German Farmers Protest: ਟੈਕਸ ਛੋਟਾਂ ਨੂੰ ਖ਼ਤਮ ਕਰਨ ਦੇ ਵਿਰੋਧ ਵਿਚ ਜਰਮਨੀ ਦੀਆਂ ਸੜਕਾਂ 'ਤੇ ਉੱਤਰੇ ਕਿਸਾਨ
Published : Jan 17, 2024, 11:32 am IST
Updated : Jan 17, 2024, 1:44 pm IST
SHARE ARTICLE
German Farmers Protest News in punjabi
German Farmers Protest News in punjabi

German Farmers Protest: ਲਗਭਗ 3,000 ਟਰੈਕਟਰ ਤੇ 2,000 ਟਰੱਕ ਲੈ ਕੇ ਕਿਸਾਨ ਕਰ ਰਹੇ ਪ੍ਰਦਰਸ਼ਨ

German Farmers Protest News in punjabi : ਜਰਮਨੀ ਦੇ ਗੁੱਸੇ ਵਿਚ ਆਏ ਕਿਸਾਨ ਟੈਕਸ ਛੋਟਾਂ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਟਰੈਕਟਰਾਂ ਨਾਲ ਬਰਲਿਨ ਦੀਆਂ ਸੜਕਾਂ 'ਤੇ ਉਤਰ ਆਏ। ਕਿਸਾਨਾਂ ਨੇ ਸਰਕਾਰ ਤੋਂ ਇਸ ਯੋਜਨਾ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਜਰਮਨ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿਚ ਕਿਸਾਨਾਂ ਨੂੰ ਦਿਤੀ ਜਾਣ ਵਾਲੀ ਸਬਸਿਡੀ ਵਿਚ ਕਟੌਤੀ ਕਰ ਦਿਤੀ ਸੀ।

ਇਹ ਵੀ ਪੜ੍ਹੋ: Singapore News: ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਦਾ ਹੋਇਆ ਦਿਹਾਂਤ  

ਖੇਤੀ ਸੈਕਟਰ ਵਿਚ ਵਰਤੇ ਜਾਣ ਵਾਲੇ ਡੀਜ਼ਲ ਉੱਤੇ ਟੈਕਸ ਰਿਫੰਡ ਅਤੇ ਛੋਟਾਂ ਖਤਮ ਕਰ ਦਿਤੀਆਂ ਗਈਆਂ ਹਨ। ਇਸ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਸੋਮਵਾਰ ਨੂੰ ਲਗਭਗ 3,000 ਟਰੈਕਟਰ, 2,000 ਟਰੱਕ ਅਤੇ 10,000 ਲੋਕ ਬਰਲਿਨ ਦੇ ਬ੍ਰੈਂਡਨਬਰਗ ਗੇਟ ਵੱਲ ਜਾਣ ਵਾਲੀ ਸੜਕ 'ਤੇ ਉਤਰੇ। ਇਸ ਨਾਲ ਨਜਿੱਠਣ ਲਈ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।

ਇਹ ਵੀ ਪੜ੍ਹੋ: Health News: ਕਿਹੜਾ ਲੂਣ ਹੈ ਤੁਹਾਡੀ ਸਿਹਤ ਲਈ ਫ਼ਾਇਦੇਮੰਦ?  

ਜਰਮਨੀ ਦੇ ਬਰੈਂਡਨਬਰਗ ਗੇਟ 'ਤੇ ਸਰਕਾਰ ਵਿਰੁੱਧ ਇਕ ਹਫ਼ਤੇ ਦੇ ਵਿਰੋਧ ਪ੍ਰਦਰਸ਼ਨ ਦੀ ਸਮਾਪਤੀ ਕਰਦੇ ਹੋਏ ਕਿਸਾਨਾਂ ਨੇ ਵਿਸ਼ਾਲ ਰੈਲੀ ਕੀਤੀ। ਟਰੈਕਟਰ ਅਤੇ ਟਰੱਕ ਸੜਕ 'ਤੇ ਆਹਮੋ-ਸਾਹਮਣੇ ਖੜ੍ਹੇ ਸਨ। ਕੜਾਕੇ ਦੀ ਠੰਢ ਵਿੱਚ ਹਜ਼ਾਰਾਂ ਕਿਸਾਨ ਜਰਮਨੀ ਦਾ ਝੰਡਾ ਫੜ ਕੇ ਖੜ੍ਹੇ ਸਨ। ਪ੍ਰਦਰਸ਼ਨਾਂ ਨੇ ਚਾਂਸਲਰ ਓਲਾਫ ਸਕੋਲਜ਼ ਦੀ ਗਠਜੋੜ ਸਰਕਾਰ 'ਤੇ ਦਬਾਅ ਵਧਾ ਦਿਤਾ ਹੈ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ, ਪੁਲਿਸ ਨੇ ਚਿਤਾਵਨੀ ਦਿੱਤੀ ਸੀ ਕਿ ਐਵੇਨਿਊ ਪਹਿਲਾਂ ਹੀ ਭਰਿਆ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਆਪਣਾ ਵਿਰੋਧ ਓਲੰਪਿਕ ਸਟੇਡੀਅਮ ਵਰਗੀਆਂ ਵਿਕਲਪਿਕ ਥਾਵਾਂ 'ਤੇ ਲਿਜਾਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਪਰ ਕਿਸਾਨ ਉੱਥੇ ਹੀ ਧਰਨਾ ਦੇਣ 'ਤੇ ਅੜੇ ਰਹੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from German Farmers Protest News in punjabi,  stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement