
ਨੇਪਾਲ ਨੇ ਸ਼ੁੱਕਰਵਾਰ ਨੂੰ ਵਿਕਰਮ ਸੰਵਤ ਮੁਤਾਬਕ ਨਵਾਂ ਸਾਲ ਮਨਾਇਆ। ਗੁਰੂੰਗ ਆਪਣੇ ਚਾਰ ਦੋਸਤਾਂ ਨਾਲ ਚੀਵਾ ਭੰਜਯਾਂਗ ਗਿਆ।
ਕਾਠਮੰਡੂ : ਪੂਰਬੀ ਨੇਪਾਲ ਦੇ ਪੰਚਥਰ ਜ਼ਿਲ੍ਹੇ 'ਚ ਪਹਾੜੀ ਤੋਂ ਡਿੱਗਣ ਕਾਰਨ 34 ਸਾਲਾ ਭਾਰਤੀ ਸੈਲਾਨੀ ਦੀ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਮੁਤਾਬਕ ਸਿੱਕਮ ਦਾ ਰਹਿਣ ਵਾਲਾ ਕੇਸ਼ਵ ਗੁਰੂੰਗ ਸ਼ਨੀਵਾਰ ਰਾਤ ਪੂਰਬੀ ਨੇਪਾਲ ਦੇ ਸੈਰ-ਸਪਾਟਾ ਸਥਾਨ ਚੀਵਾ ਭੰਜਯਾਂਗ ਤੋਂ ਵਾਪਸ ਪਰਤਦੇ ਸਮੇਂ ਪਹਾੜੀ ਤੋਂ ਹੇਠਾਂ ਡਿੱਗ ਗਿਆ, ਜਿੱਥੇ ਉਹ ਨੇਪਾਲੀ ਨਵੇਂ ਸਾਲ ਦਾ ਜਸ਼ਨ ਮਨਾਉਣ ਗਿਆ ਸੀ।
ਨੇਪਾਲ ਨੇ ਸ਼ੁੱਕਰਵਾਰ ਨੂੰ ਵਿਕਰਮ ਸੰਵਤ ਮੁਤਾਬਕ ਨਵਾਂ ਸਾਲ ਮਨਾਇਆ। ਗੁਰੂੰਗ ਆਪਣੇ ਚਾਰ ਦੋਸਤਾਂ ਨਾਲ ਚੀਵਾ ਭੰਜਯਾਂਗ ਗਿਆ ਸੀ।
ਉਪ ਪੁਲਿਸ ਕਪਤਾਨ ਹਰੀ ਖਾਤੀਵਾੜਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੀ ਟੀਮ ਘਟਨਾ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ।