
ਐਲਨ ਮਸਕ ਦੀ ਕੰਪਨੀ ਸਪੇਸਐਕਸ ਵਿਚ ‘ਲੀਡ ਸਪੇਸ ਆਪਰੇਸ਼ਨਸ ਇੰਜੀਨੀਅਰ’ ਦੇ ਅਹੁਦੇ ’ਤੇ ਹੈ ਤੈਨਾਤ
ਨਿਊਯਾਰਕ : ਅਮਰੀਕੀ ਅਰਬਪਤੀ ਜੇਰੇਡ ਇਸਾਕਮੈਨ ਦੇ ਘੋਸ਼ਿਤ ਵਿਲੱਖਣ ਪੁਲਾੜ ਮਿਸ਼ਨ ਦੇ ਚਾਲਕ ਦਲ ਦੇ ਮੈਂਬਰਾਂ ਵਿਚ ‘ਸਪੇਸਐਕਸ’ ਦੀ ਇੰਜੀਨੀਅਰ ਭਾਰਤੀ ਮੂਲ ਦੀ ਅੰਨਾ ਮੇਨਨ ਵੀ ਸ਼ਾਮਲ ਹੋਵੇਗੀ। ਇਸਾਕਮੈਨ ਨੇ ਪਿਛਲੇ ਸਾਲ ਦੁਨੀਆ ਦੇ ਪਹਿਲੇ ਨਿਜੀ ਪੁਲਾੜ ਚਾਲਕ ਦਲ ਦੀ ਅਗਵਾਈ ਕੀਤੀ ਸੀ।
Anna Menon
ਅੰਨਾ ਮੇਨਨ ਭਾਰਤੀ ਮੂਲ ਦੇ ਡਾਕਟਰ ਅਨਿਲ ਮੇਨਨ ਦੀ ਪਤਨੀ ਹੈ ਅਤੇ ਉਹ ਐਲਨ ਮਸਕ ਦੀ ਕੰਪਨੀ ਸਪੇਸਐਕਸ ਵਿਚ ‘ਲੀਡ ਸਪੇਸ ਆਪਰੇਸ਼ਨਸ ਇੰਜੀਨੀਅਰ’ ਦੇ ਅਹੁਦੇ ’ਤੇ ਕੰਮ ਕਰ ਰਹੀ ਹੈ। ਸਪੇਸਐਕਸ ਨੇ ਸੋਮਵਾਰ ਨੂੰ ਇਕ ਪ੍ਰੈੱਸ ਬਿਆਨ ਵਿਚ ਦਸਿਆ ਕਿ ਅੰਨਾ ਮੇਨਨ ਚਾਲਕ ਦਲ ਦੇ ਸੰਚਾਲਨ ਸਬੰਧੀ ਪ੍ਰੋਗਰਾਮ ਦਾ ਪ੍ਰਬੰਧਨ ਕਰਦੀ ਹੈ ਅਤੇ ਮਿਸ਼ਨ ਡਾਇਰੈਕਟਰ ਅਤੇ ਚਾਲਕ ਦਲ ਸੰਵਾਹਕ ਦੇ ਤੌਰ ’ਤੇ ਮਿਸ਼ਨ ਕੰਟਰੋਲ ਵਿਚ ਵੀ ਸੇਵਾ ਦਿੰਦੀ ਹੈ।
ਇਸਾਕਮੈਨ ਅਮਰੀਕੀ ਭੁਗਤਾਨ ਸਰੋਤ ਕੰਪਨੀ ‘ਸ਼ਿਫਟ4’ ਦੇ ਸੰਸਥਾਪਕ ਅਤੇ ਸੀ.ਈ.ਓ. ਹਨ। ਉਨ੍ਹਾਂ ‘ਇੰਸਪੀਰੇਸ਼ਨ4’ ਮਿਸ਼ਨ ਦੀ ਕਮਾਂਡ ਸੰਭਾਲੀ ਸੀ ਅਤੇ ’ਪੋਲਰਿਸ ਪ੍ਰੋਗਰਾਮ’ ਦਾ ਐਲਾਨ ਕੀਤਾ ਸੀ। ਪ੍ਰੋਗਰਾਮ ਵਿਚ ਤਿੰਨ ਮਨੁੱਖੀ ਪੁਲਾੜ ਯਾਨ ਮਿਸ਼ਨ ਸ਼ਾਮਲ ਹੋਣਗੇ। ਪਹਿਲੇ ਮਿਸ਼ਨ ਦਾ ਨਾਮ ’ਪੋਲਰਿਸ ਡਾਨ’ ਹੈ ਅਤੇ ਇਸ ਨੂੰ 2022 ਦੇ ਅਖੀਰ ਤੱਕ ਫਲੋਰੀਡਾ ਵਿਚ ਏਰੋਨਾਟਿਕਸ ਅਤੇ ਪੁਲਾੜ ਪ੍ਰਬੰਧਨ (ਨਾਸਾ) ਦੇ ਕੇਨੇਡੀ ਪੁਲਾੜ ਕੇਂਦਰ ਤੋਂ ਭੇਜਿਆ ਜਾਵੇਗਾ।
SpaceX
ਆਸ ਹੈ ਕਿ ਇਹ ਰਾਕੇਟ ਚਾਰ ਮਾਰਚ ਨੂੰ ਚੰਨ ਦੀ ਸਤਹਿ ’ਤੇ ਕ੍ਰੈਸ਼ ਕਰੇਗਾ। ਇਸ ਘਟਨਾ ਦੀ ਤਸਵੀਰ ਭਾਰਤ ਦਾ ਚੰਦਰਯਾਨ2 ਵੀ ਖਿੱਚੇਗਾ। ਫ਼ਰਵਰੀ 2015 ਵਿਚ ਕੰਪਨੀ ਇਸ ਰਾਕੇਟ ਦੀ ਮਦਦ ਨਾਲ ਆਪਣਾ ਪਹਿਲਾ ਡੀਪ-ਸਪੇਸ ਮਿਸ਼ਨ ਲਾਂਚ ਕੀਤਾ ਸੀ।