India-Pakistan News : ਫ਼ੰਡਿੰਗ ਬਗ਼ੈਰ Pehalgam Terrorist Attack ਸੰਭਵ ਨਹੀਂ : FATF
Published : Jun 17, 2025, 12:44 pm IST
Updated : Jun 17, 2025, 12:44 pm IST
SHARE ARTICLE
No Terrorist Attack Possible Without Funding: FATF Latest News in Punjabi
No Terrorist Attack Possible Without Funding: FATF Latest News in Punjabi

India-Pakistan News : ਵਿੱਤੀ ਐਕਸ਼ਨ ਟਾਸਕ ਫ਼ੋਰਸ ਨੇ ਹਮਲੇ ਦੀ ਕੀਤੀ ਨਿਖੇਧੀ

No Terrorist Attack Possible Without Funding: FATF Latest News in Punjabi : ਆਲਮੀ ਦਹਿਸ਼ਤੀ ਫ਼ੰਡਿੰਗ ’ਤੇ ਨਜ਼ਰ ਰੱਖਣ ਵਾਲੀ ਏਜੰਸੀ ਵਿੱਤੀ ਐਕਸ਼ਨ ਟਾਸਕ ਫ਼ੋਰਸ ਨੇ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਪੈਸਿਆਂ ਤੋਂ ਬਿਨਾਂ ਨਹੀਂ ਹੋ ਸਕਦਾ ਸੀ। 

ਇਹ ਤੀਜੀ ਵਾਰ ਹੈ ਜਦੋਂ ਐਫ਼ਏਟੀਐਫ਼ ਨੇ ਬੀਤੇ ਇਕ ਦਹਾਕੇ ’ਚ ਅਤਿਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ 2015 ਅਤੇ 2019 ਦੇ ਹਮਲਿਆਂ ਦੀ ਨਿਖੇਧੀ ਕੀਤੀ ਸੀ। 

ਭਾਰਤ ਵਲੋਂ ਪਾਕਿਸਤਾਨ ਨੂੰ ਐਫ਼ਏਟੀਐਫ਼ ਦੀ ਗਰੇਅ ਲਿਸਟ ’ਚ ਮੁੜ ਤੋਂ ਰੱਖਣ ਲਈ ਪਾਏ ਜਾ ਰਹੇ ਦਬਾਅ ਦਰਮਿਆਨ ਏਜੰਸੀ ਨੇ ਕਿਹਾ, ‘ਅਤਿਵਾਦੀ ਦੁਨੀਆਂ ਭਰ ’ਚ ਲੋਕਾਂ ਦੀ ਹੱਤਿਆ ਕਰਦੇ ਹਨ, ਉਨ੍ਹਾਂ ਨੂੰ ਅਪਾਹਜ਼ ਬਣਾਉਂਦੇ ਹਨ ਅਤੇ ਡਰ ਪੈਦਾ ਕਰਦੇ ਹਨ। ਅਸੀਂ 22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਇਹ ਅਤੇ ਹੋਰ ਹਮਲੇ ਬਿਨਾਂ ਪੈਸਿਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਫ਼ੰਡਾਂ ਦੇ ਲੈਣ-ਦੇਣ ਤੋਂ ਬਿਨਾਂ ਨਹੀਂ ਹੋ ਸਕਦੇ ਸਨ।’ 

ਜਾਣਕਾਰੀ ਅਨੁਸਾਰ ਪਾਕਿਸਤਾਨ ਨੂੰ 2008 ’ਚ ਗਰੇਅ ਲਿਸਟ ’ਚੋਂ ਹਟਾ ਦਿਤਾ ਗਿਆ ਸੀ। ਐਫ਼ਏਟੀਐਫ਼ ਨੇ ਅੱਜ ਇਹ ਵੀ ਕਿਹਾ ਕਿ ਉਸ ਨੇ ਦਹਿਸ਼ਤੀ ਫ਼ੰਡਿੰਗ ਨਾਲ ਨਜਿੱਠਣ ਲਈ ਮੁਲਕਾਂ ਵਲੋਂ ਅਪਣਾਏ ਗਏ ਢੰਗ-ਤਰੀਕਿਆਂ ਦੇ ਅਸਰ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਐਫ਼ਏਟੀਐਫ਼ ਨੇ ਆਲਮੀ ਨੈੱਟਵਰਕ ’ਚ 200 ਤੋਂ ਵੱਧ ਖੇਤਰਾਂ ਦੇ ਮੁਲਾਂਕਣ ’ਚ ਯੋਗਦਾਨ ਦੇਣ ਵਾਲੇ ਮਾਹਿਰਾਂ ਦੀ ਹਮਾਇਤ ਕਰਨ ਲਈ ਦਹਿਸ਼ਤੀ ਫ਼ੰਡਿੰਗ ਜੋਖ਼ਮ ਬਾਰੇ ਮਾਰਗ-ਦਰਸ਼ਨ ਵਿਕਸਤ ਕੀਤਾ ਹੈ। 

ਬਿਆਨ ’ਚ ਕਿਹਾ ਗਿਆ ਹੈ ਕਿ ਐਫ਼ਏਟੀਐਫ਼ ਛੇਤੀ ਹੀ ਆਲਮੀ ਨੈੱਟਵਰਕ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਦਹਿਸ਼ਤੀ ਫ਼ੰਡਿੰਗ ਦਾ ਇਕ ਵਿਆਪਕ ਅਧਿਐਨ ਜਾਰੀ ਕਰੇਗਾ। ਏਜੰਸੀ ਨੇ ਅਪਣੀ ਮੁਖੀ ਐਲੀਜ਼ਾ ਡੀ ਐਂਡਾ ਮਾਦਰਾਜ਼ੋ ਦੇ ਹਾਲੀਆ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਕੰਪਨੀ, ਅਧਿਕਾਰੀ ਜਾਂ ਮੁਲਕ ਇਸ ਚੁਣੌਤੀ ਦਾ ਇਕੱਲਿਆਂ ਸਾਹਮਣਾ ਨਹੀਂ ਕਰ ਸਕਦਾ ਹੈ ਅਤੇ ਸਾਰਿਆਂ ਨੂੰ ਰਲ ਕੇ ਆਲਮੀ ਦਹਿਸ਼ਤਗਰਦੀ ਦਾ ਟਾਕਰਾ ਕਰਨਾ ਪਵੇਗਾ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement