕਿਲੋਮੀਟਰ ਦੇ ਘੇਰੇ ’ਚ 10 ਇਲਾਕਿਆਂ ’ਚ ਹਲਕਾ ਮੀਂਹ ਪੁਆਇਆ ਗਿਆ। ਪ੍ਰਯੋਗ ਦੇ ਨਤੀਜਿਆਂ ਦਾ ਹੋਰ ਮੁਲਾਂਕਣ ਕੀਤਾ ਜਾ ਰਿਹਾ ਹੈ।’’

ਉਨ੍ਹਾਂ ਕਿਹਾ, ‘‘ਨਕਲੀ ਮੀਂਹ ਲਈ ਇਕ ਪੈਸਾ ਵੀ ਖਰਚ ਨਹੀਂ ਹੋਇਆ। ਸਰਕਾਰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੋਈ ਵੀ ਉਪਾਅ ਕਰਨ ਲਈ ਤਿਆਰ ਹੈ।’’ ਉਨ੍ਹਾਂ ਨੇ ਸੂਬਾਈ ਰਾਜਧਾਨੀ ’ਚ ਧੁੰਦ ਨੂੰ ਖਤਮ ਕਰਨ ਲਈ ਨਕਲੀ ਮੀਂਹ ਬਣਾਉਣ ’ਚ ਮਦਦ ਕਰਨ ਲਈ ਯੂ.ਏ.ਈ. ਸਰਕਾਰ ਦਾ ਧੰਨਵਾਦ ਕੀਤਾ। 
ਪਿਛਲੇ ਮਹੀਨੇ ਸਥਾਨਕ ਮੀਡੀਆ ਨੇ ਖਬਰ ਦਿਤੀ ਸੀ ਕਿ ਪਾਕਿਸਤਾਨ ਅਪਣੇ ਪੰਜਾਬ ਸੂਬੇ ਦੇ ਲਾਹੌਰ ’ਚ ਚੀਨ ਦੀ ਮਦਦ ਨਾਲ ਨਕਲੀ ਮੀਂਹ ’ਤੇ ਇਕ ਪ੍ਰਯੋਗ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਪ੍ਰਾਜੈਕਟ ’ਤੇ 35 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement