Iran-Israel News: ਜੀ-7 ਨੇਤਾਵਾਂ ਨੇ ਇਜ਼ਰਾਈਲ ਅਤੇ ਇਰਾਨ ਵਿਚਕਾਰ ਤਣਾਅ ਘਟਾਉਣ ਦੀ ਕੀਤੀ ਅਪੀਲ
Published : Jun 17, 2025, 8:10 pm IST
Updated : Jun 17, 2025, 8:10 pm IST
SHARE ARTICLE
Iran-Israel News: G7 leaders call for de-escalation of tensions between Israel and Iran
Iran-Israel News: G7 leaders call for de-escalation of tensions between Israel and Iran

ਈਰਾਨ ਦੇ ਹੱਥ ਪਰਮਾਣੂ ਹਥਿਆਰ ਨਾ ਲੱਗੇ ਜਾਣ ’ਤੇ ਵੀ ਜ਼ੋਰ ਦਿਤਾ

ਕਨਾਨਾਸਕੀਸ : ਕੈਨੇਡਾ ’ਚ ਹੋਈ ਜੀ-7 ਦੇਸ਼ਾਂ ਦੀ ਬੈਠਕ ਦੇ ਨੇਤਾਵਾਂ ਨੇ ਇਕ ਸਾਂਝੇ ਬਿਆਨ ਉਤੇ  ਹਸਤਾਖਰ ਕੀਤੇ, ਜਿਸ ’ਚ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਨੂੰ ਘੱਟ ਕਰਨ ਦੀ ਮੰਗ ਕੀਤੀ ਗਈ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਈਰਾਨ ਨੂੰ ਪ੍ਰਮਾਣੂ ਬੰਬ ਰੱਖਣ ਦੀ ਇਜਾਜ਼ਤ ਨਹੀਂ ਦਿਤੀ  ਜਾ ਸਕਦੀ।

ਬਿਆਨ ’ਚ ਕਿਹਾ ਗਿਆ ਹੈ, ‘‘ਅਸੀਂ ਜੀ-7 ਦੇ ਨੇਤਾ ਮੱਧ ਪੂਰਬ ’ਚ ਸ਼ਾਂਤੀ ਅਤੇ ਸਥਿਰਤਾ ਲਈ ਅਪਣੀ ਵਚਨਬੱਧਤਾ ਦੁਹਰਾਉਂਦੇ ਹਾਂ। ਇਸ ਸੰਦਰਭ ’ਚ, ਅਸੀਂ ਪੁਸ਼ਟੀ ਕਰਦੇ ਹਾਂ ਕਿ ਇਜ਼ਰਾਈਲ ਨੂੰ ਅਪਣੀ ਰੱਖਿਆ ਕਰਨ ਦਾ ਅਧਿਕਾਰ ਹੈ। ਅਸੀਂ ਇਜ਼ਰਾਈਲ ਦੀ ਸੁਰੱਖਿਆ ਲਈ ਅਪਣਾ  ਸਮਰਥਨ ਦੁਹਰਾਉਂਦੇ ਹਾਂ।’’

ਬਿਆਨ ਅਨੁਸਾਰ, ‘‘ਅਸੀਂ ਨਾਗਰਿਕਾਂ ਦੀ ਸੁਰੱਖਿਆ ਦੀ ਮਹੱਤਤਾ ਦੀ ਵੀ ਪੁਸ਼ਟੀ ਕਰਦੇ ਹਾਂ। ਈਰਾਨ ਖੇਤਰੀ ਅਸਥਿਰਤਾ ਅਤੇ ਅਤਿਵਾਦ ਦਾ ਮੁੱਖ ਸਰੋਤ ਹੈ। ਅਸੀਂ ਲਗਾਤਾਰ ਸਪੱਸ਼ਟ ਕਰਦੇ ਰਹੇ ਹਾਂ ਕਿ ਈਰਾਨ ਕੋਲ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਹੋ ਸਕਦੇ। ਅਸੀਂ ਅਪੀਲ ਕਰਦੇ ਹਾਂ ਕਿ ਈਰਾਨੀ ਸੰਕਟ ਦੇ ਹੱਲ ਨਾਲ ਮੱਧ ਪੂਰਬ ਵਿਚ ਦੁਸ਼ਮਣੀ ਵਿਚ ਵਿਆਪਕ ਕਮੀ ਆਵੇ, ਜਿਸ ਵਿਚ ਗਾਜ਼ਾ ਵਿਚ ਜੰਗਬੰਦੀ ਵੀ ਸ਼ਾਮਲ ਹੈ। ਅਸੀਂ ਕੌਮਾਂਤਰੀ  ਊਰਜਾ ਬਾਜ਼ਾਰਾਂ ਉਤੇ  ਪੈਣ ਵਾਲੇ ਪ੍ਰਭਾਵਾਂ ਪ੍ਰਤੀ ਸੁਚੇਤ ਰਹਾਂਗੇ ਅਤੇ ਬਾਜ਼ਾਰ ਦੀ ਸਥਿਰਤਾ ਦੀ ਰੱਖਿਆ ਲਈ ਸਮਾਨ ਵਿਚਾਰਧਾਰਾ ਵਾਲੇ ਭਾਈਵਾਲਾਂ ਸਮੇਤ ਤਾਲਮੇਲ ਲਈ ਤਿਆਰ ਰਹਾਂਗੇ।’’ (ਪੀਟੀਆਈ)

Location: Canada, Manitoba

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement