ਟੀਕਿਆਂ ਦੇ ਮਾਮਲੇ 'ਚ ਬਹੁਤ ਚੰਗੀ ਤਰੱਕੀ ਕਰ ਰਿਹੈ ਅਮਰੀਕਾ : ਟਰੰਪ
Published : Jun 17, 2020, 8:22 am IST
Updated : Jun 17, 2020, 8:22 am IST
SHARE ARTICLE
Donald Trump
Donald Trump

ਕਿਹਾ, ਅਮਰੀਕਾ ਬਿਮਾਰੀ ਨੂੰ ਸਮਝ ਚੁੱਕਾ ਹੈ, ਜਲਦ ਹੋਵੇਗੀ ਖ਼ਤਮ

ਵਾਸ਼ਿੰਗਟਨ, 16 ਜੂਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਅਤੇ ਉਸ ਦੇ ਇਲਾਜ ਲਈ ਟੀਕਿਆਂ ਦੇ ਮਾਮਲੇ ਵਿਚ ਕਾਫੀ ਤਰੱਕੀ ਕਰ ਰਿਹਾ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਚੀਨ ਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ ਸੀ ਪਰ ਅਜਿਹਾ ਹੋਇਆ। ਪੂਰੀ ਦੁਨੀਆਂ ਵਿਚ ਜੋ ਹੋਇਆ ਉਹ ਬਹੁਤ ਦੁਖਦਾਈ ਹੈ। ਪਰ ਸਾਡੀ ਗਿਣਤੀ ਘੱਟ ਹੈ ਅਤੇ ਇਹ ਸੁਧਰ ਰਹੀ ਹੈ ਅਤੇ ਇਕ ਦਿਨ ਇਹ ਘੱਟ ਕੇ ਖ਼ਤਮ ਹੋ ਜਾਵੇਗੀ।'' ਉਨ੍ਹਾਂ ਨੇ ਕਿਹਾ,''ਟੀਕਿਆਂ ਦੇ ਮਾਮਲੇ ਵਿਚ ਅਸੀਂ ਬਹੁਤ ਚੰਗੀ ਤਰੱਕੀ ਹਾਸਲ ਕਰ ਰਹੇ ਹਾਂ। ਤਾਂ ਇਕ ਤਰ੍ਹਾਂ ਨਾਲ ਅਸੀਂ ਇਲਾਜ ਦੇ ਉਦੇਸ਼ ਵਿਚ ਅਤੇ ਬਚਾਅ ਦੀ ਦਿਸ਼ਾ ਵਿਚ ਚੰਗੀ ਤਰੱਕੀ ਕਰ ਰਹੇ ਹਾਂ।

FileDonald Trump

ਮੈਂ ਨਤੀਜੇ ਦੇਖੇ ਹਨ। ਕੰਮ ਕਰ ਰਹੇ ਕੁਝ ਲੋਕਾਂ ਨਾਲ ਮੈਂ ਮੁਲਾਕਾਤ ਕੀਤੀ ਹੈ, ਸ਼ਾਨਦਾਰ ਲੋਕ, ਮਹਾਨ ਲੋਕ, ਅਜਿਹੇ ਲੋਕ ਜੋ ਪਹਿਲਾਂ ਸਫ਼ਲਤਾ ਹਾਸਲ ਕਰ ਚੁੱਕੇ ਹਨ।'' ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਬੀਮਾਰੀ ਨੂੰ ਸਮਝ ਚੁੱਕਾ ਹੈ ਅਤੇ ਸਭ ਸਿੱਖ ਚੁੱਕਾ ਹੈ। ਨਾਲ ਹੀ ਕਿਹਾ ਕਿ ਅਮਰੀਕਾ ਵਿਚ ਹੁਣ ਲਾਗ ਦਾ ਪੱਧਰ ਹੌਲੀ-ਹੌਲੀ ਘੱਟ ਰਿਹਾ ਹੈ। ਉਨ੍ਹਾਂ ਨੇ ਕਿਹਾ,''ਟੀਕਿਆਂ, ਇਲਾਜ ਅਤੇ ਰੋਗਮੁਕਤ ਹੋਣ ਦੇ ਸਬੰਧ ਵਿਚ ਅਸੀਂ ਤੁਹਾਡੇ ਲਈ ਕੁਝ ਬਹੁਤ ਚੰਗੀ ਖਬਰ ਲਿਆਵਾਂਗੇ ਕਿਉਂਕਿ ਮੇਰਾ ਅਨੁਮਾਨ ਹੈ ਕਿ ਜੇਕਰ ਤੁਸੀਂ ਇਲਾਜ ਦੇ ਤੌਰ 'ਤੇ ਦੇਖੋ ਅਤੇ ਜੇਕਰ ਇਹ ਤੇਜ਼ੀ ਨਾਲ ਕੰਮ ਕਰਦਾ ਹੈ ਤਾਂ ਤੁਸੀਂ ਇਸ ਨੂੰ ਰੋਗਮੁਕਤ ਹੋਣਾ ਹੀ ਕਹੋਗੇ। ਕੀ ਤੁਸੀਂ ਨਹੀਂ ਕਹੋਗੇ? ਇਸ ਲਈ ਮੈਨੂੰ ਲਗਦਾ ਹੈ ਕਿ ਇਸ 'ਤੇ ਸਾਨੂੰ ਚੰਗੀ ਖਬਰ ਮਿਲਣ ਵਾਲੀ ਹੈ।''  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement