ਗਾਜ਼ਾ ਦੇ ਮੁੜਵਿਕਾਸ ਲਈ ਬਣੇ ‘ਸ਼ਾਂਤੀ ਬੋਰਡ’ ’ਚ ਅਜੈ ਬੰਗਾ ਵੀ ਨਿਯੁਕਤ, ਇਜ਼ਰਾਈਲ ਨੇ ਪ੍ਰਗਟਾਇਆ ਇਤਰਾਜ਼
Published : Jan 17, 2026, 10:29 pm IST
Updated : Jan 17, 2026, 10:29 pm IST
SHARE ARTICLE
ਬੈਂਜਾਮਿਨ ਨੇਤਨਯਾਹੂ ਨੇ ਵਿਦੇਸ਼ ਮੰਤਰਾਲੇ ਨੂੰ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਬੈਂਜਾਮਿਨ ਨੇਤਨਯਾਹੂ ਨੇ ਵਿਦੇਸ਼ ਮੰਤਰਾਲੇ ਨੂੰ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਕਈ ਸਾਲ ਦੀ ਜੰਗ ਮਗਰੋਂ ਤਬਾਹੀ ਦਾ ਸ਼ਿਕਾਰ ਗਾਜ਼ਾ ਦਾ ਹੋਵੇਗਾ ਮੁੜਵਿਕਾਸ 

ਨਿਊਯਾਰਕ / ਯੇਰੂਸ਼ਲਮ : ਕਈ ਸਾਲ ਦੀ ਜੰਗ ਮਗਰੋਂ ਤਬਾਹੀ ਦਾ ਸ਼ਿਕਾਰ ਗਾਜ਼ਾ ਦੇ ਮੁੜਵਿਕਾਸ ਲਈ ਬਣਾਏ ‘ਸ਼ਾਂਤੀ ਬੋਰਡ’ ’ਚ ਨਾਮਜ਼ਦ ਕੀਤੇ ਗਏ ਨੇਤਾਵਾਂ ’ਚ ਵਿਸ਼ਵ ਬੈਂਕ ਸਮੂਹ ਦੇ ਭਾਰਤੀ-ਅਮਰੀਕੀ ਪ੍ਰਧਾਨ ਅਜੈ ਬੰਗਾ ਵੀ ਸ਼ਾਮਲ ਹਨ। ਇਹ ਬੋਰਡ ਗਾਜ਼ਾ ’ਚ ਟਕਰਾਅ ਖ਼ਤਮ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਆਪਕ ਯੋਜਨਾ ਦੇ ਤਹਿਤ ਕਾਇਮ ਕੀਤਾ ਗਿਆ ਹੈ।

Ajay BangaAjay Banga

ਹਾਲਾਂਕਿ ਇਜ਼ਰਾਈਲ ਦੀ ਸਰਕਾਰ ਨੇ ਇਸ ਐਲਾਨ ਉਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਜ਼ਰਾਈਲ ਵਲੋਂ ਅਮਰੀਕਾ ਇਸ ਦੁਰਲੱਭ ਆਲੋਚਨਾ ਵਿਚ ਕਿਹਾ ਗਿਆ ਹੈ ਕਿ ਗਾਜ਼ਾ ਕਾਰਜਕਾਰੀ ਕਮੇਟੀ ‘ਇਜ਼ਰਾਈਲ ਨਾਲ ਤਾਲਮੇਲ ਨਹੀਂ ਬਣਾਈ ਗਈ ਅਤੇ ਇਸ ਦੀ ਨੀਤੀ ਦੇ ਉਲਟ ਹੈ।’

ਸਨਿਚਰਵਾਰ ਦੇ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵਿਦੇਸ਼ ਮੰਤਰਾਲੇ ਨੂੰ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸੰਪਰਕ ਕਰਨ ਲਈ ਕਿਹਾ ਹੈ। 

ਵ੍ਹਾਈਟ ਹਾਊਸ ਨੇ ਸ਼ੁਕਰਵਾਰ ਨੂੰ ਸ਼ਾਂਤੀ ਬੋਰਡ ਦੇ ਸੰਸਥਾਪਕ ਕਾਰਜਕਾਰੀ ਬੋਰਡ ਲਈ ਨਿਯੁਕਤ ਮੈਂਬਰਾਂ ਦੀ ਸੂਚੀ ਜਾਰੀ ਕੀਤੀ। ਇਸ ਵਿਚ ‘ਕੂਟਨੀਤੀ, ਵਿਕਾਸ, ਬੁਨਿਆਦੀ ਢਾਂਚੇ ਅਤੇ ਆਰਥਕ ਰਣਨੀਤੀ ਵਿਚ ਤਜਰਬੇ’ ਵਾਲੇ ਨੇਤਾ ਸ਼ਾਮਲ ਹਨ। ਵ੍ਹਾਈਟ ਹਾਊਸ ਨੇ ਸ਼ੁਕਰਵਾਰ ਨੂੰ ਐਲਾਨ ਕਮੇਟੀ ਵਿਚ ਕੋਈ ਇਜ਼ਰਾਈਲੀ ਅਧਿਕਾਰੀ ਸ਼ਾਮਲ ਨਹੀਂ ਕੀਤਾ ਗਿਆ ਪਰ ਇਕ ਇਜ਼ਰਾਈਲੀ ਵਪਾਰੀ ਹੈ। 

ਬੰਗਾ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਤੋਂ ਇਲਾਵਾ ਕਾਰਜਕਾਰੀ ਬੋਰਡ ਵਿਚ ਮੱਧ ਪੂਰਬ ਵਿਚ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ, ਟਰੰਪ ਦੇ ਜਵਾਈ ਜੇਰੇਡ ਕੁਸ਼ਨਰ, ਬਰਤਾਨੀਆਂ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਨਿੱਜੀ ਇਕੁਇਟੀ ਫਰਮ ਅਪੋਲੋ ਗਲੋਬਲ ਮੈਨੇਜਮੈਂਟ ਦੇ ਸੀ.ਈ.ਓ. ਮਾਰਕ ਰੋਵਨ ਅਤੇ ਅਮਰੀਕਾ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਰਾਬਰਟ ਗੈਬਰੀਅਲ ਵੀ ਸ਼ਾਮਲ ਹਨ। 

ਵ੍ਹਾਈਟ ਹਾਊਸ ਨੇ ਕਿਹਾ, ‘‘ਕਾਰਜਕਾਰੀ ਬੋਰਡ ਦਾ ਹਰ ਮੈਂਬਰ ਗਾਜ਼ਾ ਦੀ ਸਥਿਰਤਾ ਅਤੇ ਲੰਮੇ ਸਮੇਂ ਦੀ ਸਫਲਤਾ ਲਈ ਮਹੱਤਵਪੂਰਨ ਇਕ ਪਰਿਭਾਸ਼ਿਤ ਪੋਰਟਫੋਲੀਓ ਦੀ ਨਿਗਰਾਨੀ ਕਰੇਗਾ, ਜਿਸ ਵਿਚ ਸ਼ਾਸਨ ਸਮਰੱਥਾ ਨਿਰਮਾਣ, ਖੇਤਰੀ ਸੰਬੰਧ, ਪੁਨਰ ਨਿਰਮਾਣ, ਨਿਵੇਸ਼ ਆਕਰਸ਼ਣ, ਵੱਡੇ ਪੱਧਰ ਉਤੇ ਫੰਡਿੰਗ ਅਤੇ ਪੂੰਜੀ ਜੁਟਾਉਣਾ ਸ਼ਾਮਲ ਹਨ, ਪਰ ਇਨ੍ਹਾਂ ਤਕ ਸੀਮਿਤ ਨਹੀਂ।’’

ਇਸ ਨੇ ਅੱਗੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ ਵਾਧੂ ਕਾਰਜਕਾਰੀ ਬੋਰਡ ਅਤੇ ਗਾਜ਼ਾ ਕਾਰਜਕਾਰੀ ਬੋਰਡ ਦੇ ਮੈਂਬਰਾਂ ਦਾ ਐਲਾਨ ਕੀਤਾ ਜਾਵੇਗਾ। 

ਸੁਰੱਖਿਆ ਅਤੇ ਟਿਕਾਊ ਅਤਿਵਾਦ ਮੁਕਤ ਮਾਹੌਲ ਸਥਾਪਤ ਕਰਨ ਲਈ, ਅਮਰੀਕੀ ਵਿਸ਼ੇਸ਼ ਮੁਹਿੰਮ ਕਮਾਂਡ ਸੈਂਟਰਲ ਦੇ ਕਮਾਂਡਰ ਮੇਜਰ ਜਨਰਲ ਜੈਸਪਰ ਜੈਫਰਸ ਨੂੰ ਕੌਮਾਂਤਰੀ ਸਥਿਰਤਾ ਫੋਰਸ (ਆਈ.ਐਸ.ਐਫ.) ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਸੁਰੱਖਿਆ ਕਾਰਵਾਈਆਂ ਦੀ ਅਗਵਾਈ ਕਰਨਗੇ, ਵਿਆਪਕ ਗੈਰ-ਫੌਜੀਕਰਨ ਦਾ ਸਮਰਥਨ ਕਰਨਗੇ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਪੁਨਰ ਨਿਰਮਾਣ ਸਮੱਗਰੀ ਦੀ ਸੁਰੱਖਿਅਤ ਸਪੁਰਦਗੀ ਨੂੰ ਸਮਰੱਥ ਬਣਾਉਣਗੇ। 

ਯੋਜਨਾ ਵਿਚ ਕਿਹਾ ਗਿਆ ਹੈ, ‘‘ਕਿਸੇ ਨੂੰ ਵੀ ਗਾਜ਼ਾ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਅਤੇ ਜੋ ਲੋਕ ਛੱਡਣਾ ਚਾਹੁੰਦੇ ਹਨ ਉਹ ਅਜਿਹਾ ਕਰਨ ਲਈ ਆਜ਼ਾਦ ਹੋਣਗੇ ਅਤੇ ਵਾਪਸ ਆਉਣ ਲਈ ਸੁਤੰਤਰ ਹੋਣਗੇ। ਅਸੀਂ ਲੋਕਾਂ ਨੂੰ ਰਹਿਣ ਲਈ ਉਤਸ਼ਾਹਤ ਕਰਾਂਗੇ ਅਤੇ ਉਨ੍ਹਾਂ ਨੂੰ ਇਕ ਬਿਹਤਰ ਗਾਜ਼ਾ ਬਣਾਉਣ ਦਾ ਮੌਕਾ ਦੇਵਾਂਗੇ।’’ 

Tags: ajay banga

Location: International

SHARE ARTICLE

ਏਜੰਸੀ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement