ਅਮਰੀਕਾ ਜਾਣਦਾ ਹੈ ਕਿ ਈਰਾਨ ਦਾ ਖਾਮੇਨੇਈ ਕਿੱਥੇ ਲੁਕਿਆ ਹੋਇਐ, ਪਰ ਮਾਰਾਂਗੇ ਨਹੀਂ : ਡੋਨਾਲਡ ਟਰੰਪ
Published : Jun 17, 2025, 10:45 pm IST
Updated : Jun 17, 2025, 11:02 pm IST
SHARE ARTICLE
America knows where Iran's Khamenei is hiding: Donald Trump
America knows where Iran's Khamenei is hiding: Donald Trump

ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੀ ਕੀਤੀ ਅਪੀਲ

Donald Trump News : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਜਾਣਦਾ ਹੈ ਕਿ ਇਜ਼ਰਾਈਲ-ਈਰਾਨ ਸੰਘਰਸ਼ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਕਿੱਥੇ ਲੁਕੇ ਹੋਏ ਹਨ ਪਰ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਮਾਰਿਆ ਜਾਵੇ।

ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ, ਜਦਕਿ ਪੰਜ ਦਿਨਾਂ ਤੋਂ ਚੱਲ ਰਹੇ ਸੰਘਰਸ਼ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

ਟਰੰਪ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਅਖੌਤੀ ਸੁਪਰੀਮ ਲੀਡਰ ਕਿੱਥੇ ਲੁਕਿਆ ਹੋਇਆ ਹੈ। ਉਹ ਇੱਕ ਆਸਾਨ ਨਿਸ਼ਾਨਾ ਹੈ, ਪਰ ਉੱਥੇ ਸੁਰੱਖਿਅਤ ਹੈ - ਅਸੀਂ ਉਸਨੂੰ ਮਾਰਨ ਨਹੀਂ ਜਾ ਰਹੇ ਹਾਂ!, ਘੱਟੋ-ਘੱਟ ਫਿਲਹਾਲ ਤਾਂ ਨਹੀਂ। ਪਰ ਅਸੀਂ ਨਹੀਂ ਚਾਹੁੰਦੇ ਕਿ ਨਾਗਰਿਕਾਂ ਜਾਂ ਅਮਰੀਕੀ ਸੈਨਿਕਾਂ 'ਤੇ ਮਿਜ਼ਾਈਲਾਂ ਚਲਾਈਆਂ ਜਾਣ। ਸਾਡਾ ਸਬਰ ਖ਼ਤਮ ਹੋ ਗਿਆ ਹੈ।’’

ਤਹਿਰਾਨ ਪ੍ਰਤੀ ਟਰੰਪ ਦੀ ਇਹ ਟਿੱਪਣੀ ਤਹਿਰਾਨ ਦੇ 95 ਲੱਖ ਵਸਨੀਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਅਪੀਲ ਕਰਨ ਤੋਂ ਬਾਅਦ ਆਈ ਹੈ। ਉਨ੍ਹਾਂ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਤੁਰੰਤ ਗੱਲਬਾਤ ਲਈ ਵਾਸ਼ਿੰਗਟਨ ਪਰਤਣ ਲਈ ਇਕ ਅੰਤਰਰਾਸ਼ਟਰੀ ਸਿਖਰ ਸੰਮੇਲਨ ਦੀ ਆਪਣੀ ਯਾਤਰਾ ਨੂੰ ਵੀ ਛੋਟਾ ਕਰ ਦਿੱਤਾ ਸੀ।

ਟਰੰਪ ਮੰਗਲਵਾਰ ਤੜਕੇ ਵ੍ਹਾਈਟ ਹਾਊਸ ਪਹੁੰਚੇ, ਜਦੋਂ ਉਨ੍ਹਾਂ ਸਾਹਮਣੇ ਰਾਸ਼ਟਰਪਤੀ ਵਜੋਂ ਚੋਣ ਕਰਨ ਦਾ ਮੌਕਾ ਆਇਆ ਸੀ। ਇਜ਼ਰਾਈਲ ਨੇ ਪੰਜ ਦਿਨਾਂ ਦੇ ਮਿਜ਼ਾਈਲ ਹਮਲਿਆਂ ਨਾਲ ਈਰਾਨ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਅਤੇ ਉਸ ਦਾ ਮੰਨਣਾ ਹੈ ਕਿ ਉਹ ਹੁਣ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸਥਾਈ ਝਟਕਾ ਦੇ ਸਕਦਾ ਹੈ- ਖ਼ਾਸਕਰ ਜੇ ਉਸ ਨੂੰ ਟਰੰਪ ਤੋਂ ਥੋੜ੍ਹੀ ਹੋਰ ਮਦਦ ਮਿਲਦੀ ਹੈ।

ਪਰ ਅਮਰੀਕਾ ਦੀ ਸ਼ਮੂਲੀਅਤ ਨੂੰ ਵਧਾਉਣਾ, ਸ਼ਾਇਦ ਇਜ਼ਰਾਈਲੀਆਂ ਨੂੰ ਡੂੰਘੇ ਭੂਮੀਗਤ ਬਣਾਏ ਗਏ ਈਰਾਨੀ ਪ੍ਰਮਾਣੂ ਟਿਕਾਣਿਆਂ ਵਿੱਚ ਦਾਖਲ ਹੋਣ ਲਈ ਬੰਕਰ-ਤੋੜਨ ਵਾਲੇ ਬੰਬ ਪ੍ਰਦਾਨ ਕਰਨਾ ਜਾਂ ਹੋਰ ਸਿੱਧੀ ਅਮਰੀਕੀ ਫੌਜੀ ਸਹਾਇਤਾ ਦੀ ਪੇਸ਼ਕਸ਼ ਕਰਨਾ, ਟਰੰਪ ਲਈ ਭਾਰੀ ਸਿਆਸੀ ਜੋਖਮ ਹੋ ਸਕਦਾ ਹੈ।

ਵਾਸ਼ਿੰਗਟਨ ਪਰਤਦੇ ਸਮੇਂ ਟਰੰਪ ਨੇ ਸਮਝੌਤੇ 'ਤੇ ਪਹੁੰਚਣ 'ਚ ਅਸਫਲ ਰਹਿਣ 'ਤੇ ਈਰਾਨੀ ਨੇਤਾਵਾਂ 'ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ ਹੁਣ ਸੰਘਰਸ਼ ਦਾ ਅਸਲ ਅੰਤ ਅਤੇ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਛੱਡਣ ਦੀ ਤਲਾਸ਼ ਕਰ ਰਹੇ ਹਨ।

ਟਰੰਪ ਨੇ ਏਅਰ ਫੋਰਸ ਵਨ 'ਤੇ ਪੱਤਰਕਾਰਾਂ ਨੂੰ ਕਿਹਾ, ‘‘ਉਨ੍ਹਾਂ ਨੂੰ ਸੌਦਾ ਕਰਨਾ ਚਾਹੀਦਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਸੌਦਾ ਕਰੋ। ਮੈਨੂੰ ਨਹੀਂ ਪਤਾ ਉਹ ਕੀ ਕਰਨਗੇ। ਮੈਂ ਗੱਲਬਾਤ ਕਰਨ ਦੇ ਮੂਡ ਵਿੱਚ ਨਹੀਂ ਹਾਂ।’’

ਈਰਾਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸਿਰਫ ਸ਼ਾਂਤੀਪੂਰਨ ਉਦੇਸ਼ਾਂ ਲਈ ਹੈ ਅਤੇ ਅਮਰੀਕੀ ਖੁਫੀਆ ਏਜੰਸੀਆਂ ਨੇ ਮੁਲਾਂਕਣ ਕੀਤਾ ਹੈ ਕਿ ਤਹਿਰਾਨ ਸਰਗਰਮੀ ਨਾਲ ਬੰਬ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement