
19 ਫਰਵਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਕਰਨਗੇ ਮੁਲਾਕਾਤ
ਹਰਿਆਣਾ: ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁਖ ਦਫਤਰ ਕੁਰਕਸ਼ੇਤਰ ਵਿੱਚ ਅਕਾਲ ਪੰਥਕ ਮੋਰਚਾ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ 19 ਫਰਵਰੀ ਨੂੰ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੁਲਾਕਾਤ ਕੀਤੀ ਜਾਵੇਗੀ। ਅਕਾਲ ਪੰਥਕ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ 9 ਮੈਂਬਰ ਦੇ ਕੋ-ਓਪਰੇਟ ਦੇ ਨਿਯਮ ਨੂੰ ਹਰਿਆਣਾ ਸਰਕਾਰ ਪ੍ਰਵਾਨ ਕਰਕੇ ਚੀਫ ਸਪੈਕਸ਼ਨ ਕਮਿਸ਼ਨਰ ਨੂੰ ਸੌਂਪੇ ਤਾਂ 21 ਫਰਵਰੀ ਨੂੰ ਮੈੰਬਰਾਂ ਦੀ ਨਾਮਜ਼ਦਗੀ ਦਾ ਕੰਮ ਸੰਪੂਰਨ ਹੋ ਸਕੇ।
21 ਫਰਵਰੀ ਨੂੰ ਹਰਿਆਣਾ ਸਿੱਖ ਸੰਗਤ ਵੱਡੀ ਗਿਣਤੀ ਵਿਚ ਨਾਢਾ ਸਾਹਿਬ ਵਿੱਚ ਪਹੁੰਚੇਗੀ ਅਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਕਮੇਟੀ ਸੰਗਤ ਦੇ ਸਹਿਯੋਗ ਨਾਲ ਸੰਚਾਰੂ ਢੰਗ ਨਾਲ ਕੰਮ ਕਰ ਸਕੇ।