
ਅਫਗਾਨਿਸਤਾਨ ਵਿਚ ਚੱਲ ਰਹੇ ਰਾਜਨੀਤਿਕ ਸੰਕਟ ਦੌਰਾਨ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਨੇ ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨਿਆ ਹੈ।
ਕਾਬੁਲ: ਅਫਗਾਨਿਸਤਾਨ ਵਿਚ ਚੱਲ ਰਹੇ ਰਾਜਨੀਤਿਕ ਸੰਕਟ ਦੌਰਾਨ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਨੇ ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨਿਆ ਹੈ। ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਵਿਚ ਉਪ-ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਦੀ ਗੈਰ ਮੌਜੂਦਗੀ, ਚਲੇ ਜਾਣ ਤੋਂ ਬਾਅਦ, ਅਸਤੀਫਾ ਜਾਂ ਮੌਤ ਦੀ ਸੂਰਤ ਵਿਚ ਉਪ ਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਨਿਭਾਉਣਗੇ।
Tweet
ਹੋਰ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਮੰਦਭਾਗਾ- ਭਾਰਤੀ ਵਿਦੇਸ਼ ਮੰਤਰਾਲੇ
ਉਹਨਾਂ ਕਿਹਾ, “ਮੈਂ ਇਸ ਸਮੇਂ ਦੇਸ਼ ਵਿਚ ਹਾਂ ਅਤੇ ਦੇਸ਼ ਦਾ ਜਾਇਜ਼ ਕਾਰਜਕਾਰੀ ਰਾਸ਼ਟਰਪਤੀ ਹਾਂ। ਮੈਂ ਸਹਿਮਤੀ ਬਣਾਉਣ ਅਤੇ ਸਮਰਥਨ ਹਾਸਲ ਕਰਨ ਲਈ ਸਾਰੇ ਨੇਤਾਵਾਂ ਨਾਲ ਸੰਪਰਕ ਕਰ ਰਿਹਾ ਹਾਂ।" ਇਸ ਤੋਂ ਪਹਿਲਾਂ ਉਹਨਾਂ ਨੇ ਅਫ਼ਗਾਨਿਸਤਾਨ ਅਤੇ ਤਾਲਿਬਾਨ ਬਾਰੇ ਇਕ ਹੋਰ ਟਵੀਟ ਕੀਤਾ ਸੀ। ਉਹਨਾਂ ਲਿਖਿਆ ਸੀ, “ਅਫ਼ਗਾਨਿਸਤਾਨ ਮਾਮਲੇ ’ਤੇ ਹੁਣ ਰਾਸ਼ਟਰਪਤੀ ਜੋਅ ਬਾਇਡਨ ਨਾਲ ਬਹਿਸ ਕਰਨਾ ਬੇਕਾਰ ਹੈ। ਉਹਨਾਂ ਨੂੰ ਛੱਡ ਦਿਓ। ਸਾਨੂੰ ਅਫ਼ਗਾਨਾਂ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਅਫ਼ਗਾਨਿਸਤਾਨ, ਵਿਯਤਨਾਮ ਨਹੀਂ ਹੈ”।