ਸਾਢੇ ਸੱਤ ਕਰੋੜ ਸਾਲ ਪੁਰਾਣੇ ਡਾਇਨਾਸੋਰ ਦੇ ਅੰਗਾਂ ਨੂੰ ਵਿਗਿਆਨੀਆਂ ਨੇ ਦਸਿਆ ਸੱਭ ਤੋਂ ਨਵੀਂ ਨਸਲ
Published : May 17, 2021, 11:05 am IST
Updated : May 17, 2021, 11:05 am IST
SHARE ARTICLE
 Scientists call dinosaur parts 75 million years old the newest species
Scientists call dinosaur parts 75 million years old the newest species

ਇਹ ਡਾਇਨਾਸੋਰ ਅਪਣੇ ਹਾਲਾਤ ਕਾਰਨ ਹੀ ਇੰਨੇ ਸਾਲਾਂ ਤੋਂ ਇਥੇ ਸੁਰੱਖਿਅਤ ਰਹਿ ਸਕਿਆ ਹੈ।

ਮੈਕਸੀਕੋ  : ਵਿਗਿਆਨੀਆਂ ਨੂੰ ਕਰੀਬ ਸਾਢੇ ਤਿੰਨ ਕਰੋੜ ਸਾਲ ਪੁਰਾਣੇ ਇਕ ਡਾਇਨਾਸੋਰ ਦੇ ਅੰਗਾਂ ’ਤੇ ਹੋਈ ਖੋਜ ਤੋਂ ਬਾਅਦ ਪਤਾ ਲੱਗਾ ਕਿ ਇਹ ਬੇਹੱਦ ਨਵੀਂ ਨਸਲ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਡਾਇਨਾਸੋਰ ਸ਼ਾਕਾਹਾਰੀ ਸੀ ਅਤੇ ਬੇਹੱਦ ਬਾਤੂਨੀ ਵੀ ਸੀ। ਇਸ ਦਾ ਐਲਾਨ ਮੈਕਸੀਕੋ ਦੇ ਇਤਿਹਾਸ ਅਤੇ ਮਾਨਵ-ਸ਼ਾਸਤਰ ਦੇ ਰਾਸ਼ਟਰੀ ਸੰਸਥਾਨ ਨੇ ਕੀਤਾ ਹੈ। ਇਸ ’ਤੇ ਖੋਜ ਕਰ ਰਹੇ ਜੈਵਿਕ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਡਾਇਨਾਸੋਰ ਅਪਣੇ ਹਾਲਾਤ ਕਾਰਨ ਹੀ ਇੰਨੇ ਸਾਲਾਂ ਤੋਂ ਇਥੇ ਸੁਰੱਖਿਅਤ ਰਹਿ ਸਕਿਆ ਹੈ।

 

ਸੰਸਥਾਨ ਨੇ ਅਪਣੇ ਬਿਆਨ ’ਚ ਕਿਹਾ ਹੈ ਕਿ ਸਾਢੇ ਸੱਤ ਕਰੋੜ ਸਾਲ ਪਹਿਲਾਂ ਇਕ ਵਿਸ਼ਾਲ ਡਾਇਨਾਸੋਰ ਗੰਦਗੀ ਨਾਲ ਭਰੇ ਇਕ ਟੋਭੇ ’ਚ ਹੀ ਮਰ ਗਿਆ ਸੀ। ਇਸੇ ਕਾਰਨ ਇਹ ਇੰਨੀ ਚੰਗੀ ਤਰ੍ਹਾਂ ਸੁਰੱਖਿਅਤ ਰਹਿ ਸਕਿਆ। ਵਿਗਿਆਨੀਆਂ ਨੇ ਡਾਇਨਾਸੋਰ ਦੀ ਇਸ ਨਸਲ ਨੂੰ ’ਤਲਾਤੋਲੋਫ਼ਸ ਗੈਲੋਰਮ’ ਨਾਮ ਦਿਤਾ ਗਿਆ ਹੈ। ਸਾਲ 2013 ’ਚ ਸਭ ਤੋਂ ਪਹਿਲਾਂ ਮੈਕਸੀਕੋ ਦੇ ਉੱਤਰੀ ਪ੍ਰਾਂਤ ਕੋਵਾਓਈਲਾ ਦੇ ਜਨਰਲ ਸੇਪੇਡਾ ਇਲਾਕੇ ’ਚ ਇਸ ਡਾਇਨਾਸੋਰ ਦੀ ਪੂਛ ਮਿਲੀ ਸੀ। ਹੌਲੀ-ਹੌਲੀ ਕੀਤੀ ਗਈ ਖੁਦਾਈ ’ਚ ਵਿਗਿਆਨੀਆਂ ਨੂੰ ਇਸ ਦੇ ਸਿਰ ਦਾ 80 ਫ਼ੀ ਸਦੀ ਹਿੱਸਾ, 1.32 ਮੀਟਰ ਦੀ ਕਲਗ਼ੀ, ਮੋਢੇ ਅਤੇ ਪੱਟਾਂ ਦੀਆਂ ਹੱਡੀਆਂ ਮਿਲੀਆਂ ਸਨ।

ਅਪਣੇ ਬਿਆਨ ’ਚ ਸੰਸਥਾਨ ਨੇ ਕਿਹਾ ਹੈ ਕਿ ਇਸ ਨਸਲ ਦੇ ਡਾਇਨਾਸੋਰ ਕਮ ਫ਼੍ਰੀਕੁਐਂਸੀ ਦੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਸੇ ਆਧਾਰ ’ਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸ਼ਾਂਤੀ ਪਸੰਦ ਹੋਣ ਦੇ ਨਾਲ ਕਾਫੀ ਬਾਤੂਨੀ ਰਹੇ ਹੋਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਉਹ ਸ਼ਿਕਾਰੀ ਦੇ ਪ੍ਰਜਣਨ ਸਬੰਧੀ ਉਦੇਸ਼ਾਂ ਅਤੇ ਉਨ੍ਹਾਂ ਨੂੰ ਡਰਾ ਕੇ ਭਜਾਉਣ ਲਈ ਤੇਜ਼ ਆਵਾਜ਼ ਕਢਦੇ ਸਨ। ਇਸ ਥਾਂ ’ਤੇ ਮੌਜੂਦ ਡਾਇਨਾਸੋਰ ਦੇ ਅੰਗਾਂ ਦੀ ਜਾਂਚ ਚੱਲ ਰਹੀ ਹੈ। ਇਸ ’ਤੇ ਹੁਣ ਤਕ ਹੋਈ ਖੋਜ ਦਾ ਪੇਪਰ ਵਿਗਿਆਨਿਕ ਮੈਗਜ਼ੀਨ ਕ੍ਰੇਟੇਸ਼ਿਅਸ ਰਿਸਰਚ ’ਚ ਪਬਲਿਸ਼ ਹੋਇਆ ਸੀ।

ਸੰਸਥਾਨ ਇਸ ਖੋਜ ਨੂੰ ਬੇਹੱਦ ਅਸਧਾਰਨ ਮੰਨਦਾ ਹੈ। ਜਿਸ ਥਾਂ ਤੋਂ ਇਹ ਡਾਇਨਾਸੋਰ ਮਿਲਿਆ ਹੈ, ਉਥੇ ਅਨੁਕੂਲ ਹਾਲਾਤ ਬਣੇ ਰਹੇ ਹੋਣਗੇ। ਕਰੋੜਾਂ ਸਾਲ ਪਹਿਲਾਂ ਇਹ ਇਕ ਟ੍ਰਾਪਿਕਲ ਇਲਾਕਾ ਸੀ। ਤਲਾਤੋਲੋਫ਼ਸ ਨਾਮ ਦੋ ਥਾਵਾਂ ਤੋਂ ਲਿਆ ਗਿਆ ਹੈ। ਸਥਾਨਕ ਨਹੂਆਤਲ ਭਾਸ਼ਾ ਦੇ ਸ਼ਬਦ ਤਲਾਹਤੋਲਿ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ ਲੋਫ਼ਸ (ਕਲਗ਼ੀ) ਦਾ ਮਿਸ਼ਰਣ ਹੈ। ਇਸ ਡਾਇਨਾਸੋਰ ਦੀ ਕਲਗ਼ੀ ਦੇ ਆਕਾਰ ਦੀ ਗੱਲ ਕਰੀਏ ਤਾਂ ਇਹ ਮੇਸੋਅਮਰੀਕੀ ਲੋਕਾਂ ਦੁਆਰਾ ਉਨ੍ਹਾਂ ਦੀ ਪ੍ਰਾਚੀਨ ਹਸਤਲਿਪੀਆਂ ’ਚ ਗੱਲਬਾਤ ਕਰਨ ਦੀ ਕਿਰਿਆ ਦੀ ਤਰ੍ਹਾਂ ਹੀ ਹੈ।               

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement