Taiwan Teacher : ਤਾਇਵਾਨ ’ਚ ਸਕੂਲ ਅਧਿਆਪਕ ਬਣਿਆ ਹੈਵਾਨ, 6 ਵਿਦਿਆਰਥਣਾਂ ਨਾਲ ਕੀਤਾ ਰੇਪ, ਸੁਣਾਈ 28 ਸਾਲ ਦੀ ਸਜ਼ਾ
Published : Aug 17, 2024, 10:07 pm IST
Updated : Aug 17, 2024, 10:07 pm IST
SHARE ARTICLE
Rape News
Rape News

224 ਮਾਮਲਿਆਂ ’ਚ 28 ਸਾਲ ਦੀ ਸਜ਼ਾ

Taiwan Teacher : ਤਾਇਵਾਨ ਵਿਚ ਇਕ ਅਧਿਆਪਕ ਨੂੰ ਛੇ ਕੁੜੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ 28 ਸਾਲ ਦੀ ਸਜ਼ਾ ਸੁਣਾਈ ਗਈ ਹੈ। ਤਾਈਪੇ ਟਾਈਮਜ਼ ਅਨੁਸਾਰ 30 ਸਾਲਾ ਕਿੰਡਰਗਾਰਟਨ ਅਧਿਆਪਕ ਮਾਓ ਚੁਨ ਸ਼ੇਨ ਨੂੰ ਛੇ ਲੜਕੀਆਂ ਦੇ ਬਲਾਤਕਾਰ ਦੇ 11, ਸ਼ੋਸ਼ਣ ਦੇ 207 ਅਤੇ ਅਸ਼ਲੀਲ ਫ਼ੋਟੋਆਂ ਅਤੇ ਵੀਡੀਉ ਬਣਾਉਣ ਦੇ ਛੇ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ।

ਤਾਈਪੇ ਦੀ ਅਦਾਲਤ ਨੇ ਕਿਹਾ ਕਿ ਮਾਓ ਨੂੰ ਕੁੱਲ 224 ਮਾਮਲਿਆਂ ’ਤੇ ਦੋਸ਼ੀ ਪਾਇਆ ਗਿਆ, ਜਿਸ ’ਚ ਕਾਨੂੰਨ ਮੁਤਾਬਕ ਉਸ ਦੀ ਕੁੱਲ ਸਜ਼ਾ 1252 ਸਾਲ 6 ਮਹੀਨੇ ਹੋਵੇਗੀ। ਹਾਲਾਂਕਿ ਉਸ ਨੂੰ 28 ਸਾਲ ਦੀ ਸਜ਼ਾ ਸੁਣਾਈ ਗਈ ਸੀ। ਮਾਓ ਅਜੇ ਵੀ ਇਸ ਵਿਰੁਧ ਅਪੀਲ ਕਰ ਸਕਦਾ ਹੈ।

ਮਾਓ ਨੂੰ ਪਿਛਲੇ ਸਾਲ ਜੁਲਾਈ ’ਚ ਤਾਈਪੇ ਦੇ ਪਿਰਾਮਿਡ ਸਕੂਲ ’ਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵਿਰੁਧ 2022 ’ਚ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਜਾਂਚ ਬੰਦ ਕਰ ਦਿਤੀ ਗਈ ਸੀ। ਬਾਅਦ ’ਚ ਕਈ ਮਾਮਲੇ ਸਾਹਮਣੇ ਆਉਣ ’ਤੇ ਪਿਛਲੇ ਸਾਲ ਉਸ ਨੂੰ ਸਕੂਲਾਂ ’ਚ ਪੜ੍ਹਾਉਣ ’ਤੇ ਪਾਬੰਦੀ ਲਗਾ ਦਿਤੀ ਗਈ ਸੀ। ਖ਼ਾਸ ਗੱਲ ਇਹ ਹੈ ਕਿ ਮਾਓ ਤਾਈਪੇ ਪਿਰਾਮਿਡ ਸਕੂਲ ਦੇ ਮਾਲਕ ਦਾ ਬੇਟਾ ਹੈ।


ਮਾਓ ਨੇ ਸਮਾਜਿਕ ਕਾਰਜ ਵਿਚ ਕਾਲਜ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਸਤੰਬਰ 2021 ਵਿਚ ਤਾਈਪੇ ਦੇ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕੀਤਾ। ਇਥੇ ਉਹ ਸੀਸੀਟੀਵੀ ਦਾ ਪ੍ਰਬੰਧਨ ਕਰਨ, ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਬੱਚਿਆਂ ਦੀ ਦੇਖਭਾਲ ਕਰਨ, ਉਨ੍ਹਾਂ ਨੂੰ ਪੜ੍ਹਾਉਣ ਵਿਚ ਅਧਿਆਪਕਾਂ ਦੀ ਮਦਦ ਕਰਨ ਅਤੇ ਬੱਚਿਆਂ ਨੂੰ ਸਕੂਲ ਛੱਡਣ ਲਈ ਜ਼ਿੰਮੇਵਾਰ ਸੀ। 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement