ਹੜ੍ਹ ਨਾਲ ਬੇਹਾਲ ਯੂਰਪ : ਮਰਨ ਵਾਲਿਆਂ ਦੀ ਗਿਣਤੀ 110 ਤੋਂ ਟੱਪੀ
Published : Jul 17, 2021, 9:33 am IST
Updated : Jul 17, 2021, 9:33 am IST
SHARE ARTICLE
Flood-stricken Europe
Flood-stricken Europe

ਬੈਲਜੀਅਮ ’ਚ ਭਿਆਨਕ ਹੜ੍ਹ, 13 ਮਰੇ, 4 ਲਾਪਤਾ

ਬਰਲਿਨ: ਪਛਮੀ ਜਰਮਨੀ ਅਤੇ ਬੈਲਜੀਅਮ ਦੇ ਕਈ ਇਲਾਕਿਆਂ ਵਿਚ ਆਏ ਵਿਨਾਸ਼ਕਾਰੀ ਹੜ੍ਹ ਵਿਚ ਘੱਟੋ ਘੱਟ 110 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੈਂਕੜੇ ਲੋਕਾਂ ਦੀ ਤਲਾਸ਼ ਲਈ ਤਲਾਸ਼ੀ ਅਤੇ ਰਾਹਤ ਅਭਿਆਨ ਜਾਰੀ ਹੈ।

Flood-stricken Europe: Death toll rises to 110Flood-stricken Europe: Death toll rises to 11

ਜਰਮਨੀ ਦੇ ਰਾਸ਼ਟਰਪਤੀ ਫ਼ਰੈਂਕ ਵਾਲਟਰ ਸਟੀਨਮੇਅਰ ਨੇ ਕਿਹਾ ਕਿ ਉਹ ਹੜ੍ਹ ਕਾਰਨ ਹੋਈ ਤਬਾਹੀ ਤੋਂ ਸਦਮੇ ’ਚ ਹਨ ਅਤੇ ਲੋਕਾਂ ਨੂੰ ਮਾਰੇ ਗਏ ਲੋਕਾਂ ਦੇ ਪ੍ਰਵਾਰਾਂ ਅਤੇ ਇਸ ਆਫ਼ਤ ਵਿਚ ਵਿਆਪਕ ਨੁਕਸਾਨ ਝੱਲਣ ਵਾਲੇ ਸ਼ਹਿਰਾਂ ਅਤੇ ਕਸਬਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਸਟੀਨਮੇਅਰ ਨੇ ਸ਼ੁਕਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ,‘‘ਮੁਸ਼ਕਲ ਦੀ ਇਸ ਘੜੀ ਵਿਚ ਸਾਡਾ ਦੇਸ਼ ਇਕਜੁਟ ਖੜਾ ਹੈ।

Flood-stricken Europe: Death toll rises to 110Flood-stricken Europe: Death toll rises to 110

ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਲੋਕਾਂ ਪ੍ਰਤੀ ਇਕਜੁਟਤਾ ਦਿਖਾਈਏ ਜਿਨ੍ਹਾਂ ਤੋਂ ਹੜ੍ਹ ਨੇ ਸੱਭ ਕੁੱਝ ਖੋਹ ਲਿਆ ਹੈ।’’ ਜਰਮਨੀ ਦੇ ਰਿਨੇਲੈਂਡ-ਪਲਾਟਿਨੇਟ ਸੂਬੇ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਥੇ 60 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਘੱਟੋ ਘੱਟ 9 ਅਪਾਹਜ ਆਸ਼ਰਮ ਕੇਂਦਰ ਵਿਚ ਰਹਿਣ ਵਾਲੇ ਸਨ।

DeathDeath

ਗੁਆਂਢੀ ਉਤਰ ਰਿਨੇ ਵੇਸਟਫ਼ਾਲਿਆ ਸੂਬੇ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ 43 ਦੱਸੀ ਹੈ ਅਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਕਾਊਂਟੀ ਪ੍ਰਸ਼ਾਸਨ ਪ੍ਰਮੁਖ ਫ਼ਰੈਕ ਰਾਕ ਨੇ ਕਿਹਾ ਕਿ ਗੱਲ ਦਾ ਸਟੀਕ ਅੰਕੜਾ ਨਹੀਂ ਹੈ ਕਿ ਕਿੰਨੇ ਲੋਕ ਮਾਰੇ ਗਏ। ਅਧਿਕਾਰੀਆਂ ਨੇ ਵੀਰਵਾਰ ਦੇਰ ਸ਼ਾਮ ਕਿਹਾ ਸੀ ਕਿ ਜਰਮਨੀ ਵਿਚ ਕਰੀਬ 1300 ਲੋਕ ਹਾਲੇ ਵੀ ਲਾਪਤਾ ਹਨ।

ਸ਼ੁਰੂਆਤੀ ਅੰਕੜਿਆਂ ਵਿਚ ਬੈਲਜੀਅਮ ਵਿਚ 13 ਲੋਕਾਂ ਦੀ ਮੌਤ ਦੀ ਖ਼ਬਰ ਹੈ ਜਦੋਂਕਿ ਪੰਜ ਲੋਕ ਹਾਲੇ ਵੀ ਲਾਪਤਾ ਹਨ। ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਹੜ੍ਹ ਆ ਗਏ, ਜਿਨ੍ਹਾਂ ਵਿਚ ਕਾਰਾਂ ਤੇ ਘਰ ਰੁੜ੍ਹ ਗਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement