'ਜ਼ਿੱਦੀ' ਪਤਨੀਆਂ ਨੂੰ ਕੁੱਟਣ ਦੀ ਸਲਾਹ ਦੇਣ 'ਤੇ ਵਿਵਾਦ ਵਿਚ ਫਸੀ ਮਲੇਸ਼ੀਆ ਦੀ ਮਹਿਲਾ ਮੰਤਰੀ
Published : Feb 17, 2022, 10:49 am IST
Updated : Feb 17, 2022, 10:49 am IST
SHARE ARTICLE
Malaysia's minister embroiled in controversy over advice to beat up 'stubborn' wives
Malaysia's minister embroiled in controversy over advice to beat up 'stubborn' wives

ਬਿਆਨ ਦੀ ਨਿਖੇਦੀ ਕਰਦਿਆਂ ਉਪ ਮਹਿਲਾ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੀ ਕੀਤੀ ਜਾ ਰਹੀ ਹੈ ਮੰਗ

ਮਲੇਸ਼ੀਆ ਦੀ ਇੱਕ ਮਹਿਲਾ ਮੰਤਰੀ ਨੇ ਵਿਆਹੁਤਾ ਜੋੜਿਆਂ ਲਈ ਇੱਕ ਸਲਾਹ ਦਿੱਤੀ ਜਿਸ ਵਿਚ ਉਨ੍ਹਾਂ ਨੇ ਪਤੀਆਂ ਨੂੰ ਕਿਹਾ ਕਿ ਉਹ ਆਪਣੀਆਂ "ਜ਼ਿੱਦੀ" ਪਤਨੀਆਂ ਨੂੰ ਬੁਰੇ ਵਿਵਹਾਰ ਲਈ ਅਨੁਸ਼ਾਸਨ ਦੇਣ ਲਈ 'ਹੌਲੀ' ਕੁੱਟਣ। ਮਲੇਸ਼ੀਆ ਦੀ ਮਹਿਲਾ, ਪਰਿਵਾਰ ਅਤੇ ਕਮਿਊਨਿਟੀ ਡਿਵੈਲਪਮੈਂਟ ਦੀ ਉਪ ਮੰਤਰੀ ਸਿਤੀ ਜ਼ੈਲਾਹ ਮੁਹੰਮਦ ਯੂਸਫ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਇਕ ਵੀਡੀਓ ਕਲਿੱਪ ਵਿਚ ਇਹ ਟਿੱਪਣੀਆਂ ਕਰਨ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। "ਮਾਂ ਦੇ ਸੁਝਾਅ" ਸਿਰਲੇਖ ਵਾਲੇ ਵੀਡੀਓ ਵਿੱਚ, ਮਹਿਲਾ ਮੰਤਰੀ ਨੇ ਪਤੀਆਂ ਨੂੰ ਸਿਫਾਰਸ਼ ਕੀਤੀ ਕਿ ਉਹ ਪਹਿਲਾਂ ਆਪਣੀਆਂ "ਜ਼ਿੱਦੀ ਪਤਨੀਆਂ" ਨਾਲ ਗੱਲ ਕਰਕੇ "ਅਨੁਸ਼ਾਸਨ" ਦੇਣ। 

Malaysia's minister embroiled in controversy over advice to beat up 'stubborn' wivesMalaysia's minister embroiled in controversy over advice to beat up 'stubborn' wives

ਇਸ ਵਾਇਰਲ ਵੀਡੀਓ ਵਿਚ ਮੰਤਰੀ ਸੀਤੀ ਜ਼ੈਲਹ ਮੁਹੰਮਦ ਯੂਸਫ ਨੇ ਪਤੀਆਂ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਪਤਨੀਆਂ ਦਾ "ਅਨਿਯਮਤ" ਵਿਵਹਾਰ ਨਹੀਂ ਬਦਲਦਾ  ਤਾਂ ਉਨ੍ਹਾਂ ਨੂੰ ਤਿੰਨ ਦਿਨਾਂ ਲਈ ਉਨ੍ਹਾਂ ਤੋਂ ਅਲੱਗ ਸੌਣਾ ਚਾਹੀਦਾ ਹੈ। ਯੂਸੌਫ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਵੱਖਰੇ ਤੌਰ 'ਤੇ ਸੌਣ ਤੋਂ ਬਾਅਦ ਵੀ ਵਿਵਹਾਰ ਨਹੀਂ ਬਦਲਦਾ ਹੈ, ਤਾਂ ਪਤੀ ਉਨ੍ਹਾਂ ਨੂੰ 'ਤੇ ਹੱਥ ਚੁੱਕ ਸਕਦੇ ਹਨ।

ਰਿਪੋਰਟ ਅਨੁਸਾਰ ਉਨ੍ਹਾਂ ਨੇ ਨੇ ਪਤੀਆਂ ਨੂੰ ਕਿਹਾ ਕਿ ਉਹ ਸਖਤੀ ਆਪਣੀਆਂ ਪਤਨੀਆਂ ਪ੍ਰਤੀ ਸਕਤੀ ਵਰਤਣ ਅਤੇ ਆਪਣੀਆਂ ਪਤਨੀਆਂ ਵਿੱਚ ਕਿੰਨੀ ਤਬਦੀਲੀ ਆਉਂਦੀ ਹੈ ਇਹ ਦੇਖਣ ਦੀ ਕੋਸ਼ਿਸ਼ ਕਰਨ ਲਈ ਉਨ੍ਹਾਂ ਨੂੰ ਹੌਲੀ ਮਾਰ ਸਕਦੇ ਹਨ।

Malaysia's minister embroiled in controversy over advice to beat up 'stubborn' wivesMalaysia's minister embroiled in controversy over advice to beat up 'stubborn' wives

ਰਿਪੋਰਟ ਅਨੁਸਾਰ,  ਮਰਦਾਂ ਤੋਂ ਇਲਾਵਾ ਸਿਤੀ ਜ਼ੈਲਹ ਮੁਹੰਮਦ ਯੂਸਫ ਨੇ ਔਰਤਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਤੀਆਂ ਨਾਲ ਉਦੋਂ ਹੀ ਗੱਲ ਕਰਨ ਜਦੋਂ ਉਨ੍ਹਾਂ ਕੋਲ ਆਪਣੇ ਸਾਥੀਆਂ ਨੂੰ ਜਿੱਤਣ ਲਈ ਉਸਦੀ ਇਜਾਜ਼ਤ ਹੋਵੇ। ਯੂਸਫ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਤੀਆਂ ਨਾਲ ਜਦੋਂ ਸ਼ਾਂਤ ਹੋਣ। ਸਿਤੀ ਜ਼ੈਲਹ ਮੁਹੰਮਦ ਯੂਸਫ ਦੁਆਰਾ ਕੀਤੀਆਂ ਟਿੱਪਣੀਆਂ ਨੂੰ ਨੇਟੀਜ਼ਨਾਂ ਅਤੇ ਕਈ ਮਹਿਲਾ ਅਧਿਕਾਰ ਕਾਰਕੁੰਨ ਸਮੂਹਾਂ ਦੁਆਰਾ ਮਨਜ਼ੂਰ ਨਹੀਂ ਕੀਤਾ ਗਿਆ ਹੈ।

ਲਿੰਗ ਸਮਾਨਤਾ ਲਈ ਜੁਆਇੰਟ ਐਕਸ਼ਨ ਗਰੁੱਪ (ਜੇਏਜੀ) ਨੇ ਘਰੇਲੂ ਹਿੰਸਾ ਨੂੰ ਆਮ ਬਣਾਉਣਲਈ ਮੰਤਰੀ ਦੀ ਆਲੋਚਨਾ ਕੀਤੀ ਹੈ ਅਤੇ ਉਪ ਮਹਿਲਾ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਮੰਤਰੀ ਵਜੋਂ, ਜਿਸਦਾ ਉਦੇਸ਼ ਲਿੰਗ ਸਮਾਨਤਾ ਅਤੇ ਔਰਤਾਂ ਦੀ ਸੁਰੱਖਿਆ ਅਤੇ ਸੁਰੱਖਿਆ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣਾ ਹੈ, ਉਹ ਹੀ ਇਸ ਤਰ੍ਹਾਂ ਦੇ ਘਟੀਆ ਬਿਆਨ ਦੇ ਰਹੇ ਹਨ। ਇਹ ਬਹੁਤ ਹੀ ਗਲਤ ਹੈ ਅਤੇ ਅਸਫਲ ਲੀਡਰਸ਼ਿਪ ਦਾ ਪ੍ਰਦਰਸ਼ਨ ਹੈ।"

Malaysia's minister embroiled in controversy over advice to beat up 'stubborn' wivesMalaysia's minister embroiled in controversy over advice to beat up 'stubborn' wives

ਜੇਏਜੀ ਨੇ ਬਿਆਨ ਵਿੱਚ ਦੱਸਿਆ ਕਿ 2020 ਤੋਂ 2021 ਦਰਮਿਆਨ ਘਰੇਲੂ ਹਿੰਸਾ ਬਾਰੇ 9,015 ਪੁਲਿਸ ਰਿਪੋਰਟਾਂ ਆਈਆਂ ਹਨ ਅਤੇ ਅਸਲ ਵਿੱਚ ਕੇਸ ਬਹੁਤ ਜ਼ਿਆਦਾ ਹਨ ਕਿਉਂਕਿ ਅੰਕੜਿਆਂ ਵਿੱਚ NGO ਅਤੇ ਹੋਰ ਸੰਸਥਾਵਾਂ ਦੁਆਰਾ ਪ੍ਰਾਪਤ ਰਿਪੋਰਟਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਹੈ। 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement