ਭਾਰਤ ਨੂੰ ਬਹੁਤ ਸਾਵਧਾਨੀ ਵਰਤਣ ਵਾਲੇ ਦੇਸ਼ਾਂ ਦੀ ਸ਼੍ਰੇਣੀ 'ਚ ਰਖਿਆ ਗਿਆ ਹੈ।
ਔਟਵਾ : ਕੈਨੇਡਾ ਨੇ ਕੌਮਾਂਤਰੀ ਯਾਤਰਾ ਸਲਾਹ ਨੂੰ ਅਪਡੇਟ ਕਰਦਿਆਂ ਕਈ ਦੇਸ਼ਾਂ ਨੂੰ ਖ਼ਤਰਿਆਂ ਨਾਲ ਭਰਿਆ ਕਿਹਾ ਅਤੇ ਅਪਣੇ ਨਾਗਰਿਕਾਂ ਨੂੰ ਇਨ੍ਹਾਂ ਦੇਸ਼ਾਂ ’ਚ ਸਫ਼ਰ ਨਾ ਕਰਨ ਦੀ ਅਪੀਲ ਕੀਤੀ। ਇਸ ਸਲਾਹ ’ਚ ਇਰਾਨ ਅਤੇ ਵੈਨੇਜ਼ੁਏਲਾ ਸਮੇਤ ਕਈ ਦੇਸ਼ਾਂ ਦੇ ਸਫ਼ਰ ਤੋਂ ਪੂਰੀ ਤਰ੍ਹਾਂ ਬਚਣ ਦੀ ਸਲਾਹ ਦਿਤੀ ਗਈ ਹੈ, ਜਦਕਿ ਭਾਰਤ ਨੂੰ ਬਹੁਤ ਸਾਵਧਾਨੀ ਵਰਤਣ ਵਾਲੇ ਦੇਸ਼ਾਂ ਦੀ ਸ਼੍ਰੇਣੀ ’ਚ ਰਖਿਆ ਗਿਆ ਹੈ।
ਜਿਨ੍ਹਾਂ ਦੇਸ਼ਾਂ ਵਿਚ ਸਫ਼ਰ ਨਾ ਕਰਨ ਦੀ ਸਲਾਹ ਦਿਤੀ ਗਈ ਹੈ ਉਨ੍ਹਾਂ ’ਚ ਇਰਾਨ, ਵੈਨੇਜ਼ੁਏਲਾ, ਰੂਸ, ਉਤਰੀ ਕੋਰੀਆ, ਇਰਾਕ, ਲੀਬੀਆ, ਅਫ਼ਗਾਨਿਸਤਾਨ, ਬੇਲਾਰੂਸ, ਬੁਰਕੀਨਾ ਫਾਸੋ, ਮੱਧ ਅਫ਼ਰੀਕੀ ਗਣਰਾਜ, ਹੈਤੀ, ਮਾਲੀ, ਦਖਣੀ ਸੂਡਾਨ, ਮਿਆਂਮਾਰ, ਨਾਇਜਰ, ਸੋਮਾਲੀਆ, ਸੂਡਾਨ ਸੀਰੀਆ, ਯੂਕਰੇਨ ਅਤੇ ਯਮਨ ਸ਼ਾਮਲ ਹਨ।
ਸਲਾਹ ’ਚ ਮੁਸਾਫ਼ਰਾਂ ਨੂੰ ਕ੍ਰੈਡਿਟ ਕਾਰਡ ਅਤੇ ਏ.ਟੀ.ਐਮ. ਧੋਖਾਧੜੀ ਤੋਂ ਚੌਕਸ ਰਹਿਣ, ਸੈਰ-ਸਪਾਟੇ ਵਾਲੀਆਂ ਥਾਵਾਂ ਅਤੇ ਹਵਾਈ ਅੱਡਿਆਂ ਉਤੇ ਵਾਧੂ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਗਈ ਹੈ। ਨਾਲ ਹੀ ਔਰਤਾਂ ਨੂੰ ਵਿਸ਼ੇਸ਼ ਰੂਪ ’ਚ ਚੌਕਸ ਰਹਿਣ ਦੇ ਹੁਕਮ ਦਿਤੇ ਗਏ ਹਨ। (ਏਜੰਸੀ)
