ਹੁਣ ਆਸਟਰੇਲੀਆ ’ਚ ਘੁੰਮਣ ਜਾਣ ਵਾਲੇ ਭਾਰਤੀਆਂ ਨੂੰ ਮਿਲੇਗਾ ਉਥੇ ਕੰਮ ਕਰਨ ਦਾ ਮੌਕਾ
Published : Sep 17, 2024, 9:15 pm IST
Updated : Sep 17, 2024, 9:15 pm IST
SHARE ARTICLE
Now Indians traveling to Australia will get an opportunity to work there
Now Indians traveling to Australia will get an opportunity to work there

ਆਸਟਰੇਲੀਆ ਸਰਕਾਰ ਨੇ ਭਾਰਤੀਆਂ ਲਈ ਸ਼ੁਰੂ ਕੀਤਾ ‘ਵਰਕ ਐਂਡ ਹੋਲੀਡੇ ਵੀਜ਼ਾ’

ਨਵੀਂ ਦਿੱਲੀ: ਭਾਰਤ ਵਾਸੀਆਂ ਲਈ ਆਸਟਰੇਲੀਆ ’ਚ ਕੰਮ ਕਰਨ ਦੇ ਨਵੇਂ ਰਸਤੇ ਖੁੱਲ੍ਹ ਗਏ ਹਨ। ਹੁਣ ਆਸਟਰੇਲੀਆ ਜਾ ਕੇ ਘੁੰਮਣ ਦੇ ਨਾਲ ਕੰਮ ਵੀ ਕੀਤਾ ਜਾ ਸਕਦਾ ਹੈ।  ਇਸ ਨੂੰ ਵਰਕ ਐਂਡ ਹੋਲੀਡੇ ਵੀਜ਼ਾ ਜਾਂ ਬੈਕਪੈਕਰ ਵੀਜ਼ਾ ਵੀ ਕਿਹਾ ਜਾ ਰਿਹਾ ਹੈ। ਇਹ ਵੀਜ਼ਾ 12 ਮਹੀਨਿਆਂ ਲਈ ਆਸਟਰੇਲੀਆ ’ਚ ਰਹਿਣ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ ਵਿੱਤੀ ਵਰ੍ਹੇ 2024-25 ਦੌਰਾਨ ਸ਼ੁਰੂ ਕੀਤਾ ਜਾਵੇਗਾ।

ਵੀਜ਼ਾ ਨੂੰ ਪ੍ਰਾਪਤ ਕਰਨ ਵਾਲਾ ਵਿਅਕਤੀ ਇਸ ਦੌਰਾਨ ਵੱਖ-ਵੱਖ ਨੌਕਰੀਆਂ ਕਰ ਸਕਦਾ ਹੈ, ਪਰ ਹਰ ਨੌਕਰੀ ਵਿਚ ਵੱਧ ਤੋਂ ਵੱਧ 6 ਮਹੀਨੇ ਕੰਮ ਕੀਤਾ ਜਾ ਸਕਦਾ ਹੈ। ਤੁਸੀਂ ਇਸ ਵੀਜ਼ੇ ਦੇ ਤਹਿਤ 4 ਮਹੀਨਿਆਂ ਤੱਕ ਕੋਈ ਕੋਰਸ ਜਾਂ ਪੜ੍ਹਾਈ ਵੀ ਕਰ ਸਕਦੇ ਹੋ, ਜਿਸ ਨਾਲ ਤੁਸੀਂ ਕੋਈ ਨਵੀਂ ਕਲਾਂ ਜਾਂ ਹੁਨਰ ਸਿੱਖ ਸਕਦੇ ਹੋ। ਆਸਟਰੇਲੀਆ-ਭਾਰਤ ਆਰਥਕ ਸਹਿਯੋਗ ਅਤੇ ਵਪਾਰ ਸਮਝੌਤੇ (ਏ.ਆਈ.-ਈ.ਸੀ.ਟੀ.ਏ.) ਦੇ ਤਹਿਤ ਹਰ ਸਾਲ 1,000 ਭਾਰਤੀ ਨਾਗਰਿਕਾਂ ਨੂੰ ਇਸ ਵੀਜ਼ਾ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ। 18 ਤੋਂ 30 ਸਾਲ ਦੀ ਉਮਰ ਦੇ ਯੋਗ ਭਾਰਤੀ ਨਾਗਰਿਕ ਇਕ ਸਾਲ ਲਈ ਆਸਟਰੇਲੀਆ ਜਾ ਸਕਦੇ ਹਨ, ਥੋੜ੍ਹੇ ਸਮੇਂ ਲਈ ਕੰਮ ਕਰ ਸਕਦੇ ਹਨ ਅਤੇ ਅਪਣੇ ਠਹਿਰਨ ਦੌਰਾਨ ਪੜ੍ਹਾਈ ਕਰ ਸਕਦੇ ਹਨ।

ਆਸਟਰੇਲੀਆ ਸਰਕਾਰ ਨੇ ਇਸ ਉੱਚ ਮੰਗ ਵਾਲੇ ਵਰਕ ਐਂਡ ਹੋਲੀਡੇ (ਸਬਕਲਾਸ 462) ਵੀਜ਼ਾ ਅਰਜ਼ੀਆਂ ਲਈ ਇਕ ਨਵੀਂ ਵੀਜ਼ਾ ਪ੍ਰੀ-ਐਪਲੀਕੇਸ਼ਨ ਪ੍ਰਕਿਰਿਆ ਦਾ ਐਲਾਨ ਕੀਤਾ ਹੈ, ਜਿਸ ਨੂੰ ਆਮ ਤੌਰ ’ਤੇ ‘ਲਾਟਰੀ’ ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਦਾ ਉਦੇਸ਼ ਬਿਨੈਕਾਰਾਂ ਦੀ ਚੋਣ ਕਰਨ ਲਈ ਇਕ ਨਿਰਪੱਖ, ਸਰਲ ਅਤੇ ਪਾਰਦਰਸ਼ੀ ਢੰਗ ਬਣਾਉਣਾ ਹੈ ਜਿੱਥੇ ਮੰਗ ਉਪਲਬਧ ਸਥਾਨਾਂ ਦੀ ਗਿਣਤੀ ਤੋਂ ਕਾਫ਼ੀ ਵੱਧ ਹੈ। ਇਸ ਪ੍ਰਕਿਰਿਆ ਲਈ ਰਜਿਸਟ੍ਰੇਸ਼ਨ ਫੀਸ 25 ਆਸਟ੍ਰੇਲੀਆਈ ਡਾਲਰ ਨਿਰਧਾਰਤ ਕੀਤੀ ਗਈ ਹੈ। ਇਸ ਪ੍ਰਣਾਲੀ ਦੀ ਸ਼ੁਰੂਆਤ 2024-25 ਪ੍ਰੋਗਰਾਮ ਸਾਲ ’ਚ ਹੋਵੇਗੀ, ਜੋ ਸਿਰਫ ਨਿਰਧਾਰਤ ਦੇਸ਼ਾਂ ਤੋਂ ਪਹਿਲੀ ਵਾਰ ਬਿਨੈਕਾਰਾਂ ਲਈ ਅਰਜ਼ੀ ਦੇਵੇਗੀ।

ਮੌਜੂਦਾ ਵੀਜ਼ਾ ਧਾਰਕ ਜਾਂ ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਹੀ ਚੀਨ, ਵੀਅਤਨਾਮ ਜਾਂ ਭਾਰਤ ਤੋਂ ਵਰਕ ਐਂਡ ਹੋਲੀਡੇ ਵੀਜ਼ਾ ਦਿਤਾ ਗਿਆ ਹੈ, ਉਹ ਇਮੀਅਕਾਊਂਟ ਰਾਹੀਂ ਦੂਜੇ ਜਾਂ ਤੀਜੇ ਵੀਜ਼ਾ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ। ਹੋਰ ਭਾਗਲੈਣ ਵਾਲੇ ਦੇਸ਼ਾਂ ਦੇ ਬਿਨੈਕਾਰਾਂ ਲਈ ਮੌਜੂਦਾ ਪ੍ਰਬੰਧਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

 

 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement