ਹਾਲੀਵੁੱਡ ਜਗਤ ’ਚ ਸੋਗ ਦੀ ਲਹਿਰ: ਇਟਲੀ ਦੀ ਮਸ਼ਹੂਰ ਅਦਾਕਾਰਾ ਦਾ ਦਿਹਾਂਤ
Published : Jan 17, 2023, 4:17 pm IST
Updated : Jan 17, 2023, 4:17 pm IST
SHARE ARTICLE
Mourning wave in the Hollywood world: The famous Italian actress passed away
Mourning wave in the Hollywood world: The famous Italian actress passed away

ਜੀਨਾ ਲੋਲੋਬ੍ਰਿਜੀਡਾ ਨੇ 95 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ

 

ਇਟਲੀ- ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਦਾ ਟੈਗ ਹਾਸਲ ਕਰਨ ਵਾਲੀ ਮਸ਼ਹੂਰ ਇਤਾਲਵੀ ਅਭਿਨੇਤਰੀ ਜੀਨਾ ਲੋਲੋਬ੍ਰਿਜੀਡਾ ਦਾ 95 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 16 ਜਨਵਰੀ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰੀ ਹਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਦੇਹਾਂਤ 'ਤੇ ਸਾਰੀਆਂ ਵੱਡੀਆਂ ਹਸਤੀਆਂ, ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਨੇ ਸ਼ੋਕ ਪ੍ਰਗਟ ਕਰਦਿਆਂ ਸ਼ਰਧਾਂਜਲੀ ਦਿੱਤੀ ਹੈ। ਜੀਨਾ ਲੋਲੋਬ੍ਰਿਜੀਡਾ ਨੂੰ 'ਲੋਲੋ' ਵਜੋਂ ਵੀ ਜਾਣਿਆ ਜਾਂਦਾ ਸੀ। ਉਸਨੇ ਇੱਕ ਅਭਿਨੇਤਰੀ ਦੇ ਨਾਲ-ਨਾਲ ਇੱਕ ਫੋਟੋ ਪੱਤਰਕਾਰ ਅਤੇ ਸਿਆਸਤਦਾਨ ਵਜੋਂ ਆਪਣੀ ਪਛਾਣ ਬਣਾਈ।

ਜੀਨਾ ਦਾ ਜਨਮ 2 ਜੁਲਾਈ 1927 ਨੂੰ ਹੋਇਆ ਸੀ। ਉਸਦਾ ਪਰਿਵਾਰ ਫਰਨੀਚਰ ਬਣਾਉਣ ਦਾ ਕੰਮ ਕਰਦਾ ਸੀ। ਫਿਲਮੀ ਦੁਨੀਆ ਨਾਲ ਉਸ ਦਾ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਸੀ। ਜੀਨਾ ਦਾ ਜ਼ਿਆਦਾਤਰ ਬਚਪਨ ਯੁੱਧ ਦੌਰਾਨ ਬੀਤਿਆ। ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ, ਉਸਨੇ ਮਾਡਲਿੰਗ ਸ਼ੁਰੂ ਕੀਤੀ ਅਤੇ ਫਿਰ ਇਤਾਲਵੀ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਾਲ ਆਪਣਾ ਅਦਾਕਾਰੀ ਕਰੀਅਰ ਸ਼ੁਰੂ ਕੀਤਾ। 1950 ਅਤੇ 60 ਦੇ ਦਹਾਕੇ ਤੱਕ, ਜੀਨਾ ਇੱਕ ਘਰੇਲੂ ਨਾਮ ਬਣ ਗਈ ਸੀ।

ਫਿਲਮ 'ਵਰਲਡਜ਼ ਮੋਸਟ ਬਿਊਟੀਫੁੱਲ ਵੂਮੈਨ' 'ਚ ਕੰਮ ਕਰਨ ਤੋਂ ਬਾਅਦ ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਵਜੋਂ ਪਛਾਣ ਮਿਲਣ ਲੱਗੀ। ਉਸ ਦੀ ਅਦਾਕਾਰੀ ਵੀ ਕਮਾਲ ਦੀ ਸੀ। ਜੀਨਾ ਨੇ ਆਪਣੀ ਖੂਬਸੂਰਤੀ ਅਤੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਫਿਲਮ ‘ਕਮ ਸਤੰਬਰ’ ਲਈ ਗੋਲਡਨ ਗਲੋਬ ਐਵਾਰਡ ਵੀ ਮਿਲ ਚੁੱਕਾ ਹੈ। ਫਿਲਮੀ ਦੁਨੀਆ 'ਚ ਉਤਰਾਅ-ਚੜ੍ਹਾਅ ਤੋਂ ਬਾਅਦ ਜੀਨਾ ਨੇ ਫੋਟੋ ਜਰਨਲਿਸਟ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ 'ਚ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ। ਜੀਨਾ ਨੇ ਰਾਜਨੀਤੀ ਦੀ ਦੁਨੀਆ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਹੈ।

ਜੀਨਾ ਨੂੰ 20ਵੀਂ ਸਦੀ ਦੀ ਮੋਨਾਲੀਜ਼ਾ ਵੀ ਕਿਹਾ ਜਾਂਦਾ ਹੈ। ਜ਼ਿਆਦਾਤਰ ਲੋਕ ਜੀਨਾ ਨੂੰ ਉਸਦੇ ਉਪਨਾਮ 'ਲੋਲੋ' ਦੇ ਨਾਮ ਨਾਲ ਬੁਲਾਉਂਦੇ ਸਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਜੀਨਾ ਦੇ ਉਪਨਾਮ ਤੋਂ ਪ੍ਰਭਾਵਿਤ ਹੋ ਕੇ ਆਪਣਾ ਉਪਨਾਮ ਲੋਲੋ ਰੱਖਿਆ ਸੀ।
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement