Delhi News : ਸੁਪਰੀਮ ਕੋਰਟ ਨੇ ਰਾਸ਼ਨ ਕਾਰਡ ਜਾਰੀ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦੀ ਤਸਦੀਕ ’ਚ ਦੇਰੀ ਲਈ ਡਿਫਾਲਟਰ ਸੂਬਿਆਂ ਨੂੰ ਲਗਾਈ ਫਟਕਾਰ

By : BALJINDERK

Published : Jul 17, 2024, 11:41 am IST
Updated : Jul 17, 2024, 1:51 pm IST
SHARE ARTICLE
Supreme Court
Supreme Court

Delhi News : ਚਾਰ ਹਫ਼ਤਿਆਂ ਦੇ ਅੰਦਰ ਇਹ ਅਭਿਆਸ ਪੂਰਾ ਕਰਨ ਦੇ ਦਿੱਤੇ ਨਿਰਦੇਸ਼

 

Delhi News -ਸੁਪਰੀਮ ਕੋਰਟ ਨੇ ਰਾਸ਼ਨ ਕਾਰਡ ਜਾਰੀ ਕਰਨ ਲਈ ਈ –ਸ਼ਰਮ ਪੋਰਟਲ ’ਤੇ ਰਜਿਸਟਰਡ ਪ੍ਰਵਾਸੀ ਮਜ਼ਦੂਰਾਂ ਦੀ ਤਸਦੀਕ ’ਚ ਦੇਰੀ ਲਈ ਡਿਫਾਲਟਰ ਸੂਬਿਆਂ ਨੂੰ ਫਟਕਾਰ ਲਗਾਈ ਅਤੇ ਉਨ੍ਹਾਂ ਨੂੰ ਚਾਰ ਹਫਤਿਆਂ ਦੇ ਅੰਦਰ ਇਹ ਅਭਿਆਸ  ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਸਰਬ- ਉੱਚ ਅਦਾਲਤ ਨੇ ਕੇਂਦਰ ਨੂੰ ਉਨ੍ਹਾਂ ਸੂਬਿਆਂ ਨੂੰ ਅਨਾਜ ਜਾਰੀ ਕਰਨ ਦਾ ਦਿੱਤਾ, ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਪੁਸ਼ਟੀ ਪੂਰੀ ਕਰ ਲਈ ਹੈ। 

ਇਹ ਵੀ ਪੜੋ: Hoshiarpur News : ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਰਾਗੀ ਅਮਰਦੀਪ ਸਿੰਘ ਬੋਦਲ ਦਾ ਅਮਰੀਕਾ ’ਚ ਹੋਇਆ ਦੇਹਾਂਤ 

ਜਸਟਿਸ ਸੁਧਾਂਸ਼ੂ ਧੂਲੀਆ ਤੇ ਅਹਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਦੇਰੀ ਨੂੰ ਮੰਦਭਾਗਾਂ ਦੱਸਦੇ ਹੋਏ ਕਿਹਾ ਕਿ ਜੇਕਰ ਸੂਬੇ ਨਿਰਧਾਰਿਤ ਸਮੇਂ ਅੰਦਰ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰਨ 'ਚ ਅਸਫ਼ਲ ਰਹਿੰਦੇ ਹਨ ਤਾਂ ਉਹ ਸੰਬੰਧਿਤ ਸਕੱਤਰਾਂ ਨੂੰ ਤਲਬ ਕਰਨਗੇ। ਬੈਂਚ ਨੇ ਕਿਹਾ ਕਿ ਬਿਹਾਰ ਤੇ ਤੇਲੰਗਾਨਾ ਹੀ ਅਜਿਹੇ ਰਾਜ ਹਨ, ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ 100 ਪ੍ਰਤੀਸ਼ਤ ਤਸਦੀਕ ਪੂਰੀ ਕੀਤੀ ਹੈ। 

ਇਹ ਵੀ ਪੜੋ:Mohali News : ਪੁਲਿਸ ਨੇ ਚੋਰੀ ਦੇ ਮੋਟਰਸਾਈਕਲ 'ਤੇ ਭੱਜ ਰਹੇ ਦੋ ਬਦਮਾਸਾਂ ਨੂੰ ਕੀਤਾ ਕਾਬੂ  

ਪਟੀਸ਼ਨਰਾਂ ਵਲੋਂ ਸੁਣਵਾਈ ਦੌਰਾਨ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਕੁਝ ਰਾਜਾਂ ਨੇ ਤਸਦੀਕ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ, ਜਦਕਿ ਬਾਕੀਆਂ ਨੇ ਅਭਿਆਸ ਸ਼ੁਰੂ ਨਹੀਂ ਕੀਤਾ ਹੈ।

(For more news apart from Verification for ration cards of migrant laborers should be completed in 1 month - Supreme Court News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement