117 ਸਾਲ ਤੋਂ ਲਗਾਤਾਰ ਰੋਸ਼ਨੀ ਦੇ ਰਿਹਾ ਇਹ ਬੱਲਬ, ਨਹੀਂ ਹੋਇਆ ਫ਼ਿਊਜ਼
Published : Mar 17, 2018, 5:44 pm IST
Updated : Mar 17, 2018, 5:44 pm IST
SHARE ARTICLE
bulb
bulb

ਇਕ ਬੱਲਬ ਅਜਿਹਾ ਵੀ ਹੈ, ਜੋ 117 ਸਾਲਾਂ ਤੋਂ ਨਾ ਕੇਵਲ ਸਲਾਮਤ ਹੈ ਸਗੋਂ ਲਗਾਤਾਰ ਰੋਸ਼ਨੀ ਦੇ ਰਿਹਾ ਹੈ।

ਸੀਐਫਐਲ ਦੀ ਗੱਲ ਨੂੰ ਜੇਕਰ ਛੱਡ ਦਿਤਾ ਜਾਵੇ ਕਿਸੇ ਇਕ ਬੱਲਬ ਦੀ ਲਾਇਫ ਜ਼ਿਆਦਾ ਤੋਂ ਜ਼ਿਆਦਾ ਇਕ ਸਾਲ ਤੋਂ ਵੀ ਜ਼ਿਆਦਾ ਨਹੀਂ ਹੁੰਦੀ ਹੈ ਪਰ ਜੇਕਰ ਤੁਹਾਨੂੰ ਇਹ ਕਿਹਾ ਜਾਵੇ ਕਿ ਇਸ ਦੁਨੀਆ 'ਚ ਇਕ ਬੱਲਬ ਅਜਿਹਾ ਵੀ ਹੈ, ਜੋ 117 ਸਾਲਾਂ ਤੋਂ ਨਾ ਕੇਵਲ ਸਲਾਮਤ ਹੈ ਸਗੋਂ ਲਗਾਤਾਰ ਰੋਸ਼ਨੀ ਦੇ ਰਿਹਾ ਹੈ। ਤਾਂ ਸ਼ਾਇਦ ਭਰੋਸਾ ਨਹੀਂ ਹੋਵੇਗਾ ਅਤੇ ਇਹ ਗੱਲ ਪੂਰੀ ਤਰ੍ਹਾਂ ਨਾਲ ਸੱਚ ਹੈ।

ਦਮਕਲ ਕੇਂਦਰ 'ਚ ਲੱਗਾ ਹੈ ਇਹ ਬੱਲਬ

ਇਕ ਮੀਡੀਆ ਰਿਪੋਰਟ ਮੁਤਾਬਕ ਇਹ ਬੱਲਬ ਕੈਲੀਫੋਰਨਿਆ ਦੇ ਲਿਵਰਮੋਰ ਸ਼ਹਿਰ 'ਚ ਸਥਿਤ ਹੈ। ਇਸ ਨੂੰ ਇਥੇ ਦੇ ਇਕ ਦਮਕਲ ਕੇਂਦਰ 'ਚ ਸਾਲ 1901 'ਚ ਲਗਾਇਆ ਗਿਆ ਸੀ। ਜੋ ਚਾਰ ਵਾਟ ਬਿਜਲੀ ਤੋਂ ਉਦੋਂ ਤੋਂ ਲੈ ਕੇ ਅੱਜ ਤਕ ਲਗਾਤਾਰ ਰੋਸ਼ਨੀ ਦੇ ਰਿਹਾ ਹੈ।  ਇਸ ਬੱਲਬ ਦਾ ਨਾਮ ਲਿਵਰਮੋਰ ਸੇਂਟੇਨਿਅਲ ਲਾਇਟ ਬੱਲਬ ਹੈ । 

1937 'ਚ ਪਹਿਲੀ ਵਾਰ ਕੀਤਾ ਗਿਆ ਬੰਦ

ਦਮਕਲ ਕੇਂਦਰ 'ਚ ਕਰਮਚਾਰੀਆਂ ਨੇ ਇਕ ਖ਼ਬਰ ਦੇ ਹਵਾਲੇ ਤੋਂ ਕਿਹਾ ਹੈ ਕਿ ਇਸ ਬੱਲਬ ਨੂੰ ਪਹਿਲੀ ਵਾਰ ਸਾਲ 1937 'ਚ ਬਿਜਲੀ ਦੀ ਲਕੀਰ ਬਦਲਨ ਲਈ ਬੰਦ ਕੀਤਾ ਗਿਆ ਸੀ ਅਤੇ ਤਾਰ ਬਦਲਨ ਦੇ ਬਾਅਦ ਇਹ ਬੱਲਬ ਫਿਰ ਜਲਣ ਲਗਾ। 

2001 'ਚ ਮਨਾਇਆ ਗਿਆ ਸ਼ਤਾਬਦੀ ਸਾਲ

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਲ 2001 'ਚ ਇਸ ਬੱਲਬ ਦਾ ਸੌਂਵਾ ਸਾਲ ਮਨਾਇਆ ਗਿਆ। ਜਿਨੂੰ ਦਿਖਾਉਣ ਲਈ ਸਿੱਧੇ ਵੈੱਬਕੈਮਰੇ ਦੀ ਵਰਤੋਂ ਕੀਤਾ ਗਈ ਸੀ।ਇਸ ਬੱਲਬ ਦੀ ਫੈਲੀ ਪ੍ਰਸਿੱਧਤਾ ਦੇ ਕਾਰਨ ਲੋਕ ਕਰੀਬ ਤਿੰਨ ਦਸ਼ਕਾਂ ਤੋਂ ਇਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਆ ਰਹੇ ਹਨ। ਸੱਚ ਪੁੱਛਿਆ ਜਾਵੇ ਤਾਂ ਇਹ ਬੱਲਬ ਅਪਣੇ ਆਪ 'ਚ ਇਕ ਮਿਊਜ਼ੀਅਮ ਬਣ ਚੁੱਕਿਆ ਹੈ। 

ਦਸ ਦਈਏ ਕਿ ਸਾਲ 2013 'ਚ ਇਕ ਅਜਿਹਾ ਵੀ ਸਮਾਂ ਆਇਆ ਸੀ ਜਦੋਂ ਲੋਕਾਂ ਨੂੰ ਲੱਗਾ ਇਹ ਬੱਲਬ ਫਿਊਜ਼ ਹੋ ਗਿਆ ਹੈ ਪਰ ਬਾਅਦ 'ਚ ਪਤਾ ਚਲਿਆ ਕਿ ਇਹ ਬੱਲਬ ਫਿਊਜ਼ ਨਹੀਂ ਹੋਇਆ ਹੈ। ਸਗੋਂ ਉਸ 'ਤੇ ਲੱਗਾ 76 ਸਾਲ ਪੁਰਾਨਾ ਤਾਰ ਖ਼ਰਾਬ ਹੋ ਗਿਆ ਹੈ।  ਤਾਰ ਦੇ ਮਰੰਮਤ ਦੇ ਬਾਅਦ ਜਦੋਂ ਇਸ ਬੱਲਬ ਨੂੰ ਲਗਾਇਆ ਗਿਆ ਤਾਂ ਇਹ ਫਿਰ ਤੋਂ ਚਲਣ ਲਗਾ।

ਗਿਨੀਜ਼ ਬੁੱਕ 'ਚ ਦਰਜ ਹੈ ਨਾਮ

ਲਗਾਤੀਰ ਇਨ੍ਹੇ ਸਾਲਾਂ ਤੋਂ ਚਲ ਰਹੇ ਲਿਵਰਮੋਰ ਸੈਂਟੇਨਿਅਲ ਲਾਈਟ ਬੱਲਬ ਦਾ ਨਾਮ ਇਸ ਦੇ ਰਕਾਰਡ ਦੇ ਕਾਰਨ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਦਰਜ ਹੋ ਗਿਆ ਹੈ ਅਤੇ ਦੁਨੀਆ ਭਰ ਦੇ ਲੋਕਾਂ 'ਚ ਇਸ ਨੂੰ ਲੈ ਕੇ ਉਤਸ਼ਾਹ ਵੱਧ ਰਿਹਾ ਹੈ। 

ਇਸ ਤਰ੍ਹਾਂ ਸ਼ੁਰੂ ਹੋਈ ਬੱਲਬ ਦੇ ਬਨਣ ਦੀ ਕਹਾਣੀ

ਲਿਵਰਮੋਰ ਸੈਂਟੇਨਿਅਲ ਲਾਈਟ ਬੱਲਬ ਦਾ ਜ਼ਿਕਰ ਸਾਲ 2010 'ਚ ਬਣਾਏ ਗਏ ਇਕ ਫਰੈਂਚ - ਸਪੈਨਿਸ਼ ਡਾਕਿਊਮੈਂਟਰੀ 'ਚ ਵੀ ਕੀਤਾ ਗਿਆ ਹੈ। ਡਾਕਿਊਮੈਂਟਰੀ 'ਚ ਇਸ ਬੱਲਬ ਦੇ ਸ਼ੁਰੂ ਹੋਣ ਦੀ ਕਹਾਣੀ ਦਸੀ ਗਈ ਹੈ। ਕੰਪਨੀ ਨੂੰ ਲਗਾ ਕਿ ਜੇਕਰ ਸਾਰੇ ਬੱਲਬ ਲੰਮੇ ਸਮੇਂ ਤੱਕ ਚਲਦੇ ਰਹੇ ਤਾਂ ਲੋਕਾਂ ਨੂੰ ਬੱਲਬ ਬਦਲਣ ਦੀ ਜ਼ਰੂਰਤ ਹੀ ਨਹੀਂ ਪਵੇਗੀ ਅਤੇ ਉਨ੍ਹਾਂ ਦੀ ਵਿਕਰੀ ਰੁਕ ਜਾਵੇਗੀ। ਫਿਰ ਬਲਬਾਂ ਦੀ ਉਮਰ ਘਟਾਈ ਗਈ। 

ਇਸ ਤਰ੍ਹਾਂ ਘਟੀ ਸਾਰੇ ਬੱਲਬ ਦੀ ਉਮਰ  

ਡਾਕਿਊਮੈਂਟਰੀ ਮੁਤਾਬਕ 1924 'ਚ ਬੱਲਬ ਕੰਪਨੀਆਂ 'ਚ ਇਕ ਗੁਪਤ ਬੈਠਕ ਹੋਈ। ਉਸ ਬੈਠਕ 'ਚ ਬੱਲਬ ਦੀ ਉਮਰ ਘਟਾਉਣ 'ਤੇ ਸਹਿਮਤੀ ਬਣੀ। ਹੌਲੀ - ਹੌਲੀ ਬਾਕੀ ਕੰਪਨੀਆਂ ਨੇ ਵੀ ਇਹੀ ਰਸਤਾ ਅਪਣਾ ਲਿਆ। ਹੁਣ ਬਾਜ਼ਾਰ 'ਚ 10 - 15 ਸਾਲ ਤੱਕ ਚਲਣ ਵਾਲੀ ਟਿਕਾਊ ਚੀਜ਼ਾਂ ਬਹੁਤ ਘੱਟ ਮਿਲਦੀਆਂ ਹਨ। ਸਾਲ 1920  ਦੇ ਦਸ਼ਕ ਤੱਕ ਇਕ ਬਿਜਲੀ ਦੇ ਬੱਲਬ ਦੀ ਔਸਤਨ ਉਮਰ 2,500 ਘੰਟੇ ਹੁੰਦੀ ਸੀ ਪਰ ਅੱਜ ਇਹ ਘੱਟ ਕੇ 1,000 ਘੰਟੇ ਤੋਂ ਵੀ ਘੱਟ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement