ਗ੍ਰੀਨਲੈਂਡ ਉਤੇ ਅਮਰੀਕੀ ਕੰਟਰੋਲ ਦਾ ਵਿਰੋਧ ਕਰਨ ਕਰਕੇ ਕੀਤਾ ਐਲਾਨ
ਨੁਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਗ੍ਰੀਨਲੈਂਡ ਉਤੇ ਅਮਰੀਕੀ ਕੰਟਰੋਲ ਦਾ ਵਿਰੋਧ ਕਰਨ ਕਾਰਨ ਫ਼ਰਵਰੀ ਤੋਂ ਅੱਠ ਯੂਰਪੀ ਦੇਸ਼ਾਂ ਦੇ ਸਾਮਾਨ ਉਤੇ 10 ਫ਼ੀ ਸਦੀ ਆਯਾਤ ਟੈਕਸ ਲਗਾਉਣਗੇ। ਉਨ੍ਹਾਂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਯੂਨਾਈਟਿਡ ਕਿੰਗਡਮ, ਨੀਦਰਲੈਂਡਜ਼ ਅਤੇ ਫਿਨਲੈਂਡ ਨੂੰ ਟੈਰਿਫ ਦਾ ਸਾਹਮਣਾ ਕਰਨਾ ਪਏਗਾ, ਜੇ ਅਮਰੀਕਾ ਵਲੋਂ ਗ੍ਰੀਨਲੈਂਡ ਦੀ ‘ਸੰਪੂਰਨ ਅਤੇ ਕੁਲ ਖਰੀਦ’ ਲਈ ਕੋਈ ਸਮਝੌਤਾ ਨਹੀਂ ਹੁੰਦਾ ਤਾਂ 1 ਜੂਨ ਨੂੰ ਇਸ ਟੈਰਿਫ ਨੂੰ ਵਧਾ ਕੇ 25 ਫ਼ੀ ਸਦੀ ਕਰ ਦਿਤਾ ਜਾਵੇਗਾ।
