
105 ਸਾਲ ਦੇ ਮੈਨੂਅਲ ਐਂਜਲੀਮ ਡੀਨੋ ਅਤੇ 101 ਸਾਲਾ ਮਾਰੀਆ ਡੀ ਸੂਸਾ ਡੀਨੋ ਦੇ ਵਿਆਹ ਨੂੰ 84 ਸਾਲ ਅਤੇ 77 ਦਿਨ ਹੋ ਗਏ ਹਨ।
ਰੀਨੋ ਡੂ ਬ੍ਰਾਜ਼ੀਲ : 1940 ਵਿਚ ਵਿਆਹ ਦੇ ਬੰਧਨ ਵਿਚ ਬੱਝੇ ਇਕ ਬ੍ਰਾਜ਼ੀਲੀ ਜੋੜੇ ਨੇ ਸੱਭ ਤੋਂ ਲੰਬੇ ਵਿਆਹੁਤਾ ਜੀਵਨ ਦਾ ਵਰਲਡ ਰਿਕਾਰਡ ਬਣਾਇਆ ਹੈ। 105 ਸਾਲ ਦੇ ਮੈਨੂਅਲ ਐਂਜਲੀਮ ਡੀਨੋ ਅਤੇ 101 ਸਾਲਾ ਮਾਰੀਆ ਡੀ ਸੂਸਾ ਡੀਨੋ ਦੇ ਵਿਆਹ ਨੂੰ 84 ਸਾਲ ਅਤੇ 77 ਦਿਨ ਹੋ ਗਏ ਹਨ।
ਦੋਵਾਂ ਦਾ ਵਿਆਹ 1940 ਵਿਚ ਹੋਇਆ ਸੀ ਅਤੇ ਉਹ ਅਜੇ ਵੀ ਇਕੱਠੇ ਹਨ ਅਤੇ ਅਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਇਸ ਵੇਲੇ ਮੈਨੂਅਲ ਅਤੇ ਮਾਰੀਆ ਦੇ ਪਰਵਾਰ ਵਿਚ ਕੁੱਲ 134 ਮੈਂਬਰ ਹਨ।
ਉਹ ਮੰਨਦੇ ਹਨ ਕਿ ਉਨ੍ਹਾਂ ਦੇ ਵਿਆਹ ਦੀ ਸਫ਼ਲਤਾ ਦਾ ਰਾਜ਼ ਸਿਰਫ਼ ਪਿਆਰ ਹੈ। ਭਾਵੇਂ ਮੈਨੂਅਲ ਅਤੇ ਮਾਰੀਆ ਕੋਲ ਸੱਭ ਤੋਂ ਲੰਬੇ ਤਕ ਵਿਆਹੁਤਾ ਦਾ ਰਿਕਾਰਡ ਹੈ ਪਰ ਇਤਿਹਾਸ ਵਿਚ ਸੱਭ ਤੋਂ ਲੰਬੇ ਵਿਆਹ ਦਾ ਰਿਕਾਰਡ ਕੈਨੇਡਾ ਦੇ ਡੇਵਿਡ ਜੈਕਬ ਹਿਲਰ ਅਤੇ ਸਾਰਾਹ ਡੇਵੀ ਹਿਲਰ ਕੋਲ ਹੈ। ਉਨ੍ਹਾਂ ਦਾ ਵਿਆਹ 1809 ਵਿਚ ਹੋਇਆ ਸੀ ਅਤੇ ਇਹ ਵਿਆਹ 88 ਸਾਲ ਅਤੇ 349 ਦਿਨ ਚਲਿਆ ਸੀ। ਸਾਰਾਹ ਦੀ ਮੌਤ 1898 ਵਿਚ ਹੋਈ ਸੀ। (ਏਜੰਸੀ)