ਕੋਵਿਡ 19 : ਚੀਨ ਨੇ ਭਾਰਤ ਨੂੰ 650,000 ਮੈਡੀਕਲ ਕਿੱਟਾਂ ਭੇਜੀਆਂ : ਭਾਰਤੀ ਸਫ਼ੀਰ
Published : Apr 17, 2020, 11:56 am IST
Updated : Apr 17, 2020, 11:56 am IST
SHARE ARTICLE
File photo
File photo

ਚੀਨ ਨੇ ਕੋਵਿਡ 19 ਗਲੋਬਲ ਮਹਾਂਮਾਰੀ ਤੋਂ ਲੜਨ 'ਚ ਮਦਦ ਦੇ ਲਈ ਭਾਰਤ ਨੂੰ ਵੀਰਵਾਰ ਨੂੰ 650,000 ਕੋਰੋਨਾ ਵਾਇਰਸ ਮੈਡੀਕਲ ਕਿੱਟਾਂ ਭੇਜੀਆਂ।

ਬੀਜਿੰਗ, 16 ਅਪ੍ਰੈਲ : ਚੀਨ ਨੇ ਕੋਵਿਡ 19 ਗਲੋਬਲ ਮਹਾਂਮਾਰੀ ਤੋਂ ਲੜਨ 'ਚ ਮਦਦ ਦੇ ਲਈ ਭਾਰਤ ਨੂੰ ਵੀਰਵਾਰ ਨੂੰ 650,000 ਕੋਰੋਨਾ ਵਾਇਰਸ ਮੈਡੀਕਲ ਕਿੱਟਾਂ ਭੇਜੀਆਂ। ਬੀਜਿੰਗ 'ਚ ਭਾਰਤ ਦੇ ਸਫ਼ੀਰ ਵਿਕਰਮ ਮਿਸਤਰੀ ਨੇ ਇਥੇ ਦਸਿਆ ਕਿ ਚੀਨ ਤੋਂ ਖਰੀਦੀ ਜਾ ਰਹੀ 20 ਲੱਖ ਤੋਂ ਵੱਧ ਜਾਂਚ ਕਿੱਟਾ ਨੂੰ ਅਗਲੇ 15 ਦਿਨਾਂ 'ਚ ਭਾਰਤ ਭੇਜਿਆ ਜਾਵੇਗਾ।

ਮਿਸਤਰੀ ਨੇ ਵੀਰਵਾਰ ਨੂੰ ਟਵੀਟ ਕੀਤਾ, ''ਰੈਪਿਡ ਐਂਟੀਬਾਡੀ ਟੈਸਟ ਅਤੇ ਆਰਐਨਏ ਐਕਸਟ੍ਰੈਕਸ਼ਨ ਕਿੱਟਾਂ ਸਮੇਤ ਕੁੱਲ 650,000 ਕਿੱਟਾਂ ਨੂੰ ਅੱਜ ਤੜਕੇ ਗਵਾਂਗਝੂ ਹਵਾਈਅੱਡੇ ਤੋਂ ਭਾਰਤ ਲਈ ਭੇਜਿਆ ਗਿਆ।'' ਕੋਰੋਨਾ ਵਾਇਰਸ ਤੋਂ ਕਰੀਬ ਢਾਈ ਮਹੀਨੇ ਲੜਨ ਤੋਂ ਬਾਅਦ ਚੀਨੇ 'ਚ ਕਾਰਖਾਨਿਆਂ ਨੇ ਇਕ ਵਾਰ ਫ਼ਿਰ ਕੰਮ ਸ਼ੁਰੂ ਕਰ ਦਿਤਾ ਹੈ ਅਤੇ ਉਹ ਭਾਰਤ ਸਮੇਤ ਦੁਨੀਆਭਰ 'ਚ ਵੈਂਟੀਲੇਟਰ ਅਤੇ ਵਿਅਕਤੀਗਤ ਸੁਰੱਖਿਆ ਉਪਕਰਣਾਂ (ਪੀ.ਪੀ.ਈ) ਸਮੇਤ ਮੈਡੀਕਲ ਸਾਮਾਨ ਦੀ ਭਾਰੀ ਮੰਗ ਨੂੰ ਇਕ ਵੱਡੇ ਕਾਰੋਬਾਰੀ ਮੌਕੇ ਦੇ ਤੌਰ 'ਤੇ ਵੇਖ ਰਿਹਾ ਹੈ।

ਚੀਨ ਤੋਂ ਇਨ੍ਹਾਂ ਸਾਮਾਨਾਂ ਦੇ ਆਯਾਤ ਦੇ ਲਈ ਨਿੱਜੀ ਅਤੇ ਸਰਕਾਰੀ ਕੰਪਨੀਆਂ ਦੋਵੇਂ ਹੀ ਆਰਡਰ ਦੇ ਰਹੀਆਂ ਹਨ।  ਅਜਿਹੀ ਜਾਣਕਾਰੀ ਹੈ ਕਿ ਚੀਨ ਨੇ ਭਾਰਤ 'ਚ ਮੌਜੂਦਾ ਲਾਕਡਾਊਨ ਦੇ ਦੌਰਾਨ ਸਭ ਤੋਂ ਵੱਧ ਪ੍ਰਭਾਵਤ ਖੇਤਰਾਂ 'ਚ ਜਾਂਚ ਵਧਾਉਣ ਦੀ ਉਸ ਦੀਆਂ ਕੋਸ਼ਿਸਾਂ ਦੇ ਤੌਰ 'ਤੇ ਪਹਿਲਾਂ ਮੈਡੀਕਲ ਕਿੱਟਾਂ ਦੀ ਸਭ ਤੋਂ ਵੱਡੀ ਖੇਪ ਭੇਜੀ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement